Htv Punjabi
Punjab

ਪ੍ਰੇਮੀ ਜੋੜ੍ਹੇ ਨੇ ਫਾਂਸੀ ਲਾ ਕੇ ਦਿੱਤੀ ਜਾਨ, ਖੁਦਕੁਸ਼ੀ ਤੋਂ ਪਹਿਲਾਂ ਬਣਾਇਆ ਵੀਡੀਓ, ਕਿਹਾ ਸਾਨੂੰ ਇੱਕ ਹੀ ਚਿਤਾ ‘ਤੇ ਜਲਾਇਓ

ਮੋਗਾ : ਮੋਗਾ ਵਿੱਚ ਸ਼ੁੱਕਰਵਾਰ ਸਵੇਰੇ ਪ੍ਰੇਮੀ ਜੋੜੇ ਨੇ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ l ਨੌਜਵਾਨ ਪੇਸ਼ੇ ਤੋਂ ਟਰੱਕ ਡਰਾਈਵਰ ਸੀ ਜਦਕਿ ਕੁੜੀ 12ਵੀਂ ਵਿੱਚ ਪੜ੍ਹਦੀ ਸੀ l ਦੋਨਾਂ ਦੇ ਵਿੱਚ ਦੋ ਸਾਲ ਤੋਂ ਪ੍ਰੇਮ ਸੰਬੰਧ ਸਨ.ਖੁਦਕੁਸ਼ੀ ਤੋਂ ਪਹਿਲਾਂ ਦੋਨਾਂ ਨੇ ਵੀਡੀਓ ਬਣਾ ਕੇ ਆਖਿਰੀ ਇੱਛਾ ਦੱਸੀ l ਉਨ੍ਹਾਂ ਨੇ ਕਿਹਾ, ਉਨ੍ਹਾਂ ਨੂੰ ਇੱਕ ਹੀ ਚਿਤਾ ‘ਤੇ ਜਲਾਇਆ ਜਾਵੇ l
ਮ੍ਰਿਤਕ ਨੌਜਵਾਨ ਦੀ ਪਹਿਚਾਣ ਮੋਗਾ ਜ਼ਿਲ੍ਹੇ ਦੇ ਚੜਿਕ ਪਿੰਡ ਦੇ 25 ਸਾਲਾ ਹੈਪੀ ਦੇ ਰੂਪ ਵਿੱਚ ਹੋਈ ਹੈ l ਪਿੰਡ ਬੱਧਨੀਕਲਾਂ ਵਿੱਚ ਉਸ ਦੇ ਨਾਨਕੇ ਹਨ l ਇਸੀ ਪਿੰਡ ਦੀ ਨੇਹਾ ਗਰੋਵਰ ਨਾਲ ਉਸ ਦਾ ਪਿਆਰ ਸੀ l ਵੀਰਵਾਰ ਅੱਧੀ ਰਾਤ ਦੇ ਬਾਅਦ ਹੈਪੀ ਨੇਹਾ ਨੂੰ ਮਿਲਣ ਗਿਆ l ਇੱਥੇ ਤੋਂ ਦੋਨੋਂ ਬਧਨੀਕਲਾਂ, ਰਨਿਆਂ ਲੰਿਕ ਰੋਡ ‘ਤੇ ਪਹੁੰਚੇ, ਜਿੱਥੇ ਦੋਨਾਂ ਨੇ ਫਾਹਾ ਲਾ ਲਿਆ l
ਸ਼ੁੱਕਰਵਾਰ ਸਵੇਰੇ ਪਤਾ ਚੱਲਣ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਛਾਣਬੀਣ ਕੀਤੀ l ਪੁਲਿਸ ਦੇ ਮੁਤਾਬਿਕ ਇਹ ਘਟਨਾ ਸ਼ੁੱਕਰਵਾਰ ਸਵੇਰੇ ਕਰੀਬ ਸਾਢੇ ਤਿੰਨ ਵਜੇ ਦੀ ਲੱਗ ਰਹੀ ਹੈ l ਵੀਡੀਓ ਵਿੱਚ ਹੈਪੀ ਅਤੇ ਨੇਹਾ ਨੇ ਕਿਹਾ ਕਿ ਅਸੀਂ ਇੱਕ ਦੂਜੇ ਦੇ ਨਾਲ ਮਰਨ ਲੱਗੇ ਹਾਂ l ਸਾਡੀ ਇੱਕ ਹੀ ਇੱਛਾ ਹੈ ਕਿ ਸਾਡਾ ਦੋਨਾਂ ਦਾ ਸੰਸਕਾਰ ਇੱਕਠਾ ਕੀਤਾ ਜਾਵੇ l ਅਲਵਿਦਾ ਦੁਨੀਆਂ, ਹਮੇਸ਼ਾ ਦੇ ਲਈ l

Related posts

ਦੁਕਾਨ ਲੁੱਟਣ ਤੋਂ ਬਾਅਦ ਭੱਜਦੇ ਹੋਏ ਚੋਰਾਂ ਨੇ ਕਰਤਾ ਆਹ ਕਾਰਾ

Htv Punjabi

ਕੱਚੇ ਕਰਮਚਾਰੀ ਕਹਿੰਦੇ, ਸਰਕਾਰ ਨੇ ਬਜਟ ਤੋਂ ਪਹਿਲਾਂ ਕੀਤਾ ਵਾਅਦਾ ਤੋੜਿਆ

Htv Punjabi

ਪੰਜਵੀਂ ਪਾਸ ਆਹ ਬੰਦੇ ਨੇ ਦੇਖੋ ਕਿਵੇਂ ਬਣਾਇਆ ਨੋਟਾਂ ਦਾ ਕਾਰਖ਼ਾਨਾ

htvteam

Leave a Comment