Htv Punjabi
Punjab

ਸਰਕਾਰੀ ਟੀਚਰ ਨੇ ਛੁੱਟੀ ਲੈ ਦੋਸਤ ਦੇ ਮੁੰਡੇ ਦੀ ਜਗ੍ਹਾ ਦਿੱਤਾ ਟੈਟ ਦਾ ਪੇਪਰ

ਮੁਕਤਸਰ : ਕਿਸੇ ਹੋਰ ਦੀ ਜਗ੍ਹਾ ਟੈਟ ਪੇਪਰ ਦੇਣ ਦੇ ਇਲਜ਼ਾਮ ਵਿੱਚ ਪੁਲਿਸ ਨੇ ਸਰਕਾਰੀ ਅਧਿਆਪਕ ‘ਤੇ ਕੇਸ ਦਰਜ ਕੀਤਾ ਹੈ l ਪਿੰਡ ਉਦੇਕਰਨ ਦੇ ਡੀਏਵੀ ਪਬਲਿਕ ਸਕੂਲ ਵਿੱਚ 19 ਜਨਵਰੀ ਨੂੰ ਟੈਟ ਪੇਪਰ ਹੋਇਆ ਸੀ l ਪੇਪਰ ਦੇ ਉਮੀਦਵਾਰ ਸੁਖਚੈਨ ਸਿੰਘ ਦੀ ਜਗ੍ਹਾ ਮਨਿੰਦਰ ਸਿੰਘ ਈਟੀਟੀ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਸੁਖੇਰਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਪੇਪਰ ਦੇ ਕੇ ਚਲਾ ਗਿਆ l ਡੀਈਓ ਮਲਕੀਤ ਸਿੰਘ ਖੋਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਰਕਾਰੀ ਐਲੀਮੈਂਟਰੀ ਸਕੂਲ ਸੁਖੇਰਾ ਬੋਦਲਾ ਦਾ ਅਧਿਆਪਕ ਈਟੀਟੀ ਅਧਿਆਪਕ ਮਨਿੰਦਰ ਸਿੰਘ ਕਿਸੇ ਹੋਰ ਦੀ ਜਗ੍ਹਾ ਟੈਟ ਪੇਪਰ ਦੇ ਕੇ ਗਿਆ ਹੈ l ਉਸ ਦੇ ਸਕੂਲ ਮੁਖੀ ਤੋਂ ਪਤਾ ਲੱਗਿਆ ਕਿ ਉਹ ਸਕੂਲ ਵਿੱਚ ਛੁੱਟੀ ‘ਤੇ ਹੈ ਅਤੇ ਵਾਰ ਵਾਰ ਦੇ ਫੋਨ ਦੇ ਬਾਵਜੂਦ ਫੋਨ ਨਹੀਂ ਚੁੱਕਿਆ l ਜਾਂਚ ਕੀਤੀ ਗਈ ਅਤੇ ਫੁਟੇਜ਼ ਦੀ ਚੈਕਿੰਗ ਕੀਤੀ ਤਾਂ ਪਤਾ ਲੱਗਿਆ ਕਿ ਅਧਿਆਪਕ ਨੇ ਸੁਖਚੈਨ ਸਿੰਘ ਪੁੱਤਰ ਜਸਕਰਨ ਦੀ ਜਗ੍ਹਾ ‘ਤੇ ਪੇਪਰ ਦਿੱਤਾ ਹੈ l ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ l

Related posts

ਇਹ ਥਾਂ ਹੈ ਭਾਗਾਂ ਵਾਲੀ ਕੋਈ ਵੀ ਕੰਮ ਕਰੋ ਮਾਲਾ-ਮਾਲ ਹੋ ਜਾਓਗੇ

htvteam

ਆਹ ਰੈਸਟੋਰੈਂਟ ਚ ਬੁੱ ਢਾ ਦਲ ਨੇ ਦੇਖੋ

htvteam

ਹਰਿਆਣਾ ਦੇ ਆਹ 2 ਹੋਰ ਛੌਰੇ ਪੰਜਾਬ ਚ ਗਲਤ ਕੰਮ ਕਰਦੇ ਫੜ੍ਹੇ……

htvteam

Leave a Comment