Htv Punjabi
Punjab Video

ਨੌਕਰਿਓਂ ਕੱਢੇ ਸੈਂਕੜੇ ਪੁਲਿਸ ਵਾਲੇ ਘੇਰਨਗੇ ਕੈਪਟਨ ਦੀ ਰਿਹਾਇਸ਼ ! ਪੁਲਿਸ ਫੇਰੇਗੀ ਸਾਥੀਆਂ ‘ਤੇ ਡਾਂਗ ?

ਮਲੋਟ (ਸੋਨੀ ਢੱਲਾ):- ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ‘ਚ ਪੈਂਦੇ ਹਲਕਾ ਮਲੋਟ ਦੇ ਸਾਬਕਾ ਐੱਸ ਐਚ ਓ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਕ੍ਰਿਸ਼ਨ ਲਾਲ, ਅੱਜਕਲ ਬੇਹੱਦ ਖ਼ਫ਼ਾ ਨੇ, ਉਹ ਖ਼ਫ਼ਾ ਨੇ ਕਿ ਪੰਜਾਬ ਸਰਕਾਰ ਅਜਿਹੇ ਪੁਲਿਸ ਅਧਿਕਾਰੀਆਂ ਨੂੰ ਤਾਂ ਨੌਕਰੀਆਂ ‘ਤੇ ਮੁੜ ਬਹਾਲ ਕਰੀ ਜਾ ਰਹੀ ਐ, ਜਿਨ੍ਹਾਂ ਦੀਆਂ ਵੱਖ ਵੱਖ ਕੇਸਾਂ ਵਿੱਚ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਅਜੇ ਪੂਰੀਆਂ ਵੀ ਨਹੀਂ ਹੋਈਆਂ, ਪਰ ਜਿਹੜੇ ਪੁਲਿਸ ਮੁਲਾਜ਼ਮ ਸਾਜ਼ਾਂਵਾਂ ਪੂਰੀਆਂ ਕਰ ਚੁਕੇ ਨੇ, ਉਨ੍ਹਾਂ ਦੀ ਆਰਥਿਕ ਹਾਲਤ ਮਾੜੀ ਹੋਣ ਦੇ ਬਾਵਜੂਦ, ਉਨ੍ਹਾਂ ਵੱਲੋਂ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦੇ ਪੇਟ ਪਾਲਦੇ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਅਜੇ ਤੱਕ ਬਹਾਲ ਨਹੀਂ ਕੀਤਾ ਜਾ ਰਿਹਾ ,ਲਿਹਾਜਾ ਕ੍ਰਿਸ਼ਨ ਲਾਲ ਇਸ ਨੂੰ ਪੰਜਾਬ ਪੁਲਿਸ ਦੇ ਤਿੰਨ ਸਾਲ ਤੋਂ ਘੱਟ ਸਾਜ਼ਾਵਾਂ ਹਾਸਲ ਲੋਕਾਂ ਨਾਲ ਵਿਤਕਰਾ ਵਿਤਕਰਾ ਕਰਾਰ ਦੇਂਦੇ ਨੇ, ਤੇ ਇਸ ਲਈ ਕ੍ਰਿਸ਼ਨ ਲਾਲ ਨੇ ਅਜਿਹੇ ਲੋਕਾਂ ਨੂੰ 1 ਜੂਨ 2020 ਨੂੰ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸਥਿਤ ਨਿੱਜੀ ਰਿਹਾਇਸ਼ ਦੇ ਬਾਹਰ ਧਾਰਨਾ ਲਾਉਣ ਦਾ ਸੱਦਾ ਦਿੱਤਾ ਹੈ, ਹੈ ਨਾ ਅਜੀਬ ਗੱਲ ? ਸ਼ਾਇਦ ਇਸੇ ਲਈ ਇਹ ਤੁਹਾਨੂੰ ਵੀ ਸਮਝ ਨਾ ਆਵੇ, ਕਿ ਇਹ ਸਭ ਦੇਖ ਕੇ ਪ੍ਰਤੀਕਿਰਿਆ ਦੀ ਦਈਏ ? ਪਰ ਦੋਸਤੋ ਇਹ ਗੱਲ ਹੈ ਸੋਲਾਂ ਆਨੇ ਸੱਚ ਕਿਉਂਕਿ ਇਸ ਸਬੰਧੀ ਇੱਕ ਵੀਡੀਓ ਬਿਆਨ ਖੁਦ ਕ੍ਰਿਸ਼ਨ ਲਾਲ ਨੇ ਜਾਰੀ ਕੀਤਾ ਹੈ ਜਿਹੜਾ ਅੱਜਕਲ੍ਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਕ੍ਰਿਸ਼ਨ ਲਾਲ ਨੇ ਪੰਜਾਬ ਭਰ ਚ ਰਹਿੰਦੇ ਟੀਨ ਸਾਲ ਤੋਂ ਘੱਟ ਸਜ਼ਾਯਾਫਤਾ ਤੇ ਸਜ਼ਾ ਮੁਕੰਮਲ ਕਰ ਚੁਕੇ ਪੁਲਿਸ ਮੁਲਾਜ਼ਮਾਂ ਨੂੰ ਇਸ ਧਰਨੇ ‘ਚ ਸ਼ਾਮਲ ਹੋਣ ਲਈ ਇੱਕ ਜੂਨ 2020 ਵਾਲੇ ਦਿਨ ਦਾ ਸੱਦਾ ਦਿੱਤਾ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਅਕਸਰ ਧਰਨਾਕਾਰੀਆਂ ਦੇ ਆਪਣੇ ਡੰਡਿਆਂ ਨਾਲ ਪੁੜੇ ਸੇਕਣ ਦੇ ਆਦੀ ਹੋ ਚੁਕੇ ਪੁਲਿਸ ਮੁਲਾਜ਼ਮ ਪਟਿਆਲਾ ਧਾਰਨਾ ਦੇਣ ਆ ਰਹੇ ਆਪਣੇ ਸਾਬਕਾ ਸਾਥੀ ਪੁਲਿਸ ਮੁਲਾਜ਼ਮਾਂ ਦੇ ਸਵਾਗਤ ਦੀ ਕੀ ਤਿਆਰੀ ਕਰਦੇ ਨੇ ? ਕੀ ਉਹ ਉਨ੍ਹਾਂ ਨਾਲ ਹਮਦਰਦੀ ਜਤਾਉਣਗੇ ਯਾ ਹਰ ਵਾਰ ਦੀ ਤਰ੍ਹਾਂ ਇਥੇ ਵੀ ਪੁਲਿਸ ਪੁਲਿਸ ਦੇ ਪੱਖ ‘ਚ ਭੁਗਤੇਗੀ ?
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…

Related posts

7 ਦਿਨ, 7 ਚੀਜ਼ਾਂ, 7 ਪ੍ਰਹੇਜ਼ ਤੁਹਾਨੂੰ 70 ਸਾਲ ਤੱਕ ਬਣਾਕੇ ਰੱਖਣਗੇ ਸੁਪਰਮੈਨ

htvteam

ਆਹ ਪਿੰਡ ਦੀਆਂ ਜਨਾਨੀਆਂ ਦੀਆਂ ਨਿੱਕਲੀਆਂ ਚੀ ਕਾਂ

htvteam

ਪਿੰਡ-ਪਿੰਡ ਜਾਕੇ ਮੁਸਲਮਾਨਾਂ ਦੇ ਮੁੰਡੇ ਹੁਣ ਦੇਖੋ ਕੀ ਕਰਨ ਲੱਗੇ

htvteam

Leave a Comment