Htv Punjabi
corona news Featured Health Punjab

ਜਜ਼ਬਾ ਹੋਵੇ ਤਾਂ ਇਸ 98 ਵਰਿਆਂ ਦੀ ਮਾਤਾ ਵਰਗਾ, ਇੱਕ ਅੱਖੋਂ ਦਿਸਦਾ ਨਹੀਂ, ਪਰ ਮਾਸਕ ਬਣਾਉਣ ਲਈ 8 ਘੰਟੇ ਚਲਾਉਂਦੀ ਐ ਮਸ਼ੀਨ 

ਮੋਗਾ : ਇੱਥੋਂ ਦੇ ਅਕਾਲਸਰ ਰੋਡ ਨਿਵਾਸੀ 98 ਸਾਲਾ ਗੁਰਦੇਵ ਕੌਰ ਧਾਲੀਵਾਲ ਕੋਰੋਨਾ ਮਹਾਂਮਾਰੀ ਨੂੰ ਹਰਾਉਣ ਅਤੇ ਲੋਕਾਂ ਨੂੰ ਬਚਾਉਣ ਦੇ ਲਈ ਗੁਰਦੇਵ ਕੌਰ ਇੰਨੀ ਦਿਨੀਂ ਘਰ ਵਿੱਚ ਹੀ ਮਾਸਕ ਬਣਾ ਰਹੀ ਹੈ l ਜਜ਼ਬਾ ਇੰਨਾ ਜ਼ਬਰਦਸਤ ਹੈ ਕਿ ਇੱਕ ਅੱਖ ਕੰਮ ਨਹੀਂ ਕਰਦੀ ਅਤੇ ਚੱਲਣ ਦੇ ਲਈ ਵਾਕਰ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਫੇਰ ਵੀ 8 ਘੰਟੇ ਤੱਕ 100 ਸਾਲ ਪੁਰਾਣੀ ਸਿਲਾਈ ਮਸ਼ੀਨ ਚਲਾ ਕੇ ਮਾਸਕਾਂ ਦੀ ਸਿਲਾਈ ਕਰਦੀ ਹੈ l
ਪਿਛਲੇ 15 ਦਿਨਾਂ ਵਿੱਚ 1500 ਦੇ ਕਰੀਬ ਮਾਸਕ ਬਣਾ ਕੇ ਲੋਕਾਂ ਨੂੰ ਫਰੀ ਵਿੱਚ ਵੰਡ ਚੁੱਕੀ ਹੈ 98 ਸਾਲਾ ਇਹ ਬਜ਼ੁਰਗ l ਗੁਰਦੇਵ ਕੌਰ ਦੇ ਇਸ ਕੰਮ ਵਿੱਚ ਇਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਪੂਰੀ ਤਰ੍ਹਾਂ ਸਾਥ ਦੇ ਰਹੇ ਹਨ l ਬਹੂ ਅਮਰਜੀਤ ਨੇ ਦੱਸਿਆ ਕਿ ਇੰਨੀ ਉਮਰ ਵਿੱਚ ਵੀ ਸੱਸ ਦੇ ਜਜ਼ਬੇ ਅਤੇ ਜੋਸ਼ ਵਿੱਚ ਕੋਈ ਕਮੀ ਨਹੀਂ ਆਈ ਹੈ l ਬਹੂ ਨੇ ਕਿਹਾ ਕਿ ਪਰਿਵਾਰ ਨੂੰ ਉਨ੍ਹਾਂ ਦੀ ਚਿੰਤਾ ਹੈ ਪਰ ਗੁਰਦੇਵ ਕੌਰ ਦਾ ਕਹਿਣਾ ਹੈ ਕਿ ਗੁਰੂ ਜੀ ਨੇ ਸੇਵਾ ਦਾ ਮੌਕਾ ਦਿੱਤਾ ਹੈ ਤਾਂ ਕਰ ਰਹੇ ਹਾਂ l
ਗੁਰਦੇਵ ਕੌਰ ਨੇ ਦੱਸਿਆ ਕਿ ਗਲੀ ਵਿੱਚ ਸਬਜ਼ੀ, ਦੁੱਧ, ਫਲ ਵੇਚਣ ਲਈ ਲੈ ਕੇ ਆਉਣ ਵਾਲਿਆਂ ਤੋਂ ਜਦੋਂ ਮੈਂ ਪੁੱਛਦੀ ਸੀ ਕਿ ਮਾਸਕ ਕਿਉਂ ਨਹੀਂ ਪਾਇਆ ਤਾਂ ਉਹ ਕਹਿੰਦੇ ਸਨ ਕਿ ਮਾਤਾ ਜੀ ਮਿਲ ਹੀ ਨਹੀਂ ਰਹੇ l ਵਿਕਰੇਤਾਵਾਂ ਦਾ ਕਹਿਣਾ ਸੀ ਕਿ ਬਜ਼ਾਰ ਵਿੱਚ ਮਾਸਕ ਬਹੁਤ ਮਹਿੰਗੇ ਹਨ l ਗੁਰਦੇਵ ਕੌਰ ਨੇ ਕਿਹਾ ਕਿ ਵਾਹਿਗੁਰੂ ਦੀ ਕ੍ਰਿਪਾ ਨਾਲ ਮੈਨੂੰ ਮਾਸਕ ਬਣਾਉਣੇ ਆਉਂਦੇ ਸਨ ਤਾਂ ਸੋਚਿਆ ਕਿਉਂ ਨਾ ਫਰੀ ਵਿੱਚ ਵੰਡੇ ਜਾਣ l ਇਸ ਦੇ ਬਾਅਦ 100 ਸਾਲ ਪੁਰਾਣੀ ਮਸ਼ੀਨ ਜਿਹੜੇ ਕਿ ਮੇਰੇ ਸਹੁਰੇ ਪਰਿਵਾਰ ਵਾਲੇ ਸਿੰਘਾਪੁਰ ਤੋਂ ਲਿਆਏ ਸਨ, ਉਹ ਕੱਢੀ ਅਤੇ ਮਾਸਕ ਬਣਾਉਣੇ ਸ਼ੁਰੂ ਕਰ ਦਿੱਤੇ.ਰੋਜ਼ ਸਵੇਰੇ ਉੱਠ ਕੇ ਪਹਿਲਾਂ ਪੂਜਾ ਕਰਦੀ ਹਾਂ l ਫੇਰ 9 ਵਜੇ ਤੋਂ ਸ਼ਾਮ ਤੱਕ ਮਾਸਕ ਬਣਾਉਂਦੀ ਹਾਂ l ਗੁਰਦੇਵ ਕੌਰ ਨੇ ਕਿਹਾ ਕਿ ਪਿਛਲੇ 15 ਦਿਨਾਂ ਤੋਂ ਲਗਾਤਾਰ ਮਾਸਕ ਬਣਾ ਰਹੀ ਹਾਂ l
ਗੁਰਦੇਵ ਕੌਰ ਨੇ ਦੱਸਿਆ ਕਿ ਕਦੀ ਕਦੀ ਪਰਿਵਾਰਕ ਮੈਂਬਰ ਮੇਰੀ ਸਿਹਤ ਨੂੰ ਲੈ ਕੇ ਚਿੰਤਿਤ ਹੋ ਜਾਂਦੇ ਹਨ, ਪੋਤੀਆਂ ਗੁੱਸਾ ਕਰਦੀਆਂ ਹਨ ਕਿ ਕਿੰਨਾ ਕੰਮ ਕਰੋਗੀ l ਗੁਰਦੇਵ ਕੌਰ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਇੱਕ ਹੀ ਗੱਲ ਕਹਿੰਦੀ ਹਾਂ ਗੁਰੂ ਜੀ ਦੀ ਮਿਹਰਬਾਨੀ ਹੈ ਸੇਵਾ ਕਰਨ ਦਾ ਮੌਕਾ ਮਿਲਿਆ ਹੈ l ਮੇਰੀ ਮਦਦ 2 ਬਹੂਆਂ ਅਤੇ ਪੋਤੀਆਂ ਵੀ ਕਰਦੀ ਹਨ l ਕੁਝ ਸਾਲ ਪਹਿਲਾਂ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ ਸੀ l ਇਲਾਜ ਦੇ ਬਾਅਦ ਇੱਕ ਅੱਖ ਤੋਂ ਦਿਖਾਈ ਦਿੰਤਾ ਹੈ l ਗੁਰਦੇਵ ਕੌਰ ਨੇ ਕਿਹਾ ਕਿ ਮੇਰੀ ਗੁਜਾਰਿਸ਼ ਹੈ ਲੋਕਾਂ ਨੂੰ ਕਿ ਉਹ ਘਰਾਂ ਵਿੱਚ ਹੀ ਰਹਿਣ ਅਤੇ ਮਾਸਕ ਪਹਿਨਣ l ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਸਭ ਤੋਂ ਮਜ਼ਬੂਤ ਕੋਰੋਨਾ ਯੋਧਾ ਮੋਗਾ ਤੋਂ 98 ਸਾਲਾ ਗੁਰਦੇਵ ਕੌਰ ਹੈ, ਜਿਹੜੀ ਮਾਸਕ ਸਿਲਾਈ ਕਰ ਰਹੀ ਹੈ l ਸੀਐਮ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਹ ਮਾਤਾ ਦੇ ਇਸ ਕਦਮ ਨੂੰ ਨਤਮਸਤਕ ਕਰਦੇ ਹਨ l

Related posts

ਰਾਤ ਨੂੰ DJ ਦੇ ਤੱਤੇ ਤੱਤੇ ਗਾਣੇ ਨੇ ਬਰਾਤੀਆਂ ਨੂੰ ਕਰ ਦਿੱਤਾ ਗਰਮ

htvteam

ਕਰਫ਼ਿਊ ਤੇ ਤਾਲਾਬੰਦੀ ਸਬੰਧੀ ਕੈਪਟਨ ਸਰਕਾਰ ਦਾ ਹੁਣ ਤੱਕ ਦਾ ਸਭ ਤੱਕ ਦਾ ਸਭ ਤੋਂ ਵੱਡਾ ਐਲਾਨ

Htv Punjabi

ਬੰਦਾ ਸ਼ਰੇਆਮ ਸੜਕ ‘ਤੇ ਹੀ ਥੁੱਕ ਲੈਕੇ ਕਰ ਰਿਹਾ ਸੀ ਆਹ ਕੰਮ, ਦੇਖ ਲੈਣ ਤੇ ਹੋ ਗਿਆ ਹੰਗਾਮਾਂ

Htv Punjabi

Leave a Comment