ਅੰਮਿ੍ਰਤਸਰ : ਪਿਛਲੇ ਕੁਝ ਸਮੇਂ ਪਹਿਲਾਂ ਕਰਫਿਊ ਦੇ ਸ਼ੁਰੂਆਤੀ ਦਿਨਾਂ ਦੌਰਾਨ ਪੁਲਿਸ ਵੱਲੋਂ ਆਮ ਪੰਜਾਬੀਆਂ ਦੀ ਡੰਡਾ ਪਰੇਡ ਕਰਕੇ ਆਪਣਾ ਜੋ ਅਕਸ ਲੋਕਾਂ ਦੀ ਨਜ਼ਰ ਵਿੱਚ ਆਪ ਵਿਗਾੜ ਲਿਆ ਸੀ l ਉਹ ਹੁਣ ਇਹ ਪੁਲਿਸ ਵਾਲੇ ਆਪ ਹੀ ਠੀਕ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ l ਏਸੇ ਕੋਸ਼ਿਸ਼ ਤਹਿਤ ਕਿਤੇ ਇਹ ਪੁਲਿਸ ਵਾਲੇ ਕਿਸਾਨਾਂ ਤੇ ਫੁੱਡ ਬਰਸਾਉਂਦੇ ਦਿਖਾਈ ਦਿੰਦੇ ਹਨ, ਕਿਤੇ ਭੁੱਖਿਆਂ ਲਈ ਲੰਗਰ ਬਣਾਉਂਦੇ ਦਿਖਾਈ ਦਿੰਦੇ ਹਨ, ਕਿਤੇ ਤਿੰਨ ਪਹੀਆਂ ਰੇਹੜੀ ਚਲਾ ਕੇ ਲੋਕਾਂ ਦੇ ਘਰਾਂ ਵਿੱੱਚ ਸਬਜ਼ੀਆਂ ਦਿੰਦੇ ਦਿਖਾਈ ਦੇ ਰਹੇ ਹਨ ਤੇ ਕਿਤੇ ਬੱਚਿਆਂ ਦੇ ਜਨਮਦਿਨ ਤੇ ਕੇਕ ਲੈ ਕੇ ਉਨ੍ਹਾਂ ਦੇ ਘਰ ਪਹੁੰਚਦੇ ਹਨ ਤੇ ਖੁਦ ਆਪ ਤਾੜੀਆਂ ਵਜਾ ਕੇ, ਸਾਈਰਨ ਵਜਾ ਕੇ ਨਾ ਸਿਰਫ ਕੇਕ ਕਟਵਾਉਂਦੇ ਹਨ, ਬਲਕਿ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਵੀ ਹੁੰਦੇ ਹਨ l ਇਹੋ ਜਿਹਾ ਹੀ ਇੱਕ ਨਜ਼ਾਰਾ ਜਿੱਥੇ ਕੁਝ ਦਿਨ ਪਹਿਲਾਂ ਪਟਿਆਲੇ ਵਿੱਚ ਦੇਖਣ ਨੂੰ ਮਿਲਿਆ, ਉੱਥੇ ਹੁਣ ਅੰਮਿ੍ਰਤਸ ਦੀ ਕਾਲੇ ਘੁਨਪੁਰ ਚੌਂਕੀ ਪੁਲਿਸ ਵੀ ਪਿੱਛੇ ਨਹੀਂ ਰਹੀ l ਜਿਨ੍ਹਾਂ ਸਾਰੇ ਪੁਲਿਸ ਵਾਲਿਆਂ ਨੇ ਇੱਕਠੇ ਹੋ ਕੇ ਆਪਣੇ ਇੱਕ ਅਜਿਹੇ ਮੁਲਾਜ਼ਮ ਦੇ ਪੁੱਤਰ ਦਾ ਜਨਮਦਿਨ ਮਨਾਇਆ ਤੇ ਪਰਿਵਾਰ ਨੂੰ ਅਜਿਹੀਆਂ ਖੁਸ਼ੀਆਂ ਦਿੱਤੀਆਂ, ਜਿਹੜੀਆਂ ਉਨ੍ਹਾਂ ਨੂੰ ਸਾਰੀ ਉਮਰ ਯਾਦ ਰਹਿਣਗੀਆਂ l ਏਸ ਮੌਕੇ ਚੌਂਕੀ ਇੰਚਾਰਜ ਕਹਿੰਦੇ ਹਨ ਕਿ ਉਨ੍ਹਾਂ ਦੇ ਇੱਕ ਪੁਲਿਸ ਮੁਲਾਜ਼ਮ ਦੀ ਡਿਊਟੀ ਕਰਫਿਊ ਵਿੱਚ ਲੱਗੀ ਹੋਈ ਸੀ, ਜਿਹੜਾ ਕਿ ਆਪਣੇ ਪੁੱਤਰ ਦੇ ਜਨਮਦਿਨ ਮੌਕੇ ਉਸ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਨਹੀਂ ਹੋ ਸਕਦਾ ਸੀ l ਲਿਹਾਜ਼ਾ ਉਨ੍ਹਾਂ ਨੇ ਆਪ ਖੁਦ ਉਸ ਮੁਲਾਜ਼ਮ ਦੇ ਪੁੱਤਰ ਦਾ ਜਨਮਦਿਨ ਆਪ ਮਨਾਉਣ ਦਾ ਫੈਸਲਾ ਕੀਤਾ ਤੇ ਕੇਕੇ ਖਰੀਦ ਕੇ ਮੋਟਰਸਾਈਕਲਾਂ ਤੇ ਹੁੱਟਰ ਵਜਾਉਦਿਆਂ ਸਾਰੀ ਚੌਂਕੀ ਦੇ ਮੁਲਾਜ਼ਮ ਆਪਣੇ ਉਸ ਸਾਥੀ ਦੇ ਘਰ ਪਹੁੰਚ ਗਏ, ਬੱਚੇ ਦਾ ਜਨਮਦਿਨ ਮਨਾਉਣ l
ਏਸ ਮੌਕੇ ਕਿਹੋ ਜਿਹਾ ਨਜ਼ਾਰਾ ਸੀ ? ਕੇਕ ਕੱਟਣ ਮੌਕੇ ਸਾਰੇ ਪੁਲਿਸ ਵਾਲਿਆਂ ਨੇ ਕੀ ਕੀਤਾ ? ਪਰਿਵਾਰ ਦੀਆਂ ਕਿਹੋ ਜਿਹੀਆਂ ਭਾਵਨਾਵਾਂ ਸਨ ਤੇ ਚੌਂਕੀ ਇੰਚਾਰਜ ਦਾ ਇਸ ਉਪਰਾਲੇ ਸੰਬੰਧੀ ਕੀ ਕਹਿਣਾ ਸੀ ? ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲੰਿਕ ਤੇ ਕਲਿੱਕ ਕਰੋ ਤੇ ਦੇਖੋ ਸਾਰੀ ਵੀਡੀਓ,,,,,