Htv Punjabi
corona news crime news Fitness Health Punjab

ਚਿੱਟੇ ਵਾਲੀ ਭਾਬੀ ਨੇ ਚਾੜ੍ਹ ਤਾ ਨਵਾਂ ਈ ਚੰਨ, ਭਾਬੀ ਜੀ ਹੁਣ ਘਰ ਨਹੀਂ ਹੈ ਦੇਖੋ ਕਿੱਥੇ ਪਹੁੰਚ ਗਈ ?

ਲੁਧਿਆਣਾ : ਡਾਬਾ, ਸਿ਼ਮਲਾਪੁਰੀ ਅਤੇ ਗਿਆਸਪੁਰਾ ਵਿੱਚ ਨਸ਼ੇ ਦਾ ਧੰਦਾ ਚਲਾਉਣ ਵਾਲੀ ਚਿੱਟੇ ਵਾਲੀ ਭਾਬੀ ਨੁੰ ਆਖਿਰਕਾਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।ਲੱਖਾਂ ਦਾ ਚਿੱਟਾ ਵੇਚਣ ਵਾਲੀ ਅਰਤ ਤੋਂ ਸਿਰਫ 8 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ।ਪੁਲਿਸ ਹੁਣ ਮੁਲਜ਼ਮ ਪਰਮਿੰਦਰ ਕੌਰ ਉਰਫ ਨਾਣਾ ਉਰਫ ਚਿੱਟੇ ਵਾਲੀ ਭਾਬੀ ਦਾ ਨੈਟਵਰਕ ਲੱਭਣ ਵਿੱਚ ਲੱਗੀ ਹਹੈ।

ਉਸ ਦੀ ਗ੍ਰਿਫਤਾਰੀ ਹੱਤਿਆ ਦੀ ਕੋਸਿ਼ਸ਼ ਅਤੇ ਨਸ਼ਾ ਤਸਕਰੀ ਵਿੱਚ ਪਾਈ ਗਈ ਹੈ।ਏਡੀਸੀਪੀ ਜਸਕਿਰਨਜੀਤ ਸਿੰਘ ਤੇਜਾ, ਏਸੀਪੀ ਸੰਦੀਪ ਵਢੇਰਾ ਅਤੇ ਐਸਐਚਓ ਪਵਿੱਤਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਉਹ ਇਲਾਕੇ ਵਿੱਚ ਘੁੰਮ ਰਹੀ ਸੀ।

ਪੁਲਿਸ ਨੇ ਰੇਡ ਕੀਤੀ ਅਤੇ ਗ੍ਰਿਫਤਾਰ ਕਰ ਲਿਆ।ਉਸ ਦੇ ਘਰ ਤੋਂ 8 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ।ਪੁਲਿਸ ਦੇ ਮੁਤਾਬਿਕ ਮੁਲਜ਼ਮ 10 ਮਈ ਨੂੰ ਹੱਤਿਆ ਦੀ ਕੋਸਿ਼ਸ਼ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਨਾਮਜ਼ਦ ਕੀਤੀ ਗਈ ਸੀ।ਰਿਮਾਂਡ ਲੈ ਕੇ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਪੁਲਿਸ ਦੇ ਮੁਤਾਬਿਕ ਮੁਲਜ਼ਮ ਔਰਤ ਦਾ 10 ਸਾਲਾਂ ਤੋਂ ਨਸ਼ੇ ਦਾ ਨੈਟਵਰਕ ਚੱਲ ਰਿਹਾ ਹੈ।ਉਸ ਦਾ ਭਾਈ ਹਰਪ੍ਰੀਤ ਉਸ ਦਾ ਇਸ ਧੰਦੇ ਵਿੱਚ ਪੂਰਾ ਸਾਥ ਦਿੰਦਾ ਸੀ।ਉਨ੍ਹਾਂ ਨੇ ਅੱਗੇ ਆਪਣੇ ਗੁਰਗੇੇ ਤਿਆਰ ਕਰਕੇ ਰੱਖੇ ਹਨ, ਜਿਹੜੇ ਕਿ ਉਸ ਦੇ ਲਈ ਨਸ਼ਾ ਵੇਚ ਰਹੇ ਹਨ।

ਉਸ ਦੇ ਭਾਈ ਤੋਂ ਕੁਝ ਦਿਨ ਪਹਿਲਾਂ ਪੁਲਿਸ ਨੇ 55 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਸੀ।ਮੁਲਜ਼ਮ ਪਰਮਿੰਦਰ ਕੌਰ ਔਰਤ ਹੋਣ ਦੀ ਵਜ੍ਹਾ ਕਾਰਨ ਨਸ਼ੇ ਦਾ ਧੰਦਾ ਕਰਦੀ ਸੀ, ਤਾਂ ਕਿ ਉਸ ਤੇ ਕਿਸੀ ਨੂੰ ਸ਼ੱਕ ਨਾ ਹੋਵੇ।ਸੂਤਰ ਦੱਸਦੇ ਹਨ ਕਿ ਉਹ ਭਾਰੀ ਮਾਤਰਾ ਵਿੱਚ ਨਸ਼ਾ ਲੋਕਾਂ ਨੂੰ ਵੇਚ ਚੁੱਕੀ ਹੈ।

ਕੁਠ ਜਗ੍ਹਾ ਉਹ ਖੁਦ ਸਪਲਾਈ ਕਰਦੀ ਸੀ ਤੇ ਕੁਝ ਜਗ੍ਹਾ ਉਸ ਦਾ ਭਾਈ ਜਾਂਦਾ ਸੀ।ਹਾਲਾਤ ਇਹ ਹਨ ਕਿ ਪਰਮਿੰਦਰ ਕੌਰ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਇਸ ਵਿੱਚ ਲਾ ਦਿੱਤਾ ਸੀ।ਸੂਤਰ ਦੱਸਦੇ ਹਨ ਕਿ ਮੁਲਜ਼ਮ ਔਰਤ ਨੇ ਆਪਣੇ ਘਰ ਵਿੱਚ ਤਾਂ ਤਸਕਰੀ ਕੀਤੀ ਹੀ, ਨਾਲ ਹੀ ਜਿਸ ਇਲਾਕੇ ਵਿੱਚ ਉਨ੍ਹਾਂ ਨੇ ਨਸ਼ੇ ਦਾ ਜਾਲ ਵਿਛਾਉਣਾ ਹੁੰਦਾ ਸੀ, ਤਾਂ ਉੱਥੇ ਕਮਰਾ ਕਿਰਾਏ ਤੇ ਲੈ ਲੈਂਦੇ ਸਨ।

ਫਿਲਹਾਲ ਮੁਲਜ਼ਮ ਔਰਤ ਦੇ ਬਾਕੀ ਦੇ ਟਿਕਾਣਿਆਂ ਤੇ ਵੀ ਪੁਲਿਸ ਰੇਡ ਕਰ ਰਹੀ ਹੈ।ਕਿਉਂਕਿ ਉਸ ਤੋਂ ਤਿੰਨਾਂ ਇਲਾਕਿਆਂ ਦੇ ਲੋਕ ਪਰੇਸ਼ਾਨ ਹਨ।

ਪੁਲਿਸ ਦੇ ਮੁਤਾਬਿਕ ਮੁਲਜ਼ਮ ਅਰਤ ਦਾ 10 ਸਾਲਾਂ ਤੋਂ ਨਸ਼ੇ ਦਾ ਨੈਅਵਰਕ ਚੱਲ ਰਿਹਾ ਹੈ।ਉਸ ਦਾ ਭਾਈ ਹਰਪ੍ਰੀਤ ਉਸ ਦਾ ਇਸ ਧੰਦੇ ਵਿੱਚ ਪੂਰਾ ਸਾਥ ਦਿੰਦਾ ਹੈ।ਉਨ੍ਹਾਂ ਨੇ ਅੱਗੇ ਆਪਣੇ ਗੁਰਗੇ ਤਿਆਰ ਕਰ ਰੱਖੇ ਹਨ, ਜਿਹੜਾ ਕਿ ਉਸ ਦੇ ਲਈ ਨਸ਼ਾ ਵੇਚ ਰਹੇ ਸਨ।ਇਸ ਦੇ ਬਾਅਦ ਉੱਥੇ ਰਹਿ ਕੇ ਪੁੜੀ ਪੁੜੀ ਕਰਕੇ ਨਸ਼ਾ ਵੇਚਦੇ ਸਨ।ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਔਰਤ ਖੁਦ ਵੀ ਨਸ਼ਾ ਕਰਨ ਦੀ ਆਦੀ ਹੈ।ਲਿਹਾਜ਼ਾ ਇਸ ਦੇ ਲਈ ਉਸ ਦਾ ਟੈਸਟ ਕਰਵਾਇਆ ਜਾਵੇਗਾ।

 

Related posts

26 ਜਨਵਰੀ ਨੂੰ ਦਿਲੀ ਦੇ ਲਾਲ ਕਿਲਾ ਵਿਖੇ ਨਿਸ਼ਾਨ ਸਾਹਿਬ ਚਲਾਉਣ ਵਾਲੇ ਯੁਗਰਾਜ ਸਿੰਘ ਦੀ ਹੋਈ ਦਿਲੀ ਕੋਰਟ ਤੌ ਐਨਟੀਸਪੈਟਰੀ ਜਮਾਨਤ!

htvteam

4 ਜਨਾਨੀਆਂ 2 ਬੰਦਿਆਂ ਦੇ ਨਾਲ ਇਤਰਾਜ਼ਯੋਗ ਕੰਮ ਕਰਦੀਆਂ ਕਾਬੂ; ਦੇਖੋ ਵੀਡੀਓ

htvteam

ਕਾਲੀ ਗਾਜਰ ਰੰਗ ਕਰ ਦੇਵੇਗੀ ਸਫੈਦ; ਦੇਖੋ ਕਿਵੇਂ ਬਦਲਣਗੇ ਕਿਸਾਨਾਂ ਦੇ ਦਿਨ

htvteam

Leave a Comment