Htv Punjabi
Punjab

ਸਰਕਾਰ ਨੇ ਪਾਣੀ ਦੇ ਰੇਟਾਂ ਨੂੰ ਲੈਕੇ ਲਿਆ ਵੱਡਾ ਫੈਸਲਾ, ਚੰਡੀਗੜ੍ਹ ‘ਚ 100 ਕਰੋੜ ਦਾ ਘਾਟਾ ਵਸੂਲਿਆ ਜਾਏਗਾ ਇੰਝ!

ਚੰਡੀਗੜ ; ਸ਼ਹਿਰ ਵਿੱਚ ਪਾਣੀ ਦੇ ਰੇਟ ਵਧਾਉਣ ਦੀ ਪੇਸ਼ਕਸ਼ ਤੇ ਨਗਰ ਨਿਗਮ ਦੇ ਕਮਿਸ਼ਨਰ ਕੇਕੇ ਯਾਦਵ ਨੇ ਆਪਣੀ ਮੋਹਰ ਲਾ ਦਿੱਤੀ ਹੈ l ਅਜਿਹੇ ਵਿੱਚ ਹੁਣ ਇਹ ਪੇਸ਼ਕਸ਼ 30 ਦਸੰਬਰ ਨੂੰ ਹੋਣ ਵਾਲੀ ਸਦਨ ਦੀ ਬੈਠਕ ਵਿੱਚ ਪੇਸ਼ ਕੀਤੀ ਜਾਵੇਗੀ l ਇਸ ਤੇ ਜਨਤਕ ਸਿਹਤ ਵਿਭਾਗ ਨੇ ਰੇਟ ਵਧਾਉਣ ਦਾ ਦਬਾਵ ਬਣਾਇਆ ਹੋਇਆ ਹੈ l ਇਹ ਪਰਪੋਜ਼ਲ ਚੀਫ਼ ਇੰਜੀਨੀਅਰ ਸ਼ੈਲੇਂਦਰ ਸਿੰਘ ਦੇ ਵੱਲੋਂ ਕਮਿਸ਼ਨਰ ਕੇਕੇ ਯਾਦਵ ਨੂੰ ਪਿਛਲੇ ਹਫ਼ਤੇ ਸੌਂਪਿਆ ਗਿਆ ਸੀ l ਜਨਤਕ ਸਿਹਤ ਵਿਭਾਗ ਨੇ ਪਾਣੀ ਦਾ ਰੇਟ 60 ਤੋਂ 90 ਪ੍ਰਤੀਸ਼ਤ ਤੱਕ ਵਧਾਉਣ ਦੀ ਪੇਸ਼ਕਸ਼ ਤਿਆਰ ਕੀਤੀ ਹੈ l ਸਾਲ 2011 ਦੇ ਬਾਅਦ ਤੋਂ ਹੁਣ ਤੱਕ ਪਾਣੀ ਦੇ ਰੇਟ ਨਹੀਂ ਵਧੇ ਹਨ l ਨਗਰ ਨਿਗਮ ਦੇ ਅਨੁਸਾਰ ਅਮਰੂਤ ਸਕੀਮ ਦੇ ਤਹਿਤ ਹਰ ਸਾਲ ਪਾਣੀ ਦੇ ਰੇਟ ਵਿੱਚ 7 ਤੋਂ 10 ਪ੍ਰਤੀਸ਼ਤ ਤੱਕ ਦਾ ਵਾਧਾ ਹੋਣਾ ਚਾਹੀਦਾ ਹੈ l ਪਿਛਲੇ ਸਾਲ ਵੀ ਪਾਣੀ ਦੇ ਰੇਟ ਵਧਾਉਣ ਦੀ ਪੇ਼ਸਕਸ਼ ਆਈ ਸੀ,ਪਰ ਉਸ ਸਮੇਂ ਸਦਨ ਨੇ ਪਾਣੀ ਦੇ ਰੇਟ ਨਾ ਵਧਾ ਕੇ ਪਾਣੀ ਦੇ ਬਿਲ ਵਿੱਚ 30 ਪ੍ਰਤੀਸ਼ਤ ਸੀਵਰੇਜ ਸੈਸ ਲਗਾਉਣ ਦੇ ਫ਼ੈਸਲਾ ਲਿਆ ਸੀ ਜੋਕਿ ਹੁਣ ਵੀ ਲਾਗੂ ਹੈ l ਜਦਕਿ ਇਸ ਤੋਂ ਪਹਿਲਾਂ ਪ੍ਰਤੀ ਟਾਇਲੇਟ ਦੀ ਸੀਟ ਦਾ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਸਿਰਫ਼ 10 ਰੁਪਏ ਹੀ ਚਾਰਜ ਕੀਤਾ ਜਾਂਦਾ ਸੀ l ਜਨਤਕ ਸਿਹਤ ਵਿਭਾਗ ਦੇ ਅਨੁਸਾਰ ਹੁਣ ਪਾਣੀ ਦੀ ਸਪਲਾਈ ਤੋਂ ਹੋਣ ਵਾਲਾ ਸਾਲਾਨਾ ਘਾਟਾ 80 ਕਰੋੜ ਤੋਂ ਵੱਧ ਕੇ 100 ਕਰੋੜ ਹੋ ਗਿਆ ਹੈ l

Related posts

ਏਐਸਆਈ ਨੇ ਨਗਰ ਨਿਗਮ ਦੇ ਕਰਮਚਾਰੀ ਨੂੰ ਮਾਰਿਆ ਥੱਪੜ, ਮਾਫੀ ਮੰਗ ਛੁਡਾਉਣੀ ਪਈ ਜਾਨ

Htv Punjabi

ਢਾਬੇ ‘ਤੇ ਧਿਆਨ ਨਾਲ ਜਾਇਓ

htvteam

ਟਰੱਕ ਅੰਦਰ ਲੁੱਕ ਬੰਦੇ ਕਰਦੇ ਸਨ ਗੰਦੇ ਕੰਮ; ਫਿਰ ਰੰਗੇ ਹੱਥੀ ਕਾਬੂ ਕਰ ਹੋਏ ਸ਼ਰਮਸਾਰ

htvteam

Leave a Comment