Htv Punjabi
Punjab

ਹੌਂਸਲੇ ਨਾਲ ਉਗਾਈ ਕਾਮਯਾਬੀ ਦੀ ਫਸਲ, ਅੱਜ ਬਣ ਗਈ ਹੈ ਸਫਲ ਕਿਸਾਨ, ਮਿਲਿਆ ਕਿਸਾਨ ਐਵਾਰਡ

ਬਠਿੰਡਾ : ਪਿਤਾ ਅਤੇ ਤਿੰਨ ਭਾਈਆਂ ਦੀ ਮੌਤ ਤੋਂ ਬਾਅਦ ਵੀ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਜਗਤ ਸਿੰਘ ਵਾਲਾ ਦੀ ਹਰਜਿੰਦਰ ਕੌਰ ਉੱਪਲ ਨੇ ਹਿੰੰਮਤ ਨਹੀਂ ਹਾਰੀ l ਉਨ੍ਹਾਂ ਨੇ ਟਰੈਕਟਰ ਅਤੇ ਕਿਸਾਨੀ ਔਜ਼ਾਰ ਫੜ ਲਏ ਅਤੇ ਕਾਮਯਾਬੀ ਦੀ ਫਸਲ ਲਾ ਦਿੱਤੀ l ਅੱਜ ਉਹ ਇੱਕ ਸਫਲ ਕਿਸਾਨ ਬਣ ਗਈ ਹੈ l ਖੇਤੀ ਕਰਨ ਦੇ ਨਾਲ ਹੀ ਉਹ ਮੰਡੀਆਂ ਵਿੱਚ ਫਸਲ ਵੇਚਣ ਵੀ ਜਾਂਦੀ ਹੈ l ਲੋਹੜੀ ‘ਤੇ ਬਠਿੰਡਾ ਦੇ ਆਈਆਈਐਫਪੀਟੀ ਵਿੱਚ ਹੋਏ ਸਮਾਰੋਹ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉੱਤਮ ਕਿਸਾਨ ਦਾ ਐਵਾਰਡ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ l ਉਨ੍ਹਾਂ ਨੇ 20 ਸਾਲ ਦੀ ਉਮਰ ਵਿੱਚ ਹੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ l ਇਸ ਬੇਹੱਦ ਚੁਣੌਤੀਪੂਰਣ ਸਮੇਂ ਵਿੱਚ ਉਨ੍ਹਾਂ ਦਾ ਸਿਰਫ ਇੱਕ ਹੀ ਸੁਪਨਾ ਸੀ ਕਿ ਉਹ ਆਪਣੇ ਪਰਿਵਾਰ ਦੇ ਲਈ ਦੋ ਟਾਈਮ ਦੀ ਰੋਟੀ ਜੋੜ ਸਕੇ l

ਹਰਜਿੰਦਰ ਦੀ ਜ਼ਿੰਦਗੀ ਵਿੱਚ ਬਚਪਨ ਤੋਂ ਹੀ ਦੁੱਖਾਂ ਦੇ ਬੱਦਲਾਂ ਨੇ ਡੇਰਾ ਪਾਇਆ ਹੋਇਆ l 1998 ਵਿੱਚ ਉਨ੍ਹਾਂ ਦੇ ਵੱਡੇ ਭਾਈ ਜਗਸੀਰ ਸਿੰਘ ਦੀ ਟੀਬੀ ਦੀ ਬਿਮਾਰੀ ਨਾਲ ਮੌਤ ਹੋ ਗਈ l ਤਦ ਉਹ ਸਿਰਫ 9 ਸਾਲ ਦੀ ਸੀ l 1999 ਵਿੱਚ ਬਲੱਡ ਕੈਂਸਰ ਨਾਲ ਪਿਤਾ ਦੀ ਮੌਤ ਹੋ ਗਈ l ਇਸ ਤੋਂ ਬਾਅਦ 2001 ਵਿੱਚ ਇੱਕ ਭਾਈ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ l ਇਸ ਤੋਂ ਪਹਿਲਾਂ ਇੱਕ ਹੋਰ ਭਾਈ ਕਾਲ ਦੇ ਗਲੇ ਵਿੱਚ ਸਮਾ ਗਿਆ ਸੀ l ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਤੋਂ ਬਾਅਦ ਹਰਜਿੰਦਰ ਦੀ ਮਾਂ ਮੁਖਤਿਆਰ ਕੌਰ ਵੀ ਬੀਮਾਰ ਰਹਿਣ ਲੱਗੀl ਆਰਥਿਕ ਸੰਕਟ ਜ਼ਿਆਦਾ ਗਹਿਰਾ ਹੋ ਗਿਆ ਤਾਂ ਹਰਜਿੰਦਰ ਨੇ ਕਿਸਾਨੀ ਔਜ਼ਾਰ ਹੱਥ ਵਿੱਚ ਸਾਂਭੇ ਅਤੇ ਖੇਤੀ ਕਰਨ ਲੱਗੀ l ਅੱਜ ਦਸ ਸਾਲ ਬਾਅਦ ਹਰਜਿੰਦਰ ਕੌਰ ਇੱਕ ਸਫਲ ਕਿਸਾਨ ਹੈ l ਉਨ੍ਹਾਂ ਨੇ ਸਨਾਤਕ ਤੱਕ ਪੜਾਈ ਕੀਤੀ ਹੈ l ਮਾਂ ਮੁਖਤਿਆਰ ਕੌਰ ਕਹਿੰਦੀ ਹੈ ਕਿ ਹਰਜਿੰਦਰ ਉਨ੍ਹਾਂ ਦੀ ਧੀ ਨਹੀਂ, ਮੁੰਡਾ ਹੈ l ਅੱਜ ਉਹ ਜਿਸ ਪ੍ਰਕਾਰ ਖੇਤੀ ਕਰ ਰਹੀ ਹੈ, ਉਸ ਨਾਲ ਮੇਰਾ ਸਿਰ ਗਰਵ ਨਾਲ ਉੱਚਾ ਹੋ ਗਿਆ ਹੈ l
ਹਰਜਿੰਦਰ ਕੌਰ ਕਹਿੰਦੀ ਹੈ ਕਿ ਜ਼ਿੰਦਗੀ ਵਿੱਚ ਕਦੀ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ l ਪਿਤਾ ਅਤੇ ਭਾਈਆਂ ਦੇ ਮਰਨ ਤੋਂ ਬਾਅਦ ਸਾਰੇ ਲੋਕ ਕਹਿੰਦੇ ਸਨ ਕਿ ਇਸ ਪਰਿਵਾਰ ਦਾ ਹੁਣ ਕੌਣ ਸਹਾਰਾ ਬਣਗਾ l ਇਸ ਤੋਂ ਬਾਅਦ ਵੀ ਮੈਂ ਕਦ ਹਿੰਮਤ ਨਹੀਂ ਹਾਰੀ l ਮੈਂ ਫੈਸਲਾ ਲਿਆ ਕਿ ਮੈਂ ਖੁਦ ਖੇਤੀ ਕਰੂੰਗੀ l ਮੈਂ ਪਹਿਲਾਂ ਵੀ ਪਿਤਾ ਤੇ ਭਾਈਆਂ ਨਾਲ ਖੇਤੀ ਵਿੱਚ ਹੱਥ ਵਟਾਉਂਦੀ ਸੀ, ਇਸ ਲਈ ਜ਼ਿਆਦਾ ਪਰੇਸ਼ਾਨੀ ਨਹੀਂ ਹੋਈ l ਆਰਥਿਕ ਹਾਲਤ ਵਿਗੜਨ ਤੋਂ ਬਾਅਦ ਘਰ ਵਿੱਚ ਰੱਖੇ ਕਿਸਾਨੀ ਔਜ਼ਾਰ ਵਿਕ ਗਏ ਸਨ l ਮੇਰੇ ਸਾਹਮਣੇ ਸੱਮਸਿਆ ਇਹ ਸੀ ਕਿ ਕਿਸਾਨੀ ਔਜ਼ਾਰ ਕਿੱਥੋਂ ਲਿਆਏ ਜਾਣ l ਆਲੇ ਦੁਆਲੇ ਦੇ ਲੋਕ ਮੇਰੇ ਲਈ ਫਰਿਸ਼ਤਾ ਬਣ ਕੇ ਆਏ.ਉਨ੍ਹਾਂ ਨੇ ਆਪਣੇ ਆਪਣੇ ਔਜ਼ਾਰ ਮੈਨੂੰ ਖੇਤੀ ਕਰਨ ਦੇ ਲਈ ਦਿੱਤੇ l ਉਸ ਤੋਂ ਬਾਅਦ ਮੇਰੀ ਜ਼ਿੰਦਗੀ ਬਦਲਦੀ ਚਲੀ ਗਈ l

Related posts

ਹਜ਼ੂਰ ਸਾਹਿਬੋਂ ਮੁੜੇ ਸ਼ਰਧਾਲੂਆਂ ਨੂੰ ਕਰੋਨਾ ਬੰਬ ਦੱਸਣ ਵਾਲਿਓ!,ਵੀਡੀਓ ਦੇਖੋ ਤੇ ਕਰੋ ਫੈਸਲਾ! ਕਿਵੇਂ ਆਇਐ ਕਰੋਨਾ, ਤੇ ਕੌਣ ਐ ਦੋਸ਼ੀ!, ਦੱਸੋ ਇਹ ਮਰਦੇ ਕੀ ਨਾ ਕਰਦੇ?

Htv Punjabi

Vaid Jagdeep Singh ਦੀ ਚਾਂਦੀ ਦੀ ਚੱਟਣੀ ਸਰੀਰ ਨੂੰ ਬਣਾ ਦਿੰਦੀ ਹੈ ਲੋਹੇ ਵਰਗਾ ਮਜ਼ਬੂਤ

htvteam

ਆਹ ਦੇਖਲੋ ਮਾਂ, ਧੀ ਤੇ ਪਿਓ ਕੀ ਰਹੇ ਸੀ

htvteam

Leave a Comment