ਲੁਧਿਆਣਾ :- ਬੀਤੀ ਕੱਲ੍ਹ ਲੁਧਿਆਣਾ ਦੇ ਦੁਗਰੀ ਇਲਾਕੇ ‘ਚ ਦੱਬ ਕੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਮਾਮਲਾ ਸੀ ਕੁਝ ਭੂੰਡ ਆਸ਼ਕਾਂ ਵੱਲੋਂ ਇੱਕ ਤਲਾਕਸ਼ੁਦਾ ਔਰਤ ਨੂੰ ਛੇੜਨ ਦਾ। ਜਿਸਦੀ ਸ਼ਿਕਾਇਤ ਜਦੋਂ ਪੀੜਿਤ ਔਰਤ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਕੀਤੀ ਤਾਂ, ਉਲਾਂਭਾ ਲੈਕੇ ਗਏ ਔਰਤ ਦੇ ਭਰਾ ‘ਤੇ ਉਨ੍ਹਾਂ ਲੋਕਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਇਸ ਕਦਰ ਜ਼ਖਮੀਂ ਕਰ ਦਿੱਤਾ ਕਿ ਮੁੰਡੇ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰ ਅਨੁਸਾਰ ਇਹ ਸਾਰੀ ਘਟਨਾ ਵੀਡੀਓ ਦੇ ਰੂਪ ‘ਚ ਕੈਦ ਹੋਕੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਐ। ਇਸ ਬਾਰੇ ਜਾਣਕਾਰੀ ਦੇਂਦੀਆਂ ਜ਼ਖਮੀ ਨੌਜਵਾਨ ਅਤੇ ਪੀੜਿਤ ਦੱਸੀ ਜਾਂਦੀ ਲੜਕੀ ਦੇ ਪਿਤਾ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਉਸਦੇ ਪੁੱਤਰ ਨੂੰ ਜ਼ਖਮੀ ਕੀਤਾ ਹੈ ਉਹ ਪਿਛਲੇ 6-7 ਮਹੀਨਿਆਂ ਤੋਂ ਉਸਦੀ ਬੇਟੀ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਜਿਸ ਨੂੰ ਰੋਕਣ ‘ਤੇ ਉਸ ਬੰਦੇ ਨੇ ਉਲਟਾ ਉਸਦੇ ਪੁੱਤਰ ਨੂੰ ਹੀ ਕੁੱਟ-ਕੁੱਟ ਹਸਪਤਾਲ ਪਹੁੰਚ ਦਿੱਤਾ। ਦੁਖੀ ਪਿਤਾ ਅਨੁਸਾਰ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਵੀ ਬੇਨਤੀ ਕੀਤੀ ਸੀ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਅੱਜ ਇਹ ਹਾਲ ਹੋ ਗਿਆ ਹੈ।
ਇਸ ਦੌਰਾਨ ਮੌਕਾ-ਏ ਵਾਰਦਾਤ ‘ਤੇ ਪਹੁੰਚੇ ਥਾਣੇਦਾਰ ਮਨਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਤੇ ਜੋ ਵੀ ਦੋਸ਼ੀ ਹੋਇਆ ਉਸ ਦੇ ਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਏਗੀ।
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…
