Htv Punjabi
corona news Health Punjab siyasat Video

ਕਰਫਿਊ ਤੇ ਕਰੋਨਾ ਵਾਇਰਸ ‘ਚ ਬਾਹਰ ਨਿਕਲੀਆਂ ਦੋ ਜਨਾਨੀਆਂ ਨੇ ਪੂਰੇ ਸ਼ਹਿਰ ‘ਚ ਪਾਤੀ ਭਾਜੜ LIVE , ਲੋਕਾਂ ਨੇ ਬਣਾਈ ਵੀਡੀਓ, ਜਨਾਨੀਆਂ   ਨੇ ਕੀਤਾ ਸ਼ਰਮਸਾਰ

ਅੰਮ੍ਰਿਤਸਰ (ਹਰਜੀਤ ਗਰੇਵਾਲ) : ਕਰਫਿਊ ਤੇ ਤਾਲਾਬੰਦੀ ਦੇ ਏਸ ਖਤਨਾਕ ਮਾਹੌਲ ‘ਚ ਭੁੱਖਮਰੀ ਸਭ ਤੋਂ ਵੱਡੀ ਸਮੱਸਿਆ ਬਣ ਕੇ ਉਭਰੀ ਹੈ।  ਜਿਸ ਤੋਂ ਬਚਣ ਲਈ ਲੋਕ ਕੋਰੋਨੇ ਦੀ ਵੀ ਪਰਵਾਹ ਨਹੀਂ ਕਰ ਰਹੇ।  ਅਜਿਹਾ ਹੀ ਇੱਕ ਮਾਮਲਾ ਸਖਮੇ ਆਇਆ ਹੈ ਅੰਮ੍ਰਿਤਸਰ ਸ਼ਹਿਰ ਅੰਦਰ ਜਿਥੇ ਰਿਸ਼ਤੇ ‘ਚ ਨਣਦ ਭਰਜਾਈ ਲੱਗਦੀਆਂ ਦੋ ਔਰਤਾਂ ਨੂੰ ਆਪਣੀ ਜਾਨ ਤਲੀ ‘ਤੇ ਰੱਖ ਕੇ ਆਖ਼ਰਕਾਰ ਘਰੋਂ ਬਾਹਰ ਨਿਕਲਣ ਲਈ ਮਜਬੂਰ ਹੋਣਾ ਪਿਆ । ਮੌਕੇ ਤੇ ਦਿਖਾਈ ਦਿੱਤੇ ਨਜ਼ਾਰੇ ਅਨੁਸਾਰ ਭਾਵਨਾ ਨਾਂ ਦੀ ਇੱਕ ਔਰਤ ਨੇ ਖੁਦ ਰਿਖਸ਼ਾ ਚਲਾਇਆ ਤੇ ਉਹ ਔਰਤ ਆਪਣੀ ਗਰਭਵਤੀ ਭਾਬੀ ਨੂੰ ਰਿਕਸ਼ੇ ‘ਤੇ ਬਿਠਾ ਕੇ ਸ਼ਹਿਰ ਦੀਆਂ ਗਲੀਆਂ ‘ਚ ਦਰ-ਦਰ ਦੀਆਂ ਠੋਕਰਾਂ ਖਾਂਦੀ ਰਾਸ਼ਨ ਵੰਡਣ ਵਾਲਿਆਂ ਦੀ ਤਲਾਸ਼ ਕਰਦੀ ਰਹੀ।

ਜਿਸਦੇ ਦੋਸ਼ ਸਨ ਕਿ ਜਦੋਂ ਤੋਂ ਲਾਕਡਾਊਨ ਲੱਗਿਐ ਉਸੇ ਦਿਨ ਤੋਂ ਉਨ੍ਹਾਂ ਦੇ ਘਰ ਰਾਸ਼ਨ ਨਹੀਂ ਪਹੁੰਚਿਆ। ਪੀੜਤਾਂ ਅਨੁਸਾਰ ਜੇਕਰ ਕੋਈ ਸਮਾਜ ਸੇਵੀ ਉਨ੍ਹਾਂ ਕੋਲ ਆਉਂਦਾ ਵੀ ਐ ਤਾਂ ਉਹ ਉਨ੍ਹਾਂ ਦਾ ਨਾਂ, ਪਤਾ ਅਤੇ ਆਧਾਰ ਨੰਬਰ ਨੋਟ ਕਰਕੇ ਲੈ ਜਾਂਦੈ, ਪਰ ਬਾਅਦ ‘ਚ ਕਿਸੇ ਵੱਲੋਂ ਉਨ੍ਹਾਂ ਤੱਕ ਪਹੁੰਚ ਨਹੀਂ ਕੀਤੀ ਜਾਂਦੀ।  ਜਿਸ ਕਰਕੇ ਉਹ ਮਜਬੂਰ ਹੋ ਕੇ ਭੁੱਖਮਰੀ ਤੋਂ ਬਚਣ ਲਈ ਰਾਸ਼ਨ ਦੀ ਭਾਲ ‘ਚ ਆਪਣੀ ਗਰਭਵਤੀ ਭਾਬੀ ਨੂੰ ਨਾਲ ਲੈ ਕੇ ਉਨ੍ਹਾਂ ਸਮਾਜਸੇਵੀਆਂ ਅਤੇ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ ਦੀ ਭਾਲ ਕਰ ਰਹੀ ਐ ਜੋ ਗਰੀਬਾਂ ਦੇ ਢਿੱਡ ਭਰਨ ਲਈ ਉਨ੍ਹਾਂ ਨੂੰ ਰਾਸ਼ਨ ਵੰਡਣ ਦੇ ਦਾਅਵੇ ਕਰਦੇ ਨੇ।

ਇਸ ਖ਼ਬਰ ਦੀ ਪੂਰੀ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ,….

Related posts

ਵਿਆਹ ‘ਚ ਜਵਾਨ ਕੁੜੀ ਮੁੰਡੇ ਨਾਲ ਤੋੜ ਗਈ ਸਾਰੀਆਂ ਪਰੰਪਰਾਵਾਂ

htvteam

ਅੰਮ੍ਰਿਤਸਰ ਜਾਣ ਵਾਲਿਆਂ ਲਈ ਖੁਸ਼ਖਬਰੀ

htvteam

ਚਾਰ ਸਾਲ ਦੀ ਮਾਸੂਮ ਬੱਚੀ ਨਾਲ ਸਕੂਲ ‘ਚ ਹੋਇਆ ਗਲਤ ਕੰਮ

htvteam

Leave a Comment