Htv Punjabi
Punjab

ਸੰਗਰੂਰ ਦੇ ਸੁਨਾਮ ਵਿੱਚ ਚੋਰਾਂ ਨੇ ਰਾਤ ਦੇ ਸਮੇਂ ਅਨਾਜ ਮੰਡੀ ਵਿੱਚ ਬਣੇ ਆੜਤੀਆਂ ਦੀ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

ਸੰਗਰੂਰ : ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਇੱਕ ਦੋ ਨਹੀਂ ਬਲਕਿ ਇੱਕ ਰਾਤ ਵਿੱਚ ਇੱਕ ਦਰਜਨ ਦੇ ਕਰੀਬ ਦੁਕਾਨਾਂ ਦੇ ਤਾਲੇ ਤੋੜ ਕੇ ਉੱਥੇ ਪਿਆ ਸਮਾਨ ਲੈ ਉੱਡੇ l ਮਾਮਲਾ ਸੰਗਰੂਰ ਦੇ ਸੁਨਾਮ ਦਾ ਹੈ ਜਿੱਥੇ ਬੇਖੌਫ ਲੁਟੇਰਿਆਂ ਨੇ ਅਨਾਜ ਮੰਡੀ ਵਿੱਚ ਬਣੇ ਆੜਤੀਆਂ ਦੀ ਇੱਕ ਦਰਜਨ ਦੇ ਕਰੀਬ ਦੁਕਾਨਾਂ ਦੇ ਰਾਤ ਦੇ ਸਮੇਂ ਤਾਲੇ ਤੋੜ ਕੇ ਉੱਥੇ ਪਿਆ ਕੈਸ਼ ਅਤੇ ਦੂਜਾ ਸਮਾਨ ਲੈ ਕੇ ਫਰਾਰ ਹੋ ਗਏ ਅਤੇ ਅਰਥ ਦੀ ਦੁਕਾਨਾਂ ਵਿੱਚ ਬਣੀਆਂ ਸੇਫ ਅਲਮਾਰੀਆਂ ਦੀ ਵੀ ਤੋੜ ਫੋੜ ਕੀਤੀ ਗਈ l ਜਿਸ ਦੇ ਕਾਰਨ ਦੁਕਾਨਾਂ ਦੇ ਮਾਲਿਕਾਂ ਨੇ ਕਿਹਾ ਕਿ ਪੁਲਿਸ ਨੂੰ ਜਲਦ ਤੋਂ ਜਲਦ ਕਾਰਵਾਈ ਕਰ ਚੋਰਾਂ ਨੂੰ ਫੜਣਾ ਚਾਹੀਦਾ ਹੈ l ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਮੁਲਜ਼ਮ ਹਲੇ ਗ੍ਰਿਫਤ ਤੋਂ ਬਾਹਰ ਹਨ l
ਇਸ ਮਾਮਲੇ ‘ਤੇ ਸੁਨਾਮ ਦੇ ਡੀਐਸਪੀ ਨੇ ਕਿਹਾ ਕਿ ਚੋਰਾਂ ਨੇ ਰਾਤ ਦੇ ਸਮੇਂ ਇੱਕ ਦਰਜਨ ਦੇ ਕਰੀਬ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਉਨ੍ਹਾਂ ਵਿੱਚ ਪਿਆ ਕੈਸ਼ ਵੀ ਲੈ ਕੇ ਚਲੇ ਗਏ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ l ਫਿਲਹਾਲ ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਸੀ ਪਰ ਇੱਕ ਦੁਕਾਨ ਵਿਚ ਲੱਗਿਆ ਹੋਇਆ ਸੀ l ਉਸ ਨੂੰ ਵੀ ਚੋਰ ਆਪਣੇ ਨਾਲ ਲੈ ਗਏ ਹਨ l ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਚੋਰਾਂ ਦੀ ਤਲਾਸ਼ ਜ਼ਾਰੀ ਹੈ l

Related posts

ਮਰੀਜ਼ ਨਾਲ ਡਾਂਸ ਕਰਦੇ ਵਾਇਰਲ ਹੋਏ ਐੱਸਐੱਮਓ ਦੀ ਮੌਤ, ਕੁਝ ਦਿਨ ਪਹਿਲਾਂ ਆਏ ਸਨ ਕਰੋਨਾ ਪੌਜ਼ੇਟਿਵ

htvteam

ਦੇਖੋ ਹੁਣ ਪੰਜਾਬ ਦੇ ਇਸ ਕਸਬੇ ‘ਚ ਚੱਲੀਆਂ ਤਾੜ ਤਾੜ ਗੋਲ਼ੀਆਂ

htvteam

ਲਓ ਬਈ ਚੰਡੀਗੜ ਜਾਣ ਦੇ ਚਾਹਵਾਨੋਂ, ਆਹ ਸੁਣੋ ਜ਼ਰਾ ਖੁਸ਼ਖਬਰੀ, ਦੇਖੋ ਦਾਰੂ ਕਿੰਨੇ ਵਜੇ ਤੱਕ ਮਿਲ ਸਕਦੀ ਐ

Htv Punjabi

Leave a Comment