Htv Punjabi
Punjab

ਜਨਤਾ ਕਰਫਿਊ ਨੇ ਕਰੀਨਾ ਕਪੂਰ ਦੀ ਫਿਲਮ ਵਾਂਗ ਵਿਆਹ ਕਰਵਾਤਾ ਏਸ ਜੋੜੇ ਦਾ, ਸਾਰੀ ਉਮਰ ਰੱਖਣਗੇ ਯਾਦ

ਅਜਨਾਲਾ : ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਪੰਜਾਬ ਸਮੇਤ ਪੂਰੇ ਭਾਰਤ ਵਿੱਚ 22 ਮਾਰਚ ਦਿਨ ਐਤਵਾਰ ਨੂੰ ਪ੍ਰਧਾਨ ਮੰਤਰੀ ਵੱਲੋਂ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ,  ਜਿਸ ਦਾ ਲੋਕਾਂ ਨੇ ਘਰਾਂ ਵਿੱਚ ਰਹਿ ਕੇ ਪੂਰਾ ਸਮਰਥਨ ਕੀਤਾ।ਉੱਥੇ ਹੀ ਦੂਜੇ ਪਾਸੇ 22 ਮਾਰਚ ਦਿਨ ਐਤਵਾਰ ਨੂੰ ਜਿਨ੍ਹਾਂ ਲੋਕਾਂ ਵੱਲੋਂ ਵਿਆਹ ਵਰਗੇ ਸਮਾਗਮ ਰੱਖੇ ਗਏ ਸਨ, ਉਨ੍ਹਾਂ ਲੋਕਾਂ ਨੂੰ ਜਦੋਂ ਇੱਕ ਦਿਨ ਪਹਿਲਾਂ ਇਸ ਕਰਫਿਊ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਭਾਜੜਾਂ ਪੈ ਗਈਆਂ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਅਜਨਾਲਾ ਦੇ ਪਿੰਡ ਸਰਾਂ ਦੇ ਜਿੱਥੇ ਦੇ ਇੱਕ ਜੱਟ ਪਰਿਵਾਰ ਨਾਲ ਸੰਬੰਧ ਰੱਖਦੇ ਮੁੰਡੇ ਦਾ ਵਿਆਹ ਸੀ।ਵਿਆਹ ਦੀ ਸਾਰੀਆਂ ਤਿਆਰੀਆਂ ਤਕਰੀਬਨ ਮੁਕੰਮਲ ਹੋ ਚੁੱਕੀਆਂ ਸਨ ਪਰ ਐਨ ਮੌਕੇ ਤੇ ਇਸ ਕਰਫਿਊ ਬਾਰੇ ਪਤਾ ਲੱਗਣ ਤੋਂ ਬਾਅਦ ਮੁੰਡੇ ਅਤੇ ਕੁੜੀ ਦੋਨਾਂ ਪਾਸਿਆਂ ਤੋਂ ਪਰਿਵਾਰ ਵਾਲੇ ਦੁੱਚਿਤੀ ਵਿੱਚ ਪੈ ਗਏ ਪਰ ਕਿਉਂਕਿ ਵਿਆਹ ਰੱਖਿਆ ਹੋਇਆ ਸੀ ਸਾਰੇ ਇੰਤਜ਼ਾਮ ਕੀਤੇ ਹੋਏ ਸਨ ਤੇ ਨਾਲ ਹੀ ਕਾਨੂੰਨ ਦੀ ਪਾਲਣਾ ਕਰਨ ਦੀ ਇੱਕ ਵੰਡੀ ਚੁੱਣੱਤੀ ਸੀ।ਲਿਹਾਜ਼ਾ ਪੋਨਾਂ ਪਰਿਵਾਰਾਂ ਵੱਲੋਂ ਫੈਸਲਾ ਲਿਆ ਗਿਆ ਕਿ ਬਰਾਤ ਸਾਦੇ ਢੰਗ ਨਾਲ ਸਵੇਰੇ 5 ਵਜੇ ਆਵੇਗੀ ਤੇ ਗੁਰ ਮਰਿਆਦਾ ਅਨੁਸਾਰ ਵਿਆਹ ਕਰਕੇ ਕੁੜੀ ਨੂੰ ਤੋਰ ਦਿੱਤਾ ਜਾਵੇਗਾ ਜਿਹੜੀ ਰਸਮ ਜਦੋਂ ਸੁੱਖੀ ਸਾਂਦੀ ਮੁਕੰਮਲ ਹੋ ਗਈ ਤਾਂ ਨਾ ਸਿਰਫ ਲਾੜੇ ਲਾੜੀ ਲਈ ਇਹ ਵਿਆਹ ਜਿ਼ੰਦਗੀ ਭਰ ਦੀ ਇੱਕ ਯਾਦਗਾਰ ਬਣ ਗਈ ਬਲਕਿ ਮੱਕੇ ਤੇ ਮੌਜੂਦ ਲੋਕਾਂ ਨੂੰ ਵੀ ਉਹ ਪੁਰਾਣੇ ਜ਼ਮਾਨੇ ਯਾਦ ਕਰਵਾ ਗਈ ਜਦੋਂ ਬਰਾਤਾਂ ਸਵੇਰੇ 5 ਵਜੇ ਆਇਆ ਕਰਦੀਆਂ ਸਨ।

ਜਿ਼ਕਰਯੋਰ ਹੈ ਕਿ ਅਜਨਾਲਾ ਦੇ ਪਿੰਡ ਸਰਾਂ ਦੇ ਰਹਿਣ ਵਾਲੇ ਸਵਰਨ ਸਿੰਘ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਦਾ ਵਿਆਹ ਲਵਪ੍ਰੀਤ ਕੌਰ ਨਾਲ 22 ਮਾਰਚ ਨੂੰ ਤੈਅ ਕੀਤਾ ਸੀ ਪਰ ਇਸ ਦੌਰਾਨ ਕੋਰੋਨਾ ਵਾ-ੲਰਸ ਦੇ ਵੱਧਦੇ ਪ੍ਰਕੋਪ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਮਾਰਚ ਨੂੰ ਜਨਤਾ ਕਰਫਿਊ ਦਾ ਸੱਦਾ ਦੇ ਦਿੱਤਾ, ਭਾਵੇਂ ਕਿ ਇਹ ਜਨਤਾ ਕਰਫਿਊ ਜਨਤਾ ਦੀ ਭਲਾਈ ਹੀ ਲਾਗੂ ਕੀਤਾ ਜਾ ਰਿਹਾ ਸੀ ਪਰ ਏਸ ਦੇ ਬਾਵਜੂਦ ਪਹਿਲਾਂ ਤੋਂ ਤੈਅ ਕੀਤੇ ਗਏ ਇਸ ਵਿਆਹ ਸਮਾਗਮ ਵਿੱਚ ਰੁਕਾਵਟ ਪੈਂਦੀ ਦੇਖ ਦੋਵਾਂ ਪਰਿਵਾਰਾਂ ਦੇ ਦਿਮਾਗ ਉੱਤੇ ਭਾਰੀ ਬੋਝ ਪੈ ਗਿਆ।

ਸੱਮਸਿਆ ਵੱਡੀ ਸੀ ਤੇ ਹੱਲ ਕੱਢਦਾ ਜ਼ਰੂਰੀ ਸੀ ਨਹੀਂ ਤਾਂ ਅਜਿਹਾ ਨੁਕਸਾਨ ਹੋਣਾ ਸੀ ਕਿ ਦੋਵੇਂ ਪਰਿਵਾਰ ਸ਼ਾਇਦ ਜਿ਼ੰਦਗੀ ਭਰ ਨਾ ਉੱਠ ਪਾਉਂਦੇੇ ਕਿਉਂਕਿ ਇਸ ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ।ਲਿਹਾਜ਼ਾ ਮਿੱਥੇ ਅਨੁਸਾਰ ਬਰਾਤ ਵਿੱਚ ਲਾੜੇ ਦਾ ਪਿਓ ਸਵਰਨ ਸਿੰਘ ਲਾੜਾ ਅੰਮ੍ਰਿਤਪਾਲ ਸਿੰਘ ਤੇ ਪਰਿਵਾਰ ਦੇ 5 ਮੈਂਬਰ ਸਵੇਰੇ ਗਏ ਅਤੇ ਗੁਰ ਮਰਿਆਦਾ ਅਨੁਸਾਰ ਅੰਮ੍ਰਿਤਪਾਲ ਸਿੰਘ ਅਤੇ ਲਵਪ੍ਰੀਤ ਕੌਰ ਦੀਆਂ ਲਾਵਾਂ ਕਰਵਾਈਆਂ ਅਤੇ ਲਾੜੀ ਲਵਪ੍ਰੀਤ ਕੌਰ ਨੂੰ 3 ਕੱਪੜਿਆਂ ਵਿੱਚ ਵਿਦਾ ਕਰਕੇ ਲੈ ਆਏ।ਇਸ ਵਿਆਹ ਦੀ ਚਾਰੇ ਪਾਸੇ ਚਰਚਾ ਹੋ ਗਈ ਹੈ ਤੇ ਲੋਕ ਆਪ ਮੁਹਾਰੇ ਹੀ ਕਹਿ ਰਹੇ ਹਨ ਕਿ ਇਸ ਵਿਆਹ ਨੇ ਪੁਰਾਣੇ ਜ਼ਮਾਨੇ ਦੇ ਵਿਆਹ ਚੇਤੇ ਕਰਵਾ ਦਿੱਤੇ ਜਦੋਂ ਬਰਾਤਾਂ ਤੜਕਸਾਰ ਹੀ ਪਹੁੰਚ ਜਾਇਆ ਕਰਦੀਆਂ ਸਨ ਅਤੇ ਵਿਆਹ ਦੀਆਂ ਰਸਮਾਂ ਸਵੇਰੇ ਹੀ ਖਤਮ ਕਰ ਦਿੱਤੀਆਂ ਜਾਂਦੀਆਂ ਸਨ।

 

Related posts

ਵੱਡੀ ਖ਼ਬਰ; ਕਰਨ ਅਵਤਾਰ ਸਿੰਘ ਦੀ ਥਾਂ ਇਹ ਮਹਿਲਾ ਅਧਿਕਾਰੀ ਬਣੀ ਪੰਜਾਬ ਦੀ ਨਵੀਂ ਮੁੱਖ ਸਕੱਤਰ

Htv Punjabi

ਧੀ ਹੋਵੇ ਤਾਂ ਇਹੋ ਜਿਹੀ, ਦੇਖੋ ਕੀ ਕਰ ਗਈ ਪੰਜਾਬ ਦੀ ਧੀ

htvteam

ਆਹ ਦੇਖਲੋ ਜਵਾਈ ਦਾ ਹਾਲ, ਮਿੰਟਾਂ ਸੈਕਿੰਟਾਂ ਚ ਘਰ ਨੂੰ ਕਰਤਾ …

htvteam

Leave a Comment