Htv Punjabi
Punjab

ਕਰਜ਼ੇ ਦੀ ਕਿਸ਼ਤ ਦੇਣ ਗਏ ਨੌਜਵਾਨ ਨਾਲ ਫਾਇਨਾਂਸ ਕੰਪਨੀ ਦੇ ਸਟਾਫ ਨੇ ਕੀਤੀ ਬਤਮੀਜ਼ੀ, ਜ਼ਹਿਰ ਖਾ ਕੇ ਦਿੱਤੀ ਜਾਨ

ਬਠਿੰਡਾ : ਬਠਿੰਡਾ ਦੇ ਸੰਗਤ ਮੰਡੀ ਵਿੱਚ ਸ਼ੁੱਕਰਵਾਰ ਨੂੰ ਕਰਜ਼ੇ ਤੋਂ ਦੁਖੀ ਇੱਕ ਕਿਸਾਨ ਦੁਆਰਾ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ l ਦੱਸ ਦਈਏ ਕਿ ਉਹ ਫਾਇਨਾਂਸ ਕੰਪਨੀ ਦੇ ਮੁਲਾਜ਼ਿਮਾਂ ਦੇ ਬੁਰੇ ਵਰਤਾਵ ਕਰਨ ਪਰੇਸ਼ਾਨ ਸੀ l ਕਿਸ਼ਤ ਦੇਣ ਗਿਆ ਤਾਂ ਉਨ੍ਹਾਂ ਨੇ ਉਸ ਦੇ ਨਾਲ ਬਤਮੀਜ਼ੀ ਕੀਤ, ਜਿਸ ਤੋਂ ਬਾਅਦ ਉਸ ਨੇ ਜ਼ਹਿਰ ਖਾ ਲਿਆ l ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ‘ਤੇ ਫਾਇਨਾਂਸ ਕੰਪਨੀ ਅਤੇ ਉਸ ਦੇ ਮੁਲਾਜ਼ਮਾਂ ਦੇ ਖਿਲਾਫ ਆਤਮਹੱਤਿਆ ਦੇ ਲਈ ਮਜ਼ਬੂਰ ਕਰਨ ਦੇ ਇਲਜ਼ਾਮ ਵਿੱਚ ਕੇਸ ਦਰਜ ਕਰ ਲਿਆ ਹੈ l
ਮ੍ਰਿਤਕ ਕਿਸਾਨ ਦੀ ਪਹਿਚਾਣ 19 ਸਾਲਾ ਸੁਖਮਨਜੀਤ ਸਿੰਘ ਪੁੱਤ ਇਕਬਾਲ ਸਿੰਘ ਵਾਸੀ ਪਿੰਡ ਮੱਲਵਾਲਾ ਥਾਣਾ ਸੰਗਤ ਦੇ ਤੌਰ ‘ਤੇ ਹੋਈ ਹੈ l ਉਸ ਦੇ ਕੋਲ ਸਿਰਫ ਢਾਈ ਕਨਾਲ ਜ਼ਮੀਨ ਸੀ l ਸੁਖਮਨਜੀਤ ਦੇ ਪਿਤਾ ਅਤੇ ਦਾਦਾ ਨੇ ਕਰੀਬ ਸੱਤ ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ l ਸੁਖਮਨਜੀਤ ਨੇ ਸਾਲ 2017 ਵਿੱਚ ਮਹਿੰਦਰਾ ਫਾਇਨਾਂਸ ਕੰਪਨੀ ਤੋਂ ਕਰਜ਼ਾ ਲੈ ਕੇ ਇੱਕ ਟਰੈਕਟਰ ਖਰੀਦਿਆ ਸੀ l ਕਰਜ਼ੇ ਦੀ ਕਿਸ਼ਤ ਨਾ ਭਰੀ ਜਾਣ ਦੇ ਕਾਰਨ ਫਾਇਨਾਂਸ ਕੰਪਨੀ ਦੇ ਮੁਲਾਜ਼ਿਮ ਟਰੈਕਟਰ ਲੈ ਗਏ ਸਨ l ਸੁਖਮਨਜੀਤ ਸਿੰਘ ਕਿਸ਼ਤ ਭਰਨ ਦੇ ਲਈ ਫਾਇਨਾਂਸ ਕੰਪਨੀ ਦੇ ਦਫਤਰ ਗਿਆ ਸੀ l ਕੰਪਨੀ ਦੇ ਮੁਲਾਜ਼ਮਾਂ ਨੇ ਮ੍ਰਿਤਕ ਨਾਲ ਬੁਰਾ ਵਰਤਾਓ ਕੀਤਾ, ਜਿਸ ਤੋਂ ਪਰੇਸ਼ਾਨ ਹੋ ਕੇ ਸੁਖਮਨਜੀਤ ਨੇ ਘਰ ਆ ਕੇ ਜ਼ਹਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ l
ਸਰਕਾਰੀ ਹਸਪਤਾਲ ਵਿੱਚ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਆਏ ਬਲਾਕ ਸਮਿਤੀ ਦੇ ਮੈਂਬਰ ਇਕਬਾਲ ਸਿੰਘ, ਸਾਬਕਾ ਪੰਚ ਦਰਸ਼ਨ ਸਿੰਘ ਅਤੇ ਮੌਜੂਦਾ ਸਰਪੰਚ ਪਾਲਾ ਰਾਮ ਨੇ ਦੱਸਿਆ ਕਿ ਸੁਖਮਨਜੀਤ ਕਰਜ਼ੇ ਦੀ ਕਿਸ਼ਤ ਭਰਨ ਦੇ ਲਈ ਰਠਿੰਡਾ ਸਥਿਤ ਮਹਿੰਦਰਾ ਫਾਇਨਾਂਸ ਕੰਪਨੀ ਦੇ ਦਫਤਰ ਗਿਆ ਸੀ, ਜਿੱਥੇ ਕੰਪਨੀ ਦੇ ਮੁਲਾਜ਼ਿਮਾਂ ਨੇ ਸੁਖਮਨਜੀਤ ਨਾਲ ਬੁਰਾ ਵਰਤਾਓ ਕੀਤਾ l 4 ਫਰਵਰੀ ਦੀ ਸ਼ਾਮ ਨੂੰ ਸੁਖਮਨਜੀਤ ਨੇ ਘਰ ਵਿੱਚ ਰੱਖੀ ਕੀਟਨਾਸ਼ਕ ਦਵਾਈ ਪੀ ਲਈ l
ਉਸ ਨੂੰ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਸੁਖਮਨਜੀਤ ਨੇ ਦਮ ਤੋੜ ਦਿੱਤਾ l ਥਾਣਾ ਸੰਗਤ ਦੇ ਏਐਸਆਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸੁਖਮਨਜੀਤ ਦੇ ਪਿਤਾ ਇਕਬਾਲ ਸਿੰਘ ਦੇ ਬਿਆਨ ‘ਤੇ ਮਹਿੰਦਰਾ ਫਾਇਨਾਂਸ ਕੰਪਨੀ ਅਤੇ ਉਸ ਦੇ ਮੁਲਾਜ਼ਮ ਰਵੀ ਕੁਮਾਰ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ l

Related posts

ਨਵੇਂ ਖੇਤੀ ਅਤੇ ਲੇਬਰ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਗਣਤੰਤਰ ਦਿਵਸ ਨੂੰ ‘ਵਿਰੋਧ ਦਿਵਸ’ ਦੇ ਰੂਪ ’ਚ ਮਨਾਇਆ

htvteam

ਆਹ ਚੀਜ਼ ਤੋਂ ਬਿਨ੍ਹਾਂ ਦਿਵਾਲੀ ਕਾਹਦੀ

htvteam

ਹੜ੍ਹਾਂ ਤੋਂ ਬਾਅਦ ਆਹ ਬਿਮਾਰੀ ਨੇ ਤੋੜੇ ਲੋਕ ?

htvteam

Leave a Comment