ਨਿਊਜ਼ ਡੈਸਕ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਕੋਰੋਨਾ ਵਾਇਰਸ ਦੇ ਭੈਅ ਕਾਰਨ ਸਾਰੇ ਬੰਦੇ ਕਰਫਿਊ ਦੌਰਾਨ ਆਪੋ ਆਪਣੇ ਘਰਾਂ ਵਿੱਚ ਬੰਦ ਹੋਣ ਲਈ ਮਜ਼ਬੂਰ ਹੋ ਗਏ ਹਨ ਤੇ ਉਨ੍ਹਾਂ ਕੋਲ ਏਸ ਵੇਲੇ ਕਰਨ ਨੂੰ ਕੋਈ ਖਾਸ ਕੰਮ ਵੀ ਨਹੀਂ ਹੈ, ਲਿਹਾਜ਼ਾ ਸਾਰਾ ਦਿਨ ਵਿਹਲੇ ਬੰਦੇ ਮੋਬਾਈਲ ਤੇ ਆਪਣਾ ਸਮਾਂ ਬਿਤਾ ਰਹੇ ਹਨ, ਕੋਈ ਏਸ ਦੋਰਾਨ ਖਬਰਾਂ ਦੇਖ ਰਿਹਾ, ਕੋਈ ਨਾਟਕ ਦੇਖ ਰਿਹਾ, ਕੋਈ ਫਿਲਮਾਂ ਦੇਖ ਰਿਹਾ, ਕੋਈ ਕੋਰੋਨਾ ਉੱਤੇ ਖੋਜ ਦੀਆਂ ਵੀਡੀਓ ਅਤੇ ਸਾਹਿਤ ਪੜ ਰਿਹੈ ਤੇ ਜਿਨ੍ਹਾਂ ਦੀ ਇਸ ਸਭ ਵਿੱਚ ਕੋਈ ਦਿਲਚਸਪੀ ਨਹੀਂ ਹੈ, ਉਹ ਆਪੋ ਆਪਣੇ ਕਮਰਿਆਂ ਵਿੱਚ ਬੰਦ ਹੋ ਕੇ ਉਹ ਕੰਮ ਕਰਨ ਲੱਗੇ ਹੋਏ ਹਨ, ਜਿਸ ਤੋਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਪਰਿਵਾਰ ਵਾਲੇ ਸਦਾ ਉਨ੍ਹਾਂ ਨੂੰ ਰੋਕਣ ਦੀ ਕੋਸਿ਼ਸ਼ ਕਰਦੇ ਹੋਣਗੇ ਤੇ ਉਹ ਹੈ ਪਾਰਨ ਵੀਡੀਓ ਦੇਖਣਾ।ਇੱਕ ਖੋਜ ਦੇ ਮੁਤਾਬਿਕ ਏਸ ਵੇਲੇ ਇੰਟਰਨੈਟ ਦਾ ਜਿੰਨਾ ਡਾਟਾ ਪੋਰਨ ਵੀਡੀਓ ਸਾਈਟਾਂ ਖੋਲਣ ਉੱਤੇ ਇਸਤੇਮਾਲ ਹੋ ਰਿਹਾ ਹੈ, ਉਨ੍ਹਾਂ ਇਤਿਹਾਸ ਵਿੱਚ ਸ਼ਾਇਦ ਪਹਿਲਾਂ ਨਾ ਕਦੀ ਹੋਇਆ ਹੋਵੇਗਾ ਤੇ ਨਾ ਕਦੀ ਹੋਵੇਗਾ।ਸ਼ਾਇਦ ਇਹੋ ਕਾਰਨ ਹੈ ਵੱਧ ਵੀਡੀਓ ਚੱਲਣ ਕਾਰਨ ਅੱਜ ਦੂਜਾ ਇੰਟਰਨੈਟ ਦੀ ਜ਼ਰੂਰਤ ਵਾਲਾ ਬੰਦਾ ਇਸ ਗੱਲ ਨੂੰ ਲੈ ਕੇ ਚਾਂਘਾ ਮਾਰ ਰਿਹਾ ਕਿ ਮੇਰਾ ਨੈਟ ਸਲੋ ਹੈ।
ਮਾਹਿਰਾਂ ਅਨੁਸਾਰ ਹੁਣ ਤੱਕ ਤਾਂ ਇਹ ਵੇਖਣ ਵਿੱਚ ਆਇਆ ਸੀ ਕਿ ਅਜਿਹੀਆਂ ਪੋਰਨ ਵੀਡੀਓ ਅਤੇ ਦੂਜੀਆਂ ਸਾਈਟਾਂ ਖੋਲਣ ਵਾਲੇ ਟੀਨਏਜਰ ਤੋਂ ਲੈ ਕੇ 30-32 ਸਾਲ ਦੀ ਉਮਰ ਦੇ ਲੋਕ ਵੱਧ ਹੋਇਆ ਕਰਦੇ ਸਨ ਪਰ ਕਰਫਿਊ ਤੇ ਲਾਕਡਾਊਨ ਵੱਲੋਂ ਦਿੱਤੀ ਗਈ ਇਸ ਵਿਹਲ ਨੇ ਇਨ੍ਹਾਂ ਸਾਈਟਾਂ ਖੋਲਣ ਵਾਲਿਆਂ ਵਿੱਚ ਹਰ ਵਰਗ ਦੇ ਲੋਕਾਂ ਨੂੰ ਸ਼ਾਮਿਲ ਕਰ ਦਿੱਤਾ ਹੈ।ਇਨ੍ਹਾਂ ਵਿੱਚ ਨਾਬਾਲਗ ਬੱਚਿਆਂ ਤੋਂ ਲੈ ਕੇ 65-70 ਸਾਲ ਤੱਕ ਦੇ ਬਜ਼ੁਰਗ ਵੀ ਜਾਣੇ ਅਣਜਾਣੇ ਨਾਂ ਦਰਜ ਕਰਵਾ ਰਹੇ ਹਨ।
ਮਾਹਿਰ ਦੱਸਦੇ ਹਨ ਕਿ ਪੋਰਨ ਵੀਡੀਓ ਦੇਖਣ ਦਾ ਚਸਕਾ ਇੰਨਾ ਭੈੜਾ ਹੈ ਕਿ ਜੇਕਰ ਇੱਕ ਬੰਦਾ ਇੱਕ ਵਾਰ ਇੱਕ ਸਾਈਟ ਖੋਲ ਕੇ ਉਸ ਵਿੱਚ ਮਸਤ ਹੋ ਜਾਵੇ ਤਾਂ ਫੇਰ ਡੇਢ ਦੋ ਘੰਟੇ ਉਸ ਸਾਈਟ ਉੱਤੇ ਕਦੋਂ ਬਿਤਾ ਦਿੰਦਾ ਹੈ ਇਹ ਉਸ ਨੂੰ ਪਤਾ ਹੀ ਨਹੀਂ ਚੱਲਦਾ।ਹਾਲਾਤ ਇੱਥੋਂ ਤੱਕ ਖਰਾਬ ਹੋਏ ਪਏ ਨੇ ਕਿ ਕੁਝ ਸ਼ਰਾਰਤੀ ਲੋਕ ਮੋਬਾਈਲ ਬਾਥਰੂਮਾਂ ‘ਚ ਲੈ ਕੇ ਵੜ ਜਾਂਦੇ ਨੇ ਤੇ ਅੰਦਰ ਬੈਠੇ ਆਪ ਪੋਰਨ ਵੀਡੀਓ ਦਾ ਨਜ਼ਾਰਾ ਲੈਂਦੇ ਰਹਿੰਦੇ ਨੇ ਤੇ ਬਾਹਰ ਖੜੇ ਬੰਦੇ ਦੀ ਭਾਵੇਂ ਪੇਟ ਖਰਾਬ ਹੋਣ ਕਾਰਨ ਪੈਂਟ ਖਰਾਬ ਹੋ ਜਾਵੇ।ਅਜਿਹੇ ਮੌਕੇ ਲੜਾਈ ਦਾ ਕਾਰਨ ਬਣਦਾ ਹੈ ਸੋ ਅੱਡ।ਏਸ ਤੋਂ ਇਲਾਵਾ ਕਈ ਨਾਬਾਲਿਗ ਜਵਾਕ ਅਜਿਹੀਆਂ ਵੀਡੀਓ ਵੇਖਦੇ ਜਦੋਂ ਮਾਂ ਬਾਪ ਵੱਲੋਂ ਫੜ ਲਏ ਜਾਂਦੇ ਹਨ ਤਾਂ ਕੁੱਟ ਖਾ ਕੇ ਬਾਹਰ ਭੱਜਣ ਜੋਗੇ ਵੀ ਨਹੀਂ ਰਹਿੰਦੇ ਕਿਉਂਕਿ ਬਾਹਰ ਕਰਫਿਊ ਲੱਗਿਆ ਹੋਇਆ ਹੈ।
ਇਹ ਸਭ ਤਾਂ ਹੋ ਗਈ ਉਨ੍ਹਾਂ ਲੋਕਾਂ ਦੀ ਗੱਲ ਜਿਹੜੇ ਪੋਰਨ ਸਾਈਟਾਂ ਖੋਲ ਕੇ ਆਪਣਾ ਅਸ਼ਲੀਲ ਮਨੋਰੰਜਨ ਕਰ ਰਹੇ ਹਨ ਹੁਣ ਗੱਲ ਕਰੀਏ ਉਨ੍ਹਾ ਲੋਕਾਂ ਦੀ ਜਿਹੜੇ ਇਨ੍ਹਾਂ ਪੋਰਨ ਵੀਡੀਓ ਦੇਖਣ ਵਾਲੇ ਲੋਕਾਂ ਵੱਲੋਂ ਵਿਅਸਤ ਕੀਤੇ ਜਾ ਰਹੇ ਮੋਬਾਈਲ ਡਾਟੇ ਕਾਰਨ ਇੰਟਰਨੈਟ ਤੇ ਕੀਤੇ ਜਾਣ ਵਾਲੇ ਆਪਣੇ ਰੋਜ਼ਾਨਾ ਦੇ ਜ਼ਰੂਰੀ ਕਾਰਜ ਵੀ ਨਹੀਂ ਕਰ ਪਾ ਰਹੇ।ਉਨ੍ਹਾਂ ਵਿੱਚ ਪੱਤਰਕਾਰ, ਆਈਟੀ ਕੰਪਪਨੀਆਂ ਨਾਲ ਜੁੜੇ ਹੋਏ ਲੋਕ, ਸ਼ੋਸ਼ਲ ਮੀਡੀਆ ਰਾਹੀਂ ਰੁਜ਼ਗਾਰ ਹਾਸਿਲ ਲੋਕ ਅਤੇ ਉਹ ਲੋਕ ਜਿਹੜੇ ਇੱਕ ਤੋਂ ਦੂਜੀ ਥਾਈਂ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਜ਼ਰੂਰੀ ਮੈਸੇਜ ਪਹੁੰਚਾਉਣਾ ਚਾਹੁੰਦੇ ਹਨ ਪਰ ਪੋਰਨ ਵੀਡੀਓ ਦੇਖਣ ਵਾਲੇ ਇਨ੍ਹਾਂ ਚਸਕੇਬਾਜ਼ਾਂ ਕਾਰਨ ਉਹ ਮੱਥੈ ਤੇ ਹੱਥ ਮਾਰਨ ਨੂੰ ਮਜ਼ਬੂਰ ਹਨ।
