Htv Punjabi
Punjab

ਇਸ ਮਾਮਲੇ ‘ਚ ਮਿਲੀ ਸਿੱਧੂ ਮੂਸੇਵਾਲਾ ਨੂੰ ਵੱਡੀ ਰਾਹਤ

ਮਾਨਸਾ : ਇੱਥੋਂ ਦੀ ਐਡੀਸ਼ਨਲ ਅਤੇ ਡਿਸਟਰਿਕਟ ਸੈਸ਼ਨ ਜੱਜ ਆਰ ਕੇ ਬੇਰੀ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ l ਮਾਮਲਾ ਭੜਕਾਊ ਗਾਣੇ ਦਾ ਹੈ l ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਐਚਸੀ ਅਰੋੜਾ ਨੇ 17 ਜਨਵਰੀ ਨੂੰ ਡਾਇਰੈਕਟਰ ਜਰਨਲ ਆਫ ਪੁਲਿਸ ਪੰਜਾਬ ਚੰਡੀਗੜ੍ਹ ਅਤੇ ਐਸਐਸਪੀ ਮਾਨਸਾ ਨੂੰ ਭੇਜੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਗਾਇਕ ਸਿੱਧੂ ਮੂਸੇਵਾਲਾ, ਮਨਕੀਰਤ ਔਲਖ ਅਤੇ ਉਨ੍ਹਾਂ ਦੇ ਪੰਜ ਅਤੇ ਸੱਤ ਸਾਥੀਆਂ ਨੇ ਭੜਕਾਊ ਗੀਤ ਗਾ ਕੇ ਉਸ ਨੂੰ ਯੂਟਿਊਬ ‘ਤੇ ਅਪਲੋਡ ਕੀਤਾ ਗਿਆ ਹੈ l
ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਉਹ ਹਿੰਸਕ ਪ੍ਰਚਾਰ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਹਥਿਆਰਾਂ ਨੂੰ ਪ੍ਰੇਰਿਤ ਕਰਦਾ ਹੈ l ਅਰਜ਼ੀ ਵਿੱਚ ਮੂਸੇਵਾਲਾ, ਮਨਕੀਰਤ ਔਲਖ ਅਤੇ ਉਨ੍ਹਾਂ ਦੇ ਪੰਜ, ਸੱਤ ਅਣਪਛਾਤੇ ਸਾਥਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ l ਇਸ ‘ਤੇ ਕਾਰਵਾਈ ਕਰਦੇ ਹੋਏ ਐਸਐਸਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਮਾਮਲੇ ਸੰਬੰਧੀ ਜ਼ਿਲ੍ਹਾ ਅਟਾਰਨੀ ਮਾਨਸਾ ਤੋਂ ਕਾਨੂੰਨੀ ਸਲਾਹ ਲੈਣ ਦੇ ਲਈ ਲਿਖਿਆ ਸੀ l
ਜ਼ਿਲ੍ਹਾ ਅਟਾਰਨੀ ਤੋਂ ਕਾਨੂੰਨੀ ਰਾਏ ਪ੍ਰਾਪਤ ਹੋਣ ‘ਦੇ ਇਨ੍ਹਾਂ ‘ਤੇ ਥਾਣਾ ਸਦਰ ਮਾਨਸਾ ਵਿੱਚ ਇੱਕ ਫਰਵਰੀ ਨੂੰ ਮੁੱਕਦਮਾ ਦਰਜ ਕੀਤਾ ਗਿਆ ਸੀ l ਸਿੱਧੂ ਮੂਸੇਵਾਲਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਐਡੀਸ਼ਨਲ ਅਤੇ ਡਿਸਟਰਿਕਟ ਸੈਸ਼ਨ ਜੱਜ ਆਰਕੇ ਬੇਰੀ ਨੇ ਉਨ੍ਹਾਂ ਨੂੰ ਰਾਹਤ ਦਿੱਤੀ ਹੈ l

Related posts

ਕਦੇ ਆਟੋ ਰਿਕਸ਼ਾ, ਕਦੇ ਹੋਮ ਡਿਲੀਵਰੀ ਬੋਆਏ ਤੇ ਕਦੇ ਸਬਜ਼ੀ ਦੀ ਰੇਹੜੀ ਲਾਉਣ ਵਾਲੇ ਇਸ ਅਧਿਆਪਕ ਨੂੰ ਆਖ਼ਰਕਾਰ ਕੋਰੋਨਾ ਨੇ ਤੋੜ ਦਿੱਤਾ, ਫੇਰ ਦੇਖੋ ਕੀ ਕੀਤਾ !

Htv Punjabi

ਕਾਜੂ-ਬਾਦਾਮ ਪਿਸਤਾ ਐਵੇਂ ਖਾਓ ਅਗਲੇ ਸਾਲ ਮਾਂ ਬਣ ਜਾਓ

htvteam

ਆਹ ਦੇਖ ਲਓ ਜੀ ਰਿਸ਼-ਵਤ ਲੈਣ ਦਾ ਕੱਢਿਆ ਨਵਾਂ ਤਰੀਕਾ, ਆਹ ਮੁੰਡੇ ਨੇ ਦਲਾ-ਲਾਂ ਦੇ ਚਿਹਰੇ ਕਰਤੇ ਨੰ-ਗੇ

htvteam

Leave a Comment