ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਜਿੱਥੇ ਪੂਰੀ ਦੁਨੀਆਂ ਵਿੱਚ ਜਨਜੀਵਨ ਅਤੇ ਹਰ ਚੀਜ਼ ਤੇ ਪ੍ਰਭਾਵ ਪਿਆ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਵਿੱਚ ਵੀ ਇਸ ਸੰਬੰਧੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।ਪੰਜਾਬਬ ਇੰਜੀਨੀਅਰਿੰਗ ਕਾਲਜ ਡੀਮਡ ਟੂ ਬੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੋਰੋਨਾਵਾਇਰਸ ਦੇ ਖਤਰੇ ਤੋਂ ਨਿਪਟਣ ਲਈ ਕੈਂਪਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।ਵਿਦਿਆਰਥੀਆਂ ਨੂੰ ਹੋਸਟਲ ਖਾਲੀ ਕਰਨ ਲਈ 72 ਘੰਟੇ ਦਾ ਸਮਾਂ ਦਿੱਤਾ ਗਿਆ ਹੈ।ਮੰਗਲਵਾਰ ਸ਼ਾਮ ਤੱਕ ਸਾਰੇ ਹੋਸਟਲ ਖਾਲੀ ਕਰਵਾ ਲਏ ਜਾਣਗੇ।ਸਟਾਫ, ਵਿਦਿਆਰਥੀ ਅਤੇ ਫਕਲਟੀ ਨੂੰ ਭੇਜੇ ਈਮੇਲ ਵਿੱਚ ਡਾਇਰੈਕਟਰ ਪ੍ਰੋਫੈਸਰ ਧੀਰਜ ਸਾਂਘੀ ਨੇ ਲਿਖਿਆ ਹੈ ਕਿ ਫਿਲਹਾਲ 13 ਅਪ੍ਰੈਲ ਤੱਕ ਕੈਂਪਸ ਨੂੰ ਬੰਦ ਕੀਤਾ ਜਾ ਰਿਹਾ ਹੈ।ਇਸ ਤੋਂ ਬਾਅਦ ਸਥਿਤੀਆਂ ਤੇ ਨਿਗਰਾਨੀ ਰੱਖੀ ਜਾਵੇਗੀ ਅਤੇ ਸਮੇਂ ਸਮੇਂ ਤੇ ਸਾਰਿਆਂ ਨੂੰ ਇੰਸਟੀਚਿਊਟ ਖੁਲਣ ਦੇ ਬਾਰੇ ਵਿੱਚ ਜਾਣਕਾਰੀ ਦੇ ਦਿੱਤੀ ਜਾਵੇਗੀ।ਫਿਲਹਾਲ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਭਾਰਤ ਛੱਡਣ ਦੀ ਜ਼ਰੂਰਤ ਨਹੀਂ ਹੈ।ਉੱਥੇ ਹੀ ਪੰਜਾਬ ਯੂਨੀਵਰਸਿਟੀ ਵਿੱਚ 31 ਮਾਰਚ ਤੱਕ ਸਾਰੀਆਂ ਕਲਾਸਾਂ ਸਸਪੈਂਡ ਕਰ ਦਿੱਤੀਆਂ ਗਈਆਂ ਹਨ।ਇਸ ਦਾ ਨੋਟੀਫਿਕੇਸ਼ਨ ਜ਼ਾਰੀ ਕਰਦੇ ਹੋਏ ਯੂਨੀਵਰਸਿਟੀ ਨੇ ਪੰਜਾਬ, ਹਰਿਆਣਾ ਅਤੇ ਯੂਟੀ ਸਰਕਾਰ ਦੇ ਫੈਸਲੇ ਦਾ ਹਵਾਲਾ ਦਿੱਤਾ ਹੈ।
ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਅਲਰਟ ਹੈ।ਕੋਰੋਨਾ ਦੇ ਅਲਰਟ ਦੇ ਬਾਅਦ ਹੁਣ ਤੱਕ 6850 ਲੋਕ ਦਿੱਲੀ ਅਤੇ ਅੰਮ੍ਰਿਤਸਰ ਦੇ ਰਾਹੀਂ ਪੰਜਾਬਬ ਪਹੁੰਚੇ ਹਨ।ਇਨ੍ਹਾਂ ਵਿੱਚ ਸਿਹਤ ਵਿਭਾਗ 6058 ਲੋਕਾਂ ਨਾਲ ਸੰਪਰਕ ਕਰ ਚੁੱਕਿਆ ਹੈ।ਹਲੇ ਤੱਕ ਸਿਰਫ 2215 ਮਰੀਜ਼ ਹੀ ਵਿਭਾਗ ਦੀ ਨਿਗਰਾਨੀ ਵਿੱਚ ਹਨ।ਇਨ੍ਹਾਂਵਿੱਚ 10 ਮਰੀਜ਼ ਅਲੱਗ ਅਲੱਗ ਹਸਪਤਾਲਾਂ ਵਿੱਚ ਦਾਖਲ ਹਨ।ਇੱਕ ਮਰੀਜ਼ ਕੋਰੋਨਾ ਵਾਇਰਸ ‘ਚ ਪਾਜਿਿਟਵ ਪਾਇਆ ਗਿਆ ਹੈ, 9 ਨੂੰ ਖਾਂਸੀ ਅਤੇ ਬੁਖਾਰ ਦੇ ਕਾਰਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਨੇ 31 ਮਾਰਚ ਤੱਕ ਸਿਹਤ ਵਿਭਾਗ ਵਿੱਚ 58 ਸਾਲ ਦੀ ਨੌਕਰੀ ਪੂਰੀ ਕਰਨ ਵਾਲੇ ਡਾਕਟਰਾਂ ਅਤੇ ਮੁਲਾਜਿ਼ਮਾਂ ਨੂੰ ਰਿਟਾਈਰ ਕਰਨ ਦੇ ਫੈਸਲੇ ਤੇ ਫਿਲਹਾਲ ਰੋਕ ਲਾ ਦਿੱਤੀ ਹੈ।ਸਰਕਾਰ ਨੇ ਪੱਤਰ ਜਾਰੀ ਕਰਕੇ ਕਿਹਾ ਕਿ ਪੈਰਾਮੈਡੀਕਲ ਸਟਾਫ ਦੀ 31 ਮਾਰਚ ਨੂੰ ਹੋਣ ਵਾਲੀ ਰਿਟਾਇਰਮੈਂਟ 30 ਸਤੰਬਰ ਨੂੰ ਹੋਵੇਗੀ।