Htv Punjabi
Punjab

ਪੁਲਿਸ ਵਾਲਿਆਂ ਦੇ ਸਿਰ ਨੂੰ ਚੜੀ ਗਰਮੀ, ਘਰ ਵੜਕੇ ਆਪਣਾ ਹੀ ਮੁਲਾਜ਼ਿਮ ਕੁੱਟ ਕੁੱਟ ਕਰਤਾ ਨੀਲਾ

ਲੁਧਿਆਣਾ : ਕੋਰੋਨਾ ਵਾਇਰਸ ਦੀ ਚੱਲ ਰਹੀ ਮਹਾਂਮਾਰੀ ਕਾਰਨ ਜਿੱਥੇ ਹਰ ਸੂਬੇ ਵਿੱਚ ਲਾਕਡਾਊਨ ਕੀਤਾ ਹੋਇਆ ਹੈ ਅਤੇ ਪੁਲਿਸ ਮੁਲਾਜ਼ਮ ਹਰ ਤਰ੍ਹਾਂ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ, ਉੱਥੇ ਹੀ ਇਸ ਦੌਰਾਨ ਲੁਧਿਆਣਾ ਵਿੱਚ ਜਿੱਥੇ ਇੱਕ ਪੁਲਿਸ ਮੁਲਾਜ਼ਿਮ ਨੇ ਆਪਣੇ ਹੀ ਵਿਭਾਗ ਵਿੱਚ ਤੈਨਾਤ ਸ਼ਾਮ ਨਗਰ ਚੌਂਕੀ ਮੁਖੀ ਤੇ ਘਰ ਵਿੱਚ ਵੜ ਕੇ ਮਾਰ ਕੁੱਟ ਕਰਨ ਦਾ ਦੋਸ਼ ਲਾਇਆ ਹੈ l ਇਸ ਦੋਸ਼ ਕਾਰਨ ਪੁਲਿਸ ਪ੍ਰਸ਼ਾਸ਼ਨ ਨੂੰ ਭਾਜੜਾਂ ਪੈ ਗਈਆਂ ਹਨ l ਪੀੜਿਤ ਅਸ਼ਵਨੀ ਕੁਮਾਰ ਪੰਜਾਬ ਹੋਮਗਾਰਡ ਵਿੱਚ ਹਵਲਦਾਰ ਹੈ, ਜਿਸ ਨੇ ਚੌਂਕੀ ਮੁਖੀ ਤੇ ਇਹ ਇਲਜ਼ਾਮ ਲਾਏ ਹਨ l ਜਾਣਕਾਰੀ ਦਿੰਦੇ ਹੋਏ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜਦ ਉਹ ਰੋਜ਼ ਦੀ ਬਸਤੀ ਜੋਧੇਵਾਲ ਤੋਂ ਡਿਊਟੀ ਕਰ ਕੇ ਆਪਣੇ ਘਰ ਮਨਜੀਤ ਨਗਰ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਗਲੀ ਵਿੱਚ ਬੈਰੀਕੇਡ ਲੱਗੇ ਹੋਏ ਸਨ ਪਰ ਉਸ ਸਮੇਂ ਕੋਈ ਮੁਲਾਜ਼ਿਮ ਨਾਕੇ ਤੇ ਮੌਜੂਦ ਨਹੀ਼ ਸੀ ਤਾਂ ਉਹ ਬੈਰੀਕੇਡ ਹਟਾ ਕੇ ਘਰ ਪਹੁੰਚ ਗਿਆ ਅਤੇ ਬੈਰੀਕੇਡ ਉਸੀ ਤਰ੍ਹਾਂ ਲਾ ਦਿੱਤੇ l ਜਿਸ ਕਾਰਨ ਗੁੱਸੇ ਵਿੱਚ ਆਏ ਚੌਂਕੀ ਮੁਖੀ ਉਨ੍ਹਾਂ ਦੇ ਘਰ ਪਹੁੰਚ ਗਿਆ ਅਤੇ ਅਸ਼ਵਨੀ ਕੁਮਾਰ ਨਾਲ ਮਾਰ ਕੁੱਟ ਕਰਨ ਲੱਗਾ l ਇਸ ਮਾਮਲੇ ਵਿੱਚ ਅਸ਼ਵਨੀ ਦੀ ਪਤਨੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਪੁਲਿਸ ਵਿਭਾਗ ਆਪਣੇ ਮੁਲਾਜ਼ਿਮਾਂ ਦੇ ਨਾਲ ਹੀ ਅਜਿਹਾ ਕਰ ਰਿਹਾ ਹੈ ਤਾਂ ਆਮ ਲੋਕਾਂ ਦਾ ਕੀ ਹੋਵੇਗਾ ਜਦਕਿ ਉਸ ਦਾ ਪਤੀ ਪੂਰੀ ਤਨਦੇਹੀ ਨਾਲ ਡਿਊਟੀ ਕਰ ਰਿਹਾ ਹੈ l
ਦੱਸ ਦਈਏ ਕਿ ਜਦੋਂ ਇਸ ਮਾਮਲੇ ਨੂੰ ਲੈ ਕੇ ਚੌਂਕੀ ਮੁਖੀ ਗੁਰਬਚਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕੈਮਰੇ ਦੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ l ਉੱਧਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਜਦੋਂ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇਖੀ ਗਈ ਤਾਂ ਉਸ ਵਿੱਚ ਸਾਫ ਤੌਰ ਤੇ ਦਿਖ ਰਿਹਾ ਹੈ ਕਿ ਪੀੜਿਤ ਮੁਲਾਜ਼ਿਮ ਆਪਣੀ ਡਿਊਟੀ ਕਰਕੇ ਘਰ ਵਾਪਸ ਆ ਰਿਹਾ ਹੈ ਅਤੇ ਉਸ ਨੇ ਹੀ ਬੈਰੀਕੇਡ ਹਟਾ ਕੇ ਦੁਬਾਰਾ ਲਾਏ ਹਨ l ਉਸ ਦੇ ਜਾਣ ਤੋਂ ਕੁਝ ਸਮੇਂ ਬਾਅਦ ਹੀ ਕੋਈ ਹੋਰ ਆਦਮੀ ਆਉਂਦਾ ਹੈ ਅਤੇ ਬੈਰੀਕੇਡ ਹਟਾ ਕੇ ਨਿਕਲ ਜਾਂਦਾ ਹੈ ਪਰ ਬੇਰੀਕੇਡ ਵਾਪਸ ਨਹੀਂ ਲਾਉਂਦਾ ਪਰ ਇਸ ਸਭ ਦਾ ਕਸੂਰਵਾਰ ਚੌਂਕੀ ਮੁਖੀ ਮੁਲਾਜ਼ਿਮ ਨੂੰ ਹੀ ਦੱਸਿਆ ਜਾ ਰਿਹਾ ਹੈ l ਇੱਥੇ ਜ਼ਰੂਰਤ ਸੀ ਚੌਂਕੀ ਮੁਖੀ ਵੱਲੋਂ ਕਾਰਵਾਈ ਕਰਨ ਦੀ ਅਤੇ ਜਾਂਚ ਕਰਨ ਦੇ ਹੀ ਚੌਂਕੀ ਮੁਖੀ ਨੂੰ ਕਾਰਵਾਈ ਕਰ ਲੈਣੀ ਚਾਹੀਦੀ ਸੀ l ਅਜਿਹੇ ਵਿੱਚ ਪੁਲਿਸ ਵਿਭਾਗ ਦੇ ਮੁਲਾਜ਼ਿਮ ਦੇ ਨਾਲ ਪੁਲਿਸ ਮੁਲਾਜ਼ਿਮ ਦੁਆਰਾ ਮਾਰ ਕੁੱਟ ਕਰਨ ਦੇ ਲੱਗੇ ਇਲਜ਼ਾਮ ਮੁਲਜ਼ਮ ਪੁਲਿਸ ਨੂੰ ਕਟਹਿਰੇ ਵਿੱਚ ਖੜਾ ਕਰ ਰਹੇ ਹਨ ਕਿਉਂਕਿ ਸੀਸੀਟੀਵੀ ਵਿੱਚ ਸਾਫ ਦਿਖ ਰਿਹਾ ਹੈ ਕਿ ਪੀੜਿਤ ਪੁਲਿਸ ਮੁਲਾਜ਼ਿਮ ਜਿਸ ਸਮੇਂ ਉੱਥੇ ਤੋਂ ਲੰਘ ਰਿਹਾ ਹੈ ਤਾਂ ਉਸ ਸਮੇਂ ਗਲੀ ਵਿੱਚ ਹੋਰ ਵੀ ਲੋਕ ਮੌਜੂਦ ਸਨ l ਚੌਂਕੀ ਮੁਖੀ ਉਨ੍ਹਾਂ ਤੋਂ ਇਸ ਸੰਬੰਧੀ ਪੁੱਛਗਿਛ ਕਰ ਸਕਦਾ ਸੀ ਪਰ ਪੀੜਿਤ ਮੁਲਾਜ਼ਿਮ ਮੁਤਾਬਿਕ ਉਸ ਨੇ ਅਜਿਹਾ ਨਹੀਂ ਕੀਤਾ l

Related posts

ਚੀਨ ਚੋਣ ਆਈਆਂ ਕੋਰੋਨਾ ਟੈਸਟ ‘ਚ ਕਿਟਾਂ ‘ਚ ਗੜਬੜੀ ਦਾ ਰੌਲਾ, 3 ਸੂਬਿਆਂ ਦੀ ਸ਼ਿਕਾਇਤ ਮਗਰੋਂ ਆਈਸੀਐਮਆਰ ਨੇ ਬੰਦ ਕਰਵਾਏ ਟੈਸਟ  

Htv Punjabi

ਆਹ ਰਸ ਵੈਰੀਕੋਜ਼ ਵੇਨ ਦੀ ਦਿਨਾਂ ‘ਚ ਕਰਵਾ ਦਿੰਦੈ ਬਸ

htvteam

ਘਰਵਾਲੇ ਨੇ ਰੰਗੇ ਹੱਥੀਂ ਫੜ ਲਈ ਜਵਾਨ ਘਰਵਾਲੀ

htvteam

Leave a Comment