Htv Punjabi
Punjab

ਬੇਰੁਜ਼ਗਾਰੀ ਦੇ ਕਾਰਨ ਪੈਂਡਿੰਗ ਬਿੱਲ ਨਹੀਂ ਭਰ ਪਾ ਰਿਹਾ ਸੀ ਇੱਕਲੌਤਾ ਓਂਕਾਰ, ਸਾਹਾਂ ਦਾ ਮੀਟਰ ਰੁਕਿਆ

ਨਵਾਂਸ਼ਹਿਰ : ਇੱਥੋਂ ਦੇ ਵਾਰਡ ਨੰਬਰ 2 ਦੇ ਕਿਸ਼ਨਪੁਰਾ ਮੁਹੱਲੇ ਵਿੱਚ ਇੱਕ ਗਰੈਜੂਏਟ ਬੇਰੁਜ਼ਗਾਰ ਨੌਜਵਾਨ ਨੇ ਆਪਣੇ ਘਰ ਵਿੱਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ l ਸੋਮਵਾਰ ਸਵੇਰੇ ਸਭ ਤੋਂ ਪਹਿਲਾਂ ਮਾਂ ਨੇ ਮੁੰਡੇ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ l ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਧਾਰਾ 174 ਦੀ ਕਾਰਵਾਈ ਕੀਤੀ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਰਿਸ਼ਤੇਦਾਰਾਂ ਨੂੰ ਦੇ ਦਿੱਤੀ l
ਦੱਸ ਦਈਏ ਕਿ ਆਰਥਿਕ ਤੰਗੀ ਦੇ ਕਾਰਨ ਘਰ ਦਾ ਬਿਜਲੀ ਦਾ ਬਿੱਲ ਕਰੀਬ 40 ਹਜ਼ਾਰ ਰੁਪਏ ਨਾ ਕੀਤੇ ਜਾਣ ਦੇ ਕਾਰਨ ਮੀਟਰ ਕੱਟਣ ਦੀ ਨੌਬਤ ਆ ਗਈ ਸੀ l ਇਸੀ ਪਰੇਸ਼ਾਨੀ ਨੂੰ ਵੀ ਖੁਦਕੁਸ਼ੀ ਕਰਨ ਦਾ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ l
ਮ੍ਰਿਤਕ ਨੌਜਵਾਨ ਦੀ ਪਹਿਚਾਣ ਓਂਕਾਰ ਸਿੰਘ ਦੇ ਰੂਪ ਵਿੱਚ ਹੋਈ ਹੈ l ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮ੍ਰਿਤਕ ਓਂਕਾਰ ਸਿੰਘ ਦੇ ਘਰ ਪਹੁੰਚੀ l ਥਾਣਾ ਸਿਟੀ ਦੇ ਐਸਐਚਓ ਦਲਬੀਰ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਮੌਕੇ ਦਾ ਜਾਇਜ਼ਾ ਲਿਆ l ਦਲਬੀਰ ਸਿੰਘ ਨੇ ਦੱਸਿਆ ਕਿ 174 ਦੀ ਕਾਰਵਾਈ ਦੇ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਘਰਦਿਆਂ ਦੇ ਹਵਾਲੇ ਕਰ ਦਿੱਤੀ ਗਈ ਹੈ l

Related posts

ਥਾਣੇਦਾਰ ਨੇ ਗਰੁਸਿੱਖ ਪਿਓ ਪੁੱਤ ਨੂੰ ਸੀਰੀ ਨਾਲ ਕੀਤਾ ਥਾਣੇ ‘ਚ ਨੰਗਾ, ਨੰਗਾ ਕਰਕੇ ਬਣਵਾਈ ਵੀਡੀਓ ਕਹਿੰਦਾ ਸਾਰੀ ਰਾਤ ਇਨ੍ਹਾਂ ਨੂੰ ਨੰਗਾ ਰੱਖੋ, ਸਾਬਕਾ ਸਰਪੰਚ ਪੁੱਤ ਨਾਲ ਨੰਗਾ ਕਰਕੇ ਕਟਾਈ ਰਾਤ, ਵੀਡੀਓ ਵਾਇਰਲ

Htv Punjabi

ਲੋਕ ਇਨਸਾਫ ਪਾਰਟੀ ਵੱਲੋਂ ਪ੍ਰੈੱਸ ਕਾਨਫ਼ਰੰਸ, ਕਿਹਾ ਬੈਂਸ ਨੂੰ ਬਦਨਾਮ ਕਰਨ ਲਈ ਅਕਾਲੀ ਦਲ ਰਚ ਰਿਹਾ ਸਾਜ਼ਿਸ਼-.ਸੰਨੀ ਕੈਂਥ

htvteam

ਗਾਇਕਾ ਇੰਦਰ ਕੌਰ ਮਾਮਲੇ ‘ਚ ਨਵਾਂ ਮੋੜ

htvteam

Leave a Comment