ਪੈਰਿਸ : ਦੁਨੀਆਂ ਭਰ ਵਿੱਚ ਜਿਥੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਤਬਾਹੀ ਮਚਾ ਰੱਖੀ ਹੈ, ਲੱਖਾਂ ਲੋਕ ਇਸ ਦੇ ਪ੍ਰਭਾਵ ਹੇਠ ਆ ਕੇ ਜਿੱਥੇ ਇਸ ਦਾ ਬਹੁਤ ਬੁਰੀ ਤਰ੍ਹਾਂ ਸਿ਼ਕਾਰ ਹੋ ਚੁੱਕੇ ਹਨ ਅਤੇ ਵੱਖ ਵੱਖ ਦੇਸ਼ਾਂ ਵਿੱਚ ਜਿੱਥੇ ਇਸ ਨਾਲ ਪਤਾ ਨਹੀਂ ਕਿੰਨੀਆਂ ਕੁ ਮੌਤਾਂ ਹੋ ਚੁੱਕੀਆਂ ਹਨ।ਉੱਥੇ ਹੀ ਦੂਜੇ ਪਾਸੇ ਕੋਰੋਨਾ ਦੇ ਇਲਾਜ ਨੂੰ ਲੈ ਕੇ ਦੁਨੀਆਂਭਰ ਵਿੱਚ ਹੋ ਰਹੇ ਸ਼ੋਧ ਦੇ ਵਿੱਚ ਫਰਾਸ ਦੇ ਵਿਗਿਆਨਿਕਾਂ ਨੇ ਇਸ ਦੀ ਦਵਾਈ ਦਾ ਪਤਾ ਲੱਗਣ ਦਾ ਦਾਅਵਾ ਕੀਤਾ ਹੈ।ਵਿਗਿਆਨਿਕਾਂ ਦਾ ਦਾਅਵਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਇਸ ਦਾ ਪਤਾ ਲੱਗ ਜਾਵੇ ਤਾਂ 6 ਦਿਨ ਦੇ ਇਲਾਜ ਅਤੇ ਮਲੇਰੀਏ ਦੀ ਦਵਾਈ ਨਾਲ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ।ਇਨਫੈਕਸ਼ਨ ਹਾਸਪਿਟਲ ਇੰਸਟੀਚਿਊਟ ਹਾਸਪਿਟਲ ਯੂਨੀਵਰਸਿਟੀ ਦੇ ਹੈਡ ਅਤੇ ਪ੍ਰੋਫੈਸਰ ਰਾਲਟ ਨੇ ਦੱਸਿਆ ਕਿ ਫਰਾਂਸ ਦੀ ਸਰਕਾਰ ਦੇ ਕਹਿਣ ਤੇ ਉਨ੍ਹਾਂ ਨੇ ਸਰਚ ਸ਼ੁਰੂ ਕੀਤੀ ਸੀ।ਜਿਸ ਵਿੱਚ ਪਤਾ ਲੱਗਿਆ ਹੈ ਕਿ ਕਲੋਰ!ਕਵਿਨ ਦਵਾਈ ਦੇ ਜ਼ਰੀਏ ਇਸ ਰੋਗ ਨਾਲ ਪੀੜਿਤ ਮਰੀਜ਼ਾਂ ਦਾ ਇਲਾਜ ਸੰਭਵ ਹੈ।ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਪੀੜਿਤ 19 ਮਰੀਜ਼ਾਂ ਦਾ ਇਸ ਦਵਾਈ ਨਾਲ ਇਲਾਜ ਕੀਤਾ ਗਿਆ ਜਿਸ ਦੇ ਸਾਰਥਕ ਨਤੀਜੇ ਵੇਖਣ ਨੂੰ ਮਿਲੇ ਹਨ।ਰੋਗੀ ਤੇਜ਼ੀ ਦੇ ਨਾਲ ਠੀਕ ਹੁੰਦਾ ਹੈ ਅਤੇ ਗੰਭੀਰ ਸਥਿਤੀ ਵਿੱਚ ਪਹੁੰਚਣ ਤੋਂ ਬਚਦਾ ਹੈ।ਕਲੋਰੋਕਵਿਨ ਦਵਾਈ ਮਲੇਰੀਆ ਦੇ ਇਲਾਜ ਵਿੱਚ ਇਸਤੇਮਾਲ ਹੁੰਦੀ ਹੈ।ਕੋਰੋਨਾ ਦੀ ਦਵਾਈ ਦਾ ਨਾਮ ਪਲੇਕਵੇਨਿਲ ਰੱਖਿਆ ਗਿਆ ਹੇ ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਦੇ ਇਲਾਜ ਦੀ ਕਿਸੀ ਦਵਾਈ ਦੀ ਘੋਸ਼ਣਾ ਨਹੀਂ ਕੀਤੀ ਹੈ।
ਪ੍ਰੋਫੈਸਰ ਰੋਲਟ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਲੇਕਵੇਨਿਲ ਨਹੀਂ ਦਿੱਤੀ ਗਈ।ਉਹ 6 ਦਿਨ ਬਾਅਦ ਵੀ ਇਸ ਦੇ ਪ੍ਰਭਾਵ ਹੇਠ ਰਹੇ ਪਰ ਜਿਨ੍ਹਾਂ ਲੋਕਾਂ ਨੂੰ ਦਵਾਈ ਦਿੱਤੀ ਗਈ ਉਨ੍ਹਾਂ ਵਿੱਚ ਸਿਰਫ 25 ਫੀਸਦੀ ਦੀ ਇਸ ਦੇ ਪ੍ਰਭਾਵ ਹੇਠ ਮਿਲੇ।ਚੀਨ ਵਿੱਚ ਵੀ ਇਸ ਦਵਾਈ ਤੋਂ ਕੋਰੋਨਾ ਪੀੜਿਤਾਂ ਦਾ ਇਲਾਜ ਹੋਇਆ ਹੈ।ਦਸ ਦਿਨਾਂ ਤੱਕ ਲਗਾਤਾਰ ਨਿਗਰਾਨੀ ਵਿੱਚ ਰੱਖ ਕੇ ਵਿਸ਼ੇਸ਼ਕਾਂ ਨੇ ਦਵਾਈ ਦਿੱਤੀ।
