ਅਬੋਹਰ : ਅਬੋਹਰ ਵਿੱਚ ਥਾਣਾ ਸਦਰ ਅਤੇ ਖੁਈਆਂ ਸਰਵਰ ਪੁਲਿਸ ਨੇ ਨਮਕ ਨਾਲ ਲੱਦੇ ਦੋ ਟੱਰਕਾਂ 445 ਕਿਲੋ ਪੋਸਤ, ਨਸ਼ੀਲੀ ਗੋਲੀਆਂ ਬਰਾਮਦ ਕਰਦੇ ਹੋਏ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ।ਇੱਕ ਟਰੱਕ ਚਾਲਕ ਰਾਤ ਦੇ ਹਨੇਰੇ ਦਾ ਫਾਇਦਾ ਚੁੱਕੇ ਕੇ ਫਰਾਰ ਹੋ ਗਿਆ।ਪੁਲਿਸ ਨੇ ਸਭ ਦੇ ਖਿਲਾਫ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਦੇ ਲੀਡਰਿਸਿ਼ਪ ਵਿੱਚ ਏਐਸਈ ਮਨਜੀਤ ਸਿੰਘ ਨੇ ਵੀਰਵਾਰ ਸ਼ਾਮ ਪਿੰਡ ਆਲਮਗੜ ਦੇ ਕੋਲ ਨਾਕਾ ਲਾਇਆ ਸੀ।ਇਸ ਦੌਰਾਨ ਉਨ੍ਹਾਂ ਨੂੰ ਮੁਖਬਿਰ ਨੇ ਸੂਚਨਾ ਦਿੱਤੀ ਕਿ ਰਾਜਸਥਾਨ ਤੋਂ ਆ ਰਹੇ ਟਰੱਕ ਵਿੱਚ ਸਵਾਰ ਗੁਰਸੇਵਕ ਸਿੰਘ, ਕਰਨੇਲ ਸਿੰਘ ਨਿਵਾਸੀ ਪਿੰਡ ਖੰਬਾ ਫਿਰੋਜ਼ਪੁਰ ਅਤੇ ਸਤਪਾਲ ਸਿੰਘ ਨਿਵਾਸੀ ਪਿੰਡ ਈਸਾ ਪੰਜਗਰਾਈ ਨਸ਼ੀਲੀ ਗੋਲੀਆਂ ਅਤੇ ਪੋਸਤ ਲੈ ਕੇ ਆ ਰਹੇ ਹਨ।ਨਮਕ ਨਾਲ ਲੱਦੇ ਟਰੱਕ ਵਿੱਚ 88 ਗੱਤਿਆਂ ਵਿੱਚ 4 ਲੱਖ ਨਸ਼ੀਲੀ ਗੋਲੀਆਂ ਅਤੇ 11 ਗੱਤਿਆਂ ਵਿੱਚ 220 ਕਿਲੋ ਪੋਸਤ ਬਰਾਮਦ ਹੋਇਆ।
ਥਾਣਾ ਖੁਈਆਂ ਸਰਵਰ ਦੇ ਸਹਾਇਕ ਥਾਣੇਦਾਰ ਬਲਕਰਣ ਸਿੰਘ ਨੇ ਪਿੰਡ ਗੁਮਜਾਲ ਦੇ ਨੇੜੇ ਨਾਕਾਬੰਦੀ ਦੇ ਦੋਰਾਨ ਸ਼੍ਰੀਗੰਗਾਨਗਰ ਵੱਲੋਂ ਆ ਰਹੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ।ਚਾਲਕ ਨੇ ਟੱਰਕ ਨੂੰ ਪਿੱਤੇ ਹੀ ਰੋਕ ਦਿੱਤਾ ਅਤੇ ਹਨੇਰੇ ਦਾ ਫਾਹਿਦਾ ਚੁੱਕੇ ਕੇ ਫਰਾਰ ਹੋ ਗਿਆ।ਟਰੱਕ ਦੀ ਤਲਾਸ਼ੀ ਵਿੱਚ ਨਮਕ ਦੇ ਗੱਤਿਆਂ ਦੇ ਨੀਚੇ ਪਲਾਸਟਿਕ ਦੀ 9 ਬੋਰੀਆਂ ਵਿੱਚ ਭਰਿਆ 225 ਕਿਲੋਗ੍ਰਾਮ ਪੋਸਤ ਬਰਾਮਦ ਹੋਇਆ।ਦੋਨੋਂ ਥਾਣਿਆਂ ਦੀ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਲਾਲਾਬਾਦ ਫਿਰੋਜ਼ਪੁਰ ਰਾਜਮਾਰਗ ਤੇ ਸਥਿਤ ਪਿੰਡ ਕਾਮਰੇ ਵਾਲਾ ਵਿੱਚ ਇੱਕ ਘਰ ਦੇ ਬੇਸਮੈਂਟ ਵਿੱਚ ਚੱਲ ਰਹੀ ਨਜਾਇਜ਼ ਸ਼ਰਾਬ ਦੀ ਫੈਕਟਰੀ ਪੁਲਿਸ ਨੇ ਫੜੀ ਹੈ।ਮੁਲਜ਼ਮ ਦੁੱਧ ਦੀ ਆੜ ਵਿੱਚ ਡਰਮਾਂ ਰਾਹੀਂ ਸ਼ਰਾਬ ਸਪਲਾਈ ਕਰ ਰਹੇ ਸਨ।ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।ਇੱਥੇ ਤੋਂ ਪੁਲਿਸ ਨੇ 3 ਭੱਠੀਆਂ, 7 ਡਰੱਮ, 3 ਗੈਸ ਸਿਲੰਡਰ ਅਤੇ 1200 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਉੱਧਰ, ਪਲਿਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਆਬਕਾਰੀ ਵਿਭਾਗ ਦੇ ਠੇਕੇਦਾਰ ਦੇ ਨਾਲ ਉਕਤ ਘਰ ਵਿੱਚ ਛਾਪਾ ਮਾਰਿਆ।ਘਰ ਦੇ ਬੇਸਮੈਂਟ ਵਿੱਚ ਪੁਲਿਸ ਨੇ ਵੜ ਕੇ ਦੇਖਿਆ ਤਾਂ ਮੁਲਜ਼ਮਾਂ ਨੇ ਨਜਾਇਜ਼ ਸ਼ਰਾਬ ਦੀ ਫੈਕਟਰੀ ਲਾ ਰੱਖੀ ਹੈ।ਡੱਰਮਾਂ ਵਿੱਚ ਨਜਾਇਜ਼ ਸ਼ਰਾਬ ਭਰੀ ਸੀ।ਘਰ ਦੇ ਦੋਨੋਂ ਕਮਰਿਆਂ ਨੂੰ ਇੱਕ ਸੁਰੰਗ ਨਾਲ ਜੋੜਿਆ ਗਿਆ ਸੀ।ਇਹ ਲੋਕ ਦੁੱਧ ਦਾ ਕਾਰੋਬਾਰ ਵੀ ਕਰਦੇ ਹਨ ਅਤੇ ਇਸੀ ਦੀ ਆੜ ਵਿੱਚ ਨਜਾਹਿਜ਼ ਸ਼ਰਾਬ ਦੀ ਸਪਲਾਈ ਕਰਦੇ ਹਨ।
ਐਸਆਈ ਮੁਖਤਿਆਰ ਸਿੰਘ ਨੇ ਦੱਸਿਆ ਕਿ ਚਿਮਨ ਸਿੰਘ ਅਤੇ ਰਣਜੀਤ ਸਿੰਘ ਨੇ ਆਪਣੇ ਘਰ ਵਿੱਚ ਨਜਾਇਜ਼ ਸ਼ਰਾਬ ਦ ਫੈਕਟਰੀ ਲਾਈ ਸੀ।ਦੁੱਧ ਦੇ ਡਰੱਮਾਂ ਵਿੱਚ ਸ਼ਰਾਬ ਭਰ ਕੇ ਸਪਲਾਈ ਕਰਦੇ ਸਨ।ਛਾਪੇ ਦੇ ਦੌਰਾਨ ਇੱਕ ਜਗ੍ਹਾ ਤੇ ਪਿਆਰ ਖਿਲਰੇ ਪਏ ਸਨ।ਜਦ ਪਿਆਜ਼ ਨੂੰ ਹਟਾਇਆ ਗਿਆ ਤਾਂ ਬੇਸਮੈਂਟ ਵਿੱਚ ਜਾਣ ਦਾ ਰਸਤਾ ਸੀ।ਪੁਲਿਸ ਨੇ ਮੌਕੇ ਤੇ ਮੌਜੂਦ ਚਿਮਨ ਸਿੰਘ ਨੂੰ ਕਾਬੂ ਕਰ ਲਿਆ ਅਤੇ ਉਸ ਦਾ ਸਾਥੀ ਰਣਜੀਤ ਸਿੰਘ ਫਰਾਰ ਹੋੋ ਗਿਆ।