ਫਿਰੋਜ਼ਪੁਰ : ਥਾਣਾ ਮਮਦੋਟ ਦੇ ਅੰਤਰਗਤ ਪਿੰਡ ਪੋਜੋਕੇ ਵਿੱਚ ਐਤਵਾਰ ਸਵੇਰੇ ਇੱਕ ਵਿਅਮਤੀ ਨੇ ਚਰਿੱਤਰ ਤੇ ਸ਼ੱਕ ਹੋਣ ਦੇ ਕਾਰਨ ਕੱਸੀ ਨਾਲ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਢਾਈ ਸਾਲ ਦੀ ਬੱਚੀ ਦੀ ਹੱਤਿਆ ਕਰ ਦਿੱਤੀ।ਵਾਰਦਾਤ ਵਿੱਚ ਇੱਕ ਸਾਲ ਦੀ ਬੱਚੀ ਦੀ ਗੰਭੀਰ ਜਖ਼ਮੀ ਹੋ ਗਈ।ਉਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।ਪਤਨੀ 8 ਮਹੀਨੇ ਦੀ ਗਰਭਵਤੀ ਸੀ।ਪਿੰਡ ਵਾਲਿਆਂ ਨੇ ਮੁਜ਼ਰਮ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕੀਤਾ ਹੈ।ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਦੇ ਮੁਤਾਬਿਕ ਨਿਰਮਲ ਕੌਰ ਦੀ ਕੁਝ ਸਾਲ ਪਹਿਲਾਂ ਲਖਵਿੰਦਰ ਸਿੰਘ ਵਾਸੀ ਪਿੰਡ ਪੋਜੋਕੇ ਦੇ ਨਾਲ ਵਿਆਹ ਹੋਇਆ ਸੀ।ਲਖਵਿੰਦਰ ਆਪਣੇ ਮਾਤਾ ਪਿਤਾ ਦੇ ਨਾਲ ਪਿੰਡ ਭੰਬਾ ਹਾਜੀ ਵਿੱਚ ਨਾ ਰਹਿ ਕੇ ਆਪਣੀ ਦਾਦੀ ਦੇ ਨਾਲ ਪਿੰਡ ਪੋਜੋਕੇ ਵਿੱਚ ਰਹਿੰਦਾ ਸੀ।ਲਖਵਿੰਦਰ ਆਪਣੀ ਪਤਨੀ ਤੇ ਸ਼ੱਕ ਕਰਦਾ ਸੀ ਕਿ ਉਸ ਦੇ ਪੇਕੇ ਪਰਿਵਾਰ ਵਿੱਚ ਕਿਸੇ ਰਿਸ਼ਤੇਦਾਰ ਨਾਲ ਸੰਬੰਧ ਹਨ।ਨਿਰਮਲ ਕੌਰ ਉਕਤ ਵਿਅਕਤੀ ਨਾਲ ਮੋਬਾਈਲ ਤੇ ਗੰਲਬਾਤ ਵੀ ਕਰਦੀ ਹੈ।ਕਈ ਵਾਰ ਇਸ ਗੱਲ ਨੂੰ ਲੈ ਕੇ ਦੋਨਾਂ ਵਿੱਚ ਝਗੜਾ ਵੀ ਹੋਇਆ।ਇੱਕ ਵਾਰ ਤਾਂ ਪੰਚਾਇਤ ਨੇ ਦੋਨਾਂ ਦੇ ਵਿੱਚ ਰਾਜ਼ੀਨਾਮਾ ਵੀ ਕਰਵਾਇਆ ਸੀ।ਪੰਚਾਇਤ ਦੇ ਰਾਜ਼ੀਨਾਮੇ ਦੇ ਬਾਅਦ ਵੀ ਦੋਨਾਂ ਦੇ ਵਿੱਚ ਇਸੀ ਗੱਲ ਨੂੰ ਲੈ ਕੇ ਝਗੜਾ ਹੁੰਦਾ ਸੀ।ਐਤਵਾਰ ਸਵੇਰੇ ਕਰੀਬ ਸਵਾ ਦਸ ਵਜੇ ਨਿਰਮਲ ਕੌਰ ਘਰ ਦਾ ਵਿਹੜਾ ਲਿੱਪ ਰਹੀ ਸੀ।ਉਸੀ ਸਮੇਂ ਲਖਵਿੰਦਰ ਘਰ ਆਇਆ ਅਤੇ ਉਸ ਨੇ ਵਿਹੜੇ ਵਿੱਚ ਪਈ ਕੱਸੀ ਚੁੱਕ ਕੇ ਪਤਨੀ ਦੇ ਸਿਰ ਤੇ ਵਾਰ ਕੀਤਾ।ਨਿਰਮਲ ਕੱਸੀ ਲੱਗਣ ਤੋਂ ਬਾਅਦ ਖੂਨ ਨਾਲ ਲੱਥਪੱਥ ਹੋ ਗਈ ਅਤੇ ਜ਼ਮੀਨ ਤੇ ਗਿਰ ਗਈ।ਗੰਭੀਰ ਸੱਟ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ।ਨਿਰਮਲ 8 ਮਹੀਨੇ ਦੀ ਗਰਭਵਤੀ ਸੀ।ਉਸ ਦੇ ਬਾਅਦ ਲਖਵਿੰਦਰ ਨੇ ਢਾਈ ਸਾਲ ਦੀ ਬੱਚੀ ਜਸਮੀਤ ਕੌਰ ਅਤੇ ਇੱਕ ਸਾਲ ਦੀ ਬੱਚੀ ਨਵਦੀਪ ਕੌਰ ਤੇ ਵੀ ਕੱਸੀ ਨਾਲ ਵਾਰ ਕੀਤਾ।
ਜਸਮੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ।ਨਵਦੀਪ ਕੌਰ ਗੰਭੀਰ ਜ਼ੋਮੀ ਹੋ ਗਈ।ਉਸ ਨੂੰ ਗੁਆਂਢੀਆਂ ਨੇ ਮਮਦੋਟ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ।ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ।ਲਖਵਿੰਦਰ ਦੇ ਇਸ ਖੂਨੀ ਹਮਲੇ ਨੂੰ ਦੇਖ ਪਿੰਡ ਵਿੱਚ ਭੱਜਦੌੜ ਮੱਚ ਗਈ।ਪਿੰਡਵਾਲਿਆਂ ਨੇ ਪੁਲਿਸ ਨੂੰ ਸੂਚਤ ਕਰ ਲਖਵਿੰਦਰ ਨੂੰ ਘੇਰ ਲਿਆ।ਘਟਨਾ ਵਾਲੀ ਥਾਂ ਤੇ ਐਸਪੀਡੀ ਅਜੈ ਰਾਜ ਸਿੰਘ ਅਤੇ ਡੀਐਸਪੀ ਸਤਨਾਮ ਸਿੰਘ ਦੇ ਇਲਾਵਾ ਮਮਦੋਟ ਥਾਣੇ ਦੀ ਪੁਲਿਸ ਪਹੁੰਚ ਗਈ।ਲੋਕਾਂ ਨੇ ਲਖਵਿੰਦਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਸ ਸੰਬੰਧ ਵਿੱਚ ਐਸਪੀਡੀ ਅਜੈ ਰਾਜਬੀਰ ਦਾ ਕਹਿਣਾ ਹੈ ਕਿ ਲਖਵਿੰਦਰ ਨੂੰ ਨਿਰਮਲ ਦੇ ਚਰਿੱਤਰ ਤੇ ਸ਼ੱਕ ਸੀ।ਇਸ ਕਾਰਨ ਉਸ ਨੇ ਉਸ ਦੀ ਹੱਤਿਆ ਕਰ ਦਿੱਤੀ ਹੈ।ਪੁਲਿਸ ਨੇ ਲਖਵਿੰਦਰ ਦੇ ਖਿਲਾਫ ਮਾਮਲਾ ਦਾਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
