Htv Punjabi
Punjab Video

ਸੈਨੀਟਾਇਜ਼ਰਾਂ ਦੀ ਦੁਨੀਆ ਦਾ ਕਾਲਾ ਸੱਚ ਉਜਾਗਰ , ਆਪਣਾ ਬਚਾਅ ਕਰੋ !

ਨਿਊਜ਼ ਡੈਸਕ : ਇਨ੍ਹੀ ਦਿਨੀਂ ਕੋਰੋਨਾ ਮਹਾਂਮਾਰੀ ਦੇ ਡਰ ਨੇ ਦੁਨੀਆਂ ਨੂੰ ਇਸ ਬੁਰੀ ਤਰ੍ਹਾਂ ਆਪਣੀ ਚਪੇਟ ‘ਚ ਲੈ ਲਿਆ ਹੈ ਕਿ ਹਰ ਬੰਦੇ ਨੂੰ ਇੰਝ ਲੱਗਣ ਲੱਗ ਪਿਆ ਹੈ ਕਿ ਇਹ ਬਿਮਾਰੀ ਕਦੇ ਨਾਲ ਕਦੇ ਉਸ ਨੂੰ ਵੀ ਆਪਣਾ ਸ਼ਿਕਾਰ ਜ਼ਰੂਰ ਬਣਾ ਲਵੇਗੀ। ਇਹੋ ਸੋਚ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਦੇ ਢੰਗ ਤਰੀਕੇ ਲੱਭਣ ਨੂੰ ਵੀ ਮਜਬੂਰ ਕਰਦੀ ਐ। ਸਰਕਾਰ ਨੇ ਵਿਸ਼ਵ ਸਿਹਤ ਸੰਗਠਨ ਦੀਆਂ ਹਦਾਇਤਾਂ ਅਨੁਸਾਰ ਇਸ ਬਿਮਾਰੀ ਤੋਂ ਬਚਾਅ ਦੇ ਦੋ ਸੌਖੇ ਤਰੀਕੇ ਦੱਸੇ ਨੇ । ਜਿਨ੍ਹਾਂ ਵਿਚੋਂ ਇੱਕ ਹੈ ਮੂੰਹ ਨੂੰ ਮਾਸਕ ਨਾਲ ਢੱਕਣਾ ਤੇ ਦੂਜਾ ਹੱਥਾਂ ਨੂੰ ਵਾਰ ਵਾਰ ਧੋਣਾ ਜਾਂ ਸੈਨੇਟਾਈਜ਼ ਕਰਨਾ। ਪਰ ਕੀਂ ਤੁਸੀਂ ਜਾਣਦੇ ਹੋ ਕੀਂ ਬਜ਼ਾਰ ਚ ਮਿਲਣ ਵਾਲੇ ਬਹੁਤ ਸਾਰੇ ਅਜਿਹੇ ਸੈਨੇਟਾਈਜ਼ਰ ਜਿਨ੍ਹਾਂ ਦਾ ਤੁਸੀਂ ਅੱਖਾਂ ਬੰਦ ਕਰਕੇ ਇਸਤੇਮਾਲ ਕਰਦੇ ਹੋ ਉਹ ਤੁਹਾਨੂੰ ਮੌਤ ਦੇ ਮੂੰਹ ਵੱਲ ਧੱਕ ਰਹੇ ਨੇ ? ਅਜਿਹੀਆਂ ਬਿਮਾਰੀਆਂ ਦੇ ਰਹੇ ਨੇ ਜਿਨ੍ਹਾਂ ਦਾ ਅੱਗੇ ਚੱਲ ਕੇ ਕੋਈ ਇਲਾਜ ਨਹੀਂ ਹੋਵੇਗਾ। ਇਨ੍ਹਾਂ ਸਰੀਆਂ ਗੱਲਾਂ ਚ ਕਿੰਨੀ ਕੰ ਸੱਚਾਈ ਹੈ ਤੇ ਇਸ ਸਭ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਬਾਰੇਹਕੀਕਤ ਟੀਵੀ ਪੰਜਾਬੀ ਦੇ ਸੀਨੀਆਰ ਐਡੀਟਰ ਕਾਸਿਫ਼ ਫ਼ਾਰੂਕੀ ਨੇ ਵਿਸ਼ਵ ਪ੍ਰਸਿੱਧ ਡਾ ਹਰਸ਼ਿੰਦਰ ਕੌਰ ਨਾਲ ਗੱਲਬਾਤ ਕੀਤੀ । ਜਿਨ੍ਹਾਂ ਦਾ ਕਿਹਣਾ ਹੈ ਕਿ ਬਜ਼ਾਰ ‘ਚ ਮਿਲਣ ਵਾਲ਼ੇ ਬਹੁਤੇ ਸੈਨੇਟਾਈਜ਼ ਤਾਂ ਹੱਥ ਸੈਨੇਟਾਈਜ਼ ਕਰਦੇ ਹੀ ਨਹੀਂ ਉਲਟ ਸਾਨੂੰ ਬਿਮਾਰੀਆਂ ਵੰਡ ਰਹੇ ਨੇ। ਇਸ ਸਬੰਧ ਡਾ ਹਰਸ਼ਿੰਦਰ ਕੌਰ ਨੇ ਅਮਰੀਕਾ ਦੇ ਵਿਗਿਆਨੀਆਂ ਵਲੋਂ ਕੀਤੀਆਂ ਖੋਜਾਂ ਦਾ ਹਵਾਲਾ ਦੇਂਦਿਆ ਕਿਹਾ ਕਿ ਜੇਕਰ ਇਹ ਸਭ ਸਮੇ ਸਿਰ ਨਾ ਰੋਕਿਆ ਗਿਆ ਤਾਂ ਇਸ ਦੇ ਭਿਆਨਕ ਸਿੱਟੇ ਆਉਣ ਵਾਲੇ 4-5 ਸਾਲਾਂ ਨੂੰ ਉਦੋਂ ਦੇਖਣ ਨੂੰ ਮਿਲਣਗੇ ਜਦੋਂ ਲੋਕਾਂ ਦੇ ਅੰਦਰ ਦੀਆਂ ਬਮਾਰੀਆਂ ਬਾਹਰ ਆਉਣੀਆਂ ਸ਼ੁਰੂ ਹੋਈਆਂ।
ਸੈਨੇਟਾਈਜ਼ਰਾਂ ਦੀ ਵਰਤੋਂ ਕਿਵੇਂ ਕਰੀਏ ਟੇ ਬਜ਼ਾਰ ਚੋਂ ਸੈਨੇਟਾਈਜ਼ਰ ਖਰੀਦਦੇ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਇਹ ਸਭ ਜਾਣਨ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ…

Related posts

ਦੁਕਾਨਦਾਰ ਤੋਂ ਮੰਗੀ ਨਕਦੀ, ਅਸਫਲ ਹੋਣ ‘ਤੇ ਕਾਰ ਸਵਾਰਾਂ ਨੇ ਕੀਤੇ ਫਾਇਰ

Htv Punjabi

ਦੇਸੀ ਨੁਸਕੇ ਦੀ ਪਈ ਧਮਾਲ Magical Talk

htvteam

ਮਾਛੀਵਾੜਾ ਦੇ ਜੰਗਲਾਂ ਚ ਮਿਲਿਆ ਮਾ…?

htvteam