Htv Punjabi
Punjab

ਚੀਨ ਚੋਣ ਆਈਆਂ ਕੋਰੋਨਾ ਟੈਸਟ ‘ਚ ਕਿਟਾਂ ‘ਚ ਗੜਬੜੀ ਦਾ ਰੌਲਾ, 3 ਸੂਬਿਆਂ ਦੀ ਸ਼ਿਕਾਇਤ ਮਗਰੋਂ ਆਈਸੀਐਮਆਰ ਨੇ ਬੰਦ ਕਰਵਾਏ ਟੈਸਟ  

ਨਵੀਂ ਦਿੱਲੀ : ਦੇਸ਼ ਵਿੱਚ ਜਾਰੀ ਕੋਰੋਨਾ ਦੇ ਕਹਿਰ ਦੇ ਵਿੱਚ ਤਿੰਨ ਰਾਜਾਂ ਨੇ ਸੰਕੇਤ ਦਿੱਤੇ ਹਨ ਕਿ ਕੋਵਿਡ-19 ਦੀ ਜਾਂਚ ਦੇ ਲਈ ਚੀਨ ਵਿੱਚ ਬਣੇ ਰੈਪਿਡ ਟੈਸਟ ਕਿਟ ਪੂਰੀ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਹਨ l ਇਸ ਦੇ ਬਾਅਦ ਉੱਚ ਮੈਡੀਕਲ ਬਾਡੀ ਭਾਰਤੀ ਚਿਕਿਤਸਾ ਅਨੁਸੰਧਾਨ ਪਰਿਸ਼ਦ ਨੇ ਇਸ ਮਾਮਲੇ ਨੂੰ ਦੇਖਣ ਅਤੇ ਇਸ ਦਾ ਹਾਲ ਕੱਢਣ ਦਾ ਵਾਅਦਾ ਕੀਤਾ l ਇਸ ਦੇ ਨਾਲ ਨਾਲ ਆਈਸੀਐਮਆਰ ਨੇ ਰਾਜਾਂ ਤੋਂ ਅਗਲੇ ਦੋ ਦਿਨਾਂ ਤੱਕ ਇਸ ਜਾਂਚ ਕਿੱਟ ਦਾ ਉਪਯੋਗ ਬੰਦ ਕਰਨ ਦੇ ਲਈ ਕਿਹਾ.ਰਾਜਸਕਾਨ ਜਿਸ ਨੇ ਇਹ ਮੁੱਦਾ ਚੁੱਕਿਆ ਸੀ, ਉਹ ਪਹਿਲਾਂ ਤੋਂ ਹੀ ਇਸ ਜਾਂਚ ਕਿੱਟ ਦਾ ਉਪਯੋਗ ਬੰਦ ਕਰ ਚੁੱਕਿਆ ਹੈ l

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਰਕਾਰ ਨੇ ਚੀਨ ਤੋਂ ਲਗਭਗ 6.5 ਲੱਖ ਰੈਪਿਡ ਟੇਸਟਿੱਗ ਖਰੀਦੇ ਸਨ l ਆਈਸੀਐਮਆਰ ਦੁਆਰਾ ਦੇਸ਼ ਭਰ ਵਿੱਚ ਕੋਵਿਡ-19 ਹਾਟਸਪਾਟ ਵਿੱਚ ਸਾਰੇ ਲੋਕਾਂ ਦੀ ਜਾਂਚ ਦੀ ਸਲਾਹ ਦੇ ਬਾਅਦ ਉਨ੍ਹਾਂ ਨੂੰ ਦੇਸ਼ ਭਰ ਵਿੱਚ ਵੰਡ ਦਿੱਤਾ ਗਿਆ ਸੀ l ਇਸ ਕਿੱਟ ਨਾਲ ਜਾਂਚ ਚਾਰ ਦਿਨ ਪਹਿਲਾਂ ਸ਼ੁਰੂ ਹੋਈ ਸੀ l ਚੀਨ ਤੋਂ ਭਾਰਤ ਕਿੱਟ ਆਉਣ ਦੇ ਬਾਅਦ ਵੀ ਮੀਡੀਆ ਦੇ ਇੱਕ ਵਰਵ ਦੁਆਰਾ ਇਸ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ l ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਚੀਨ ਨੇ ਪਿਛਲੇ ਹਫਤੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਕਿ ਟੈਸਟਿੱਗ ਕਿੱਟ ਘਟੀਆ ਲੈਵਲ ਦੀ ਸੀ l ਉਨ੍ਹਾਂ ਨੇ ਕਿਹਾ ਸੀ ਕਿ ਉਹ ਮੈਡੀਕਲ ਉਤਪਾਦਾਂ ਦੇ ਨਿਰਯਾਤ ਨੂੰ ਮਹੱਤਵ ਦਿੰਦੇ ਹਨ l

ਦੱਸ ਦਈਏ ਸਿਹਤ ਮੰਤਰਾਲਿਆ ਦੀ ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਆਈਸੀਐਮਆਰ ਦੇ ਸੀਨੀਅਰ ਵਿਗਿਆਨਿਕ ਰਮਨ ਆਰ ਗੰਗਾਖੇੜਕਰ ਨੇ ਦੱਸਿਆ ਸੀ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਤੇ ਨਿਗਰਾਨੀ ਦੇ ਲਈ ਰਾਜਾਂ ਨੂੰ ਦਿੱਤੀ ਗਈ ਰੈਪਿਡ ਟੈਸਟਿੰਗ ਕਿੱਟ ਦਾ ਅਗਲੇ ਦੋ ਦਿਨ ਤੱਕ ਇਸਤੇਮਾਲ ਨਹੀਂ ਕਰਨ ਦੀ ਬੇਨਤੀ ਕੀਤੀ ਗਈ ਹੈ l ਉਨ੍ਹਾਂ ਨੇ ਦੱਸਿਆ ਕਿ ਇਸ ਕਿੱਟ ਦੀ ਜਾਂਚ ਨਤੀਜਿਆਂ ਵਿੱਚ ਅੰਤਰ ਮਿਲਣ ਦੇ ਬਾਰੇ ਵਿੱਚ ਇੱਕ ਰਾਜ ਤੋਂ ਮਿਲੀ ਸ਼ਿਕਾਇਤ ਦੇ ਆਧਾਰ ਤੇ ਤਿੰਨ ਹੋਰ ਰਾਜਾਂ ਤੋਂ ਇਸ ਦੀ ਪੁਸ਼ਟੀ ਕੀਤੇ ਜਾਣ ਦੇ ਬਾਅਦ ਆਈਸੀਐਮਆਰ ਨੇ ਕਿੱਟ ਵਿੱਚ ਤਕਨੀਕੀ ਪਰੇਸ਼ਾਨੀ ਦਾ ਹੱਲ ਕੀਤੇ ਜਾਣ ਤੱਕ ਰੈਪਿਡ ਕਿੱਟ ਤੋਂ ਜਾਂਚ ਨਹੀਂ ਕਰਨ ਨੂੰ ਕਿਹਾ ਹੈ l

ਉੱਧਰ ਦੂਜੇ ਪਾਸੇ ਰਾਜਸਥਾਨ ਦੇ ਸਿਹਤ ਮੰਤਰੀ ਡਾਕਟਰ ਰਘੂ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਕਿੱਟਾਂ ਤੋਂ ਹੋ ਰਹੀ ਜਾਂਚ ਦੇ ਨਤੀਜਿਆਂ ਦੇ ਬਾਰੇ ਵਿੱਚ ਇੱਕ ਰਿਪੋਰਟ ਭਾਰਤੀ ਸਿਹਤ ਅਨੁਸੰਧਾਨ ਪਰਿਸ਼ਦ ਨੂੰ ਭੇਜੀ ਗਈ ਹੈ l ਮੰਤਰੀ ਦੇ ਅਨੁਸਾਰ ਇਸ ਕਿੱਟ ਨਾਲ ਸਿਰਫ ਪੰਜ ਪ੍ਰਤੀਸ਼ਤ ਸਹੀ ਨਤੀਜੇ ਮਿਲੇ ਹਨ l ਉਨ੍ਹਾਂ ਨੇ ਕਿਹਾ ਪਹਿਲਾਂ ਹੀ ਪ੍ਰਭਾਵਿਤ ਪਾਏ ਗਏ 168 ਮਾਮਲਿਆਂ ਵਿੱਚ ਇਸ ਕਿੱਟ ਨਾਲ ਜਾਂਚ ਕੀਤੀ ਗਈ ਪਰ ਇਸ ਦਾ ਨਤੀਜਾ ਸਿਰਫ 5.4 ਪ੍ਰਤੀਸ਼ਤ ਸਹੀ ਆ ਰਿਹਾ ਹੈ ਅਤੇ ਜਦੋਂ ਨਤੀਜੇ ਸਹੀ ਨਹੀਂ ਹਨ ਤਾਂ ਇਸ ਤੋਂ ਜਾਂਚ ਕਰਨ ਦਾ ਕੀ ਫਾਇਦਾ ਹੈ l

ਸ਼ਰਮਾ ਨੇ ਕਿਹਾ ਕਿ ਜਦ ਪਹਿਲਾਂ ਤੋਂ ਹੀ ਪ੍ਰਭਾਵਿਤ ਪਾਏ ਗਏ ਮਾਮਲਿਆਂ ਵਿੱਚ ਹੀ ਕਿੱਟ ਦਾ ਪ੍ਰਯੋਗ ਅਸਫਲ ਹੋ ਗਿਆ ਤਾਂ ਇਸ ਨਾਲ ਪ੍ਰਯੋਗ ਦਾ ਕੋਈ ਫਾਇਦਾ ਨਹੀਂ l ਉਨ੍ਹਾਂ ਨੇ ਕਿਹਾ ਵੈਸੇ ਵੀ ਇਹ ਜਾਂਚ ਅੰਤਿਮ ਨਹੀਂ ਸੀ ਕਿਉਂਕਿ ਬਾਅਦ ਵਿੱਚ ਪੀਸੀਆਰ ਟੈਸਟ ਕਰਨਾ ਹੁੰਦਾ ਸੀ l ਉਨ੍ਹਾਂ ਕਿਹਾ ਕਿ ਸਾਡੇ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਇਸ ਤੋਂ ਜਾਂਚ ਕਰਨ ਦਾ ਕੋਈ ਫਾਇਦਾ ਨਹੀਂ ਹੈ l

ਉੱਥੇ ਹੀ ਸਿਹਤ ਮੰਤਰਾਲਿਆ ਵੱਲੋਂ ਜ਼ਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਿਕ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤਾਂ ਦੀ ਸੰਖਿਆ 18985 ਹੋ ਗਈ ਹੈ l ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1329 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 44 ਲੋਕਾਂ ਦੀ ਮੌਤ ਹੋਈ ਹੈ l ਦੇਸ਼ ਵਿੱਚ ਕੋਰੋਨਾ ਤੋਂ ਹੁਣ ਤੱਕ 603 ਲੋਕਾਂ ਦੀ ਮੌਤ ਹੋ ਚੁੱਕੀ ਹੈ l ਹਾਲਾਂਕਿ 3260 ਮਰੀਜ਼ ਇਸ ਬੀਮਾਰੀ ਨੂੰ ਹਰਾਉਣ ਵਿੱਚ ਕਾਮਯਾਬ ਵੀ ਹੋਏ ਹਨ l

Related posts

ਬੀ.ਜੇ.ਪੀ. ਪੰਜਾਬ ਦੇ ਮਹਾਂਮੰਤਰੀ ਸ੍ਰੀਨਿਵਾਸਨ ਸੱਲੂ ਫਗਵਾੜਾ ਵਿਖੇ ਭਗਵਾਨ ਸ਼੍ਰੀ ਵਿਸ਼ਵਕਰਮਾ ਦੇ ਚਰਨਾਂ ‘ਚ ਹੋਏੇ ਨਕਮਸਤਕ

htvteam

ਠੀਕ ਤਰੀਕੇ ਨਾਲ ਸਰੀਰਕ ਸਬੰਧ ਨਾ ਬਣਾਉਣ ‘ਤੇ ਕੁੱਟੀ ਪਤਨੀ

htvteam

ਕੇਂਦਰ ਨੇ MSP ਦੇਣ ਦਾ ਕੀਤਾ ਐਲਾਨ, ਮੰਗੀ ਕਿਸਾਨਾਂ ਦੀ ਮੰਗ

htvteam

Leave a Comment