Htv Punjabi
Punjab

ਪੇਪਰ ਦਿਵਾਉਣ ਆਈ ਔਰਤ ਨਾਲ ਮਾਰਕੁੱਟ ਕਰ ਮੁੰਡੇ ਨੂੰ ਸਰਕਾਰੀ ਸਕੂਲ ਤੋਂ ਅਗਵਾ ਕਰਕੇ ਲੈ ਗਏ

ਮੋਗਾ : ਪਤੀ ਨਾਲ ਚੱਲਦੇ ਝਗੜੇ ਦੇ ਕਾਰਨ ਇੱਕ ਸਾਲ ਤੋਂ ਪੇਕੇ ਪਰਿਵਾਰ ਵਿੱਚ ਰਹਿ ਰਹੀ ਔਰਤ ਆਪਣੇ ਮੁੰਡੇ ਨੂੰ 5ਵੀਂ ਦਾ ਪੇਪਰ ਦਿਵਾਉਣ ਪਹੁੰਚੀ ਤਾਂ ਸਹੁਰੇ ਪਰਿਵਾਰ ਨੇ ਸਕੂਲ ਪਹੁੰਚ ਕੇ ਕੁੱਟਮਾਰ ਕੀਤੀ ਅਤੇ 10 ਸਾਲ ਦੇ ਮੁੰਡੇ ਨੂੰ ਕਿਡਨੈਪ ਕਰਕੇ ਲੈ ਗਏ।ਇਸ ਦੌਰਾਨ ਅਧਿਆਪਕ ਨੇ ਵਿੱਚ ਆ ਕੇ ਬਚਾਉਣਾ ਦੀ ਕੋਸਿ਼ਸ਼ ਕੀਤੀ ਤਾਂ ਸਹੁਰਾ ਪਰਿਵਾਰ ਉਸ ਨਾਲ ਵੀ ਹੱਥੋਪਾਈ ਹੋ ਗਿਆ।ਪਤੀ ਪਤਨੀ ਦਾ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ।ਅਦਾਲਤ ਦੇ ਹੁਕਮ ਦੇ ਅਨੁਸਾਰ, ਪੇਪਰ ਸੁ਼ਰੂ ਹੋਣ ਤੋਂ ਪਹਿਲਾਂ ਅਤੇ ਘਟਨਾ ਦੇ ਸਮੇਂ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਨਹੀਂ ਆਈ।ਐਸਐਸਪੀ ਨੂੰ ਜਾਣਕਾਰੀ ਦੇਣ ਦੇ ਬਾਅਦ ਡੀਐਸਪੀ ਸਕੂਲ ਪਹੁੰਚੇ ਪਰ ਤਦ ਤੱਕ ਹਮਲਾਵਰ ਬੱਚੇ ਨੂੰ ਅਗਵਾ ਕਰਕੋੇ ਫਰਾਰ ਹੋ ਚੁੱਕੇ ਸਨ।ਪੁਲਿਸ ਨੇ 9 ਲੋਕਾਂ ਤੇ ਕੇਸ ਦਰਜ ਕਰਕੇ ਬੱਚੇ ਦੇ ਦਾਦਾ, ਦਾਦੀ ਅਤੇ ਭੂਆ ਨੂੰ ਗ੍ਰਿਫਤਾਰ ਕਰ ਲਿਆ ਹੈ।ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਕੌਰ ਆਪਣੇ ਮੁੰਡੇ ਸਮੀਰ ਅਤੇ ਧੀ ਸਿਮਰਨ ਦੇ ਨਾਲ ਮੁੰਡੇ ਨੂੰ ਪੇਪਰ ਦਿਵਾਉਣ ਆਈ ਸੀ ਅਤੇ ਪੇਪਰ ਖਤਮ ਹੋਣ ਦੇ ਬਾਅਦ ਸਹੁਰੇ ਪਰਿਵਾਰ ਨੇ ਹਮਲਾ ਕਰ ਦਿੱਤਾ।

ਸਰਕਾਰੀ ਟੀਚਰ ਨੇ ਕਿਹਾ ਕਿ ਪੁਲਿਸ ਨੇ ਗੁਰਬਚਨ ਸਿੰਘ, ਸੁਰਜੀਤ ਕੌਰ, ਸਤਨਾਮ ਸਿੰਘ, ਸੋਨੂੰ, ਸੁਖਦੇਵ ਕੌਰ ਵਾਸੀ ਭਿੰਡਰਕਲਾਂ, ਗੁਰਦੇਵ ਕੌਰ, ਅਮਰਜੀਤ ਸਿੰਘ, ਲਵਪ੍ਰੀਤ ਸਿੰਘ, ਗੁਰਮੀਤ ਸਿੰਘ ਵਾਸੀ ਪਿੰਡ ਕਮਾਲਗੜ ਥਾਣਾ ਜੀਰਾ ਦੇ ਖਿਲਾਫ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ, ਮਾਰ ਕੁੱਟ ਅਤੇ ਸਕੂਲ ਦੇ 5ਵੀਂ ਜਮਾਤ ਦੇ ਵਿਦਿਆਰਥੀ ਨੂੰ ਅਗਵਾ ਕਰਨ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕੀਤਾ ਹੈ।ਪੁਲਿਸ ਨੇ 3 ਮੁਲਜ਼ਮਾਂ ਅਗਵਾ ਬੱਚੇ ਦੇ ਦਾਦਾ ਗੁਰਬਚਨ ਸਿੰਘ, ਦਾਦੀ ਸੁਰਜੀਤ ਕੌਰ ਅਤੇ ਭੂਆ ਗੁਰਦੇਵ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ।ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਰੇਡ ਕੀਤੀ ਜਾ ਰਹੀ ਹੈ।

ਇਸ ਮਾਮਲੇ ਵਿੱਚ ਮਨਦੀਪ ਕੌਰ ਦਾ ਕਹਿਣਾ ਹੈ ਕਿ ਉਸ ਦਾ ਵਿਆਹ ਜਸਮੇਲ ਸਿੰਘ ਨਾਲ ਹੋਇਆ ਸੀ।ਵਿਆਹ ਦੇ ਬਾਅਦ ਤੋਂ ਹੀ ਉਸ ਦਾ ਪਤੀ ਉਸ ਨੂੰ ਤੰਗ ਕਰਨ ਲੱਗਾ ਸੀ।ਉਸ ਦਾ ਇੱਕ ਮੁੰਡਾ ਅਤੇ ਕੁੜੀ ਹੈ।ਮਨਦੀਪ ਕੌਰ ਨੇ ਦੱਸਿਆ ਕਿ 9 ਸਾਲ ਪਹਿਲਾਂ ਕਮਰਾ ਬਣਾਉਣ ਦੇ ਲਈ ਪੇਕੇ ਪਰਿਵਾਰ ਤੋਂ ਉਸ ਨੇ 95 ਹਜ਼ਾਰ ਰੁਪਏ ਵੀ ਲਿਆ ਕੇ ਦਿੱਤੇ ਸਨ।ਇਸ ਦੇ ਬਾਵਜੂਦ ਪਤੀ ਉਸ ਦੇ ਨਾਲ ਕੁੱਟ ਮਾਰ ਕਰਦਾ ਸੀ।ਇੱਕ ਸਾਲ ਪਹਿਲਾਂ ਸਹੁਰੇ ਵਾਲਿਆਂ ਨੇ ਮਾਰ ਕੁੱਟ ਕਰ ਦੋਨਾਂ ਬੱਚਿਆਂ ਨੂੰ ਖਸਹ ਕੇ ਉਸ ਨੂੰ ਘਰ ਤੋਂ ਕੱਢ ਦਿੱਤਾ ਸੀ।ਉਹ ਸਕੂਲ ਆ ਕੇ ਦੋਨਾਂ ਬੱਚਿਆਂ ਨੂੰ ਪੇਕੇ ਲੈ ਗਈ ਸੀ।ਇਸ ਦੇ ਪਤਨੀ ਨੇ ਤਲਾਕ ਅਤੇ ਬੱਚਿਆਂ ਦੀ ਕਸਟਡੀ ਲਈ ਕੋਰਟ ਵਿੱਚ ਕੇਸ ਦਰਜ ਕੀਤਾ ਸੀ।ਜਿਸ ਤੋਂ ਬਾਅਦ ਕੋਰਟ ਨੇ ਬੱਚਿਆਂ ਦੀ ਕਸੱਟਡੀ ਉਸ ਨੂੰ ਦੇ ਦਿੱਤੀ ਸੀ।

Related posts

ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ, ਵਿਧਾਨ ਸਭਾ ਚ ਭਗਵੰਤ ਮਾਨ ਨੇ ਕੀਤਾ ਇਹ ਐਲਾਨ

htvteam

ਸਕੂਲ ‘ਚ ਲਿਆਂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਰ, ਦੇਖੋ ਫਿਰ ਬੱਚਿਆਂ ਨੇ ਮਿਲਕੇ ਕੀਤਾ ਅਜਿਹਾ ਕੰਮ

htvteam

ਚੀਨ ਚੋਣ ਆਈਆਂ ਕੋਰੋਨਾ ਟੈਸਟ ‘ਚ ਕਿਟਾਂ ‘ਚ ਗੜਬੜੀ ਦਾ ਰੌਲਾ, 3 ਸੂਬਿਆਂ ਦੀ ਸ਼ਿਕਾਇਤ ਮਗਰੋਂ ਆਈਸੀਐਮਆਰ ਨੇ ਬੰਦ ਕਰਵਾਏ ਟੈਸਟ  

Htv Punjabi

Leave a Comment