ਅੰਮ੍ਰਿਤਸਰ : ਕਾਰੀਡੋਰ ਦੇ ਜ਼ਰੀਏ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲਿਆਂ ਨੂੰ ਲੈ ਕੇ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ‘ਤੇ ਰਾਜਨੀਤੀ ਗਰਮਾ ਗਈ ਹੈ l 20 ਫਰਵਰੀ ਨੂੰ ਇੱਕ ਅਖਬਾਰ ਦੇ ਪ੍ਰੋਗਰਾਮ ਵਿੱਚ ਡੀਜੀਪੀ ਨੇ ਕਿਹਾ ਸੀ ਕਿ ਕਾਰੀਡੋਰ ਦੇ ਜ਼ਰੀਏ ਕਰਤਾਰਪੁਰ ਜਾਣ ਵਾਲਾ ਸ਼ਾਮ ਨੂੰ ਅੱਤਵਾਦੀ ਬਣ ਕੇ ਮੁੜ ਸਕਦਾ ਹੈ l ਕਿਉਂਕਿ ਸ਼ਰਧਾਲੂ ਇੱਥੇ ਕਰੀਬ 6 ਘੰਟੇ ਦਰਸ਼ਨ ਲਈ ਰੁਕਦੇ ਹਨ, ਇਹ ਬਹੁਤ ਜ਼ਿਆਦਾ ਸਮਾਂ ਹੁੰਦਾ ਹੈ l ਇਸ ਦੌਰਾਨ ਪਾਕਿ ਟਰੇਨਿੰਗ ਵੀ ਦੇ ਸਕਦਾ ਹੈ l ਤੁਹਾਨੂੰ ਫਾਇਰਿੰਗ ਬੇਸ ‘ਤੇ ਲੈ ਜਾ ਕੇ ਆਈਡੀ ਬਣਾਉਣਾ ਸਿਖਾ ਸਕਦਾ ਹੈ l ਸ਼ਨੀਵਾਰ ਨੂੰ ਡੀਜੀਪੀ ਨੇ ਇਸ ‘ਤੇ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ l ਮੈਂ ਸਿਰਫ ਭਾਰਤ ਦੇ ਪ੍ਰਤੀ ਦੁਸ਼ਮਣੀ ਰੱਖਣ ਵਾਲੇ ਤੱਤਾਂ ਅਤੇ ਪਵਿੱਤਰ ਸਥਾਨਾਂ ਦਾ ਨਾਜਾਇਜ਼ ਲਾਭ ਚੁੱਕਣ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਖਿਲਾਫ ਚੌਕਸ ਰਹਿਣ ਨੂੰ ਕਿਹਾ ਸੀ l ਇਨ੍ਹਾਂ ਦਾ ਕਿਸੇ ਧਰਮ ਜਾਂ ਸੰਪਰਦਾ ਨਾਲ ਕੋਈ ਸੰਕੇਤ ਨਹੀਂ ਸੀ l ਉੱਧਰ, ਬਿਆਨ ‘ਤੇ ਅਲੱਗ ਅਲੱਗ ਰਾਜਨੀਤਿਕ ਦਲਾਂ ਨੇ ਸੀਐਮ ਕੈਪਟਨ ਅਮਰਿੰਦਰ ਸਿੰਘ ਤੋਂ ਸਪੱਸ਼ਟੀਕਰਨ ਮੰਗ ਕੇ ਉਨ੍ਹਾਂ ਨੂੰ ਅਹੁਦੇ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ l ਕਾਰਵਾਈ ਨਾ ਹੋਣ ‘ਤੇ ਵਿਧਾਨ ਸਭਾ ਇਜਲਾਸ ਨੂੰ ਨਾ ਚੱਲਣ ਦੇਣ ਦੀ ਚਿਤਾਵਨੀ ਦਿੱਤੀ ਹੈ l
previous post