Htv Punjabi
Punjab

ਨਵਜੋਤ ਸਿੱਧੂ ਦੇ ਘਰ ਦੇ ਬਾਹਰ ਬਿਹਾਰ ਪੁਲਿਸ ਨੇ ਲਾਇਆ ਡੇਰਾ, ਸਿੱਧੂ 3 ਦਿਨਾਂ ਤੋਂ ਗਾਇਬ ?

ਚੰਡੀਗੜ : ਬਿਹਾਰ ਪੁਲਿਸ ਤਿੰਨ ਦਿਨਾਂ ਤੋਂ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਡੇਰਾ ਪਾਏ ਹੋਏ ਹਨ ਪਰ ਨਵਜੋਤ ਸਿੰਘ ਸਿੱਧੂ ਨੂੰ ਮਿਲ ਨਹੀਂ ਪਾ ਰਹੀ ਹੈ।ਪੁਲਿਸ ਨੇ ਸਿੱਧੂ ਦੇ ਘਰ ਦਾ ਕਈ ਵਾਰ ਦਰਵਾਜ਼ਾ ਵੀ ਖੜਕਾਇਆ ਪਰ ਕੋਈ ਜਵਾਬ ਨਹੀਂ ਮਿਲਿਆ।

ਅੰਮ੍ਰਿਤਸਰ ਦੇ ਹੋਲੀ ਸਿਟੀ ਸਥਿਤ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਬਿਹਾਰ ਪੁਲਿਸ ਤਿੰਨ ਦਿਨ ਤੋਂ ਰੁਕੀ ਹੈ।ਪੁਲਿਸ ਅਪ੍ਰੈਲ 2019 ਵਿੱਚ ਲੋਕਸਭਾਾ ਚੋਣ ਪ੍ਰਚਾਰ ਦੇ ਦੌਰਾਨ ਸਿੱਧੂ ਦੁਆਰਾ ਕੀਤੀ ਆਪਤੀਜਨਕ ਟਿੱਪਣੀ ਦੇ ਮਾਮਲੇ ਵਿੱਚ ਆਈ ਹੈ।ਬਿਹਾਰ ਦੇ ਕਟਿਹਾਰ ਜਿਲੇ ਦੇ ਵਰਸੋਈ ਥਾਣੇ ਤੋਂ ਆਏ ਇਨ੍ਹਾਂ ਪੁਲਿਸ ਵਾਲਿਆਂ ਨੇ ਸਿੱਧੂ ਦੇ ਘਰ ਦਾ ਦਰਵਾਜ਼ਾ ਕਈ ਵਾਰ ਖਟਖਟਾਇਆ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ।ਸਿੱਧੂ ਘਰ ਵਿੱਚ ਮੌਜੂਦ ਹੈ ਜਾਂ ਨਹੀਂ, ਇਸ ਦੀ ਵੀ ਜਾਣਕਾਰੀ ਨਹੀਂ ਹੈ।

ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਦਿਨ ਤੋਂ ਸਿੱਧੂ ਦੀ ਕੋਠੀ ਦੇ ਚੱਕਰ ਲਾ ਰਹੇ ਹਨ ਪਰ ਉਨ੍ਹਾਂ ਨੂੰ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲ ਰਿਹਾ।ਬਿਹਾਰ ਵਿੱਚ ਜਿਸ ਸਮੇਂ ਮਾਮਆ ਦਰਜ ਹੋਇਆ ਸੀ, ਉਸ ਸਮੇਂ ਸਿੱਧੂ ਨੂੰ ਥਾਣੇ ਤੋਂ ਜਮਾਨਤ ਮਿਲ ਗਈ ਸੀ।ਹੁਣ ਜਮਾਨਤ ਦਾ ਸਮਾਂ ਖਤਮ ਹੋ ਰਿਹਾ ਹੈ।ਪੁਲਿਸ ਦੇ ਮੁਤਾਬਿਕ ਇਸ ਸਮੇਂ ਨੂੰ ਵਧਾਉਣ ਦੇ ਲਈ ਉਨ੍ਹਾਂ ਨੂੰ ਜ਼ਰੂਰੀ ਦਸਤਾਵੇਜ਼ਾਂ ਤੇ ਸਾਈਨ ਚਾਹੀਦੇ ਸਨ।ਉਨ੍ਹਾਂ ਨੇ ਦੱਸਿਆ ਕਿ ਜੇਕਰ ਸਿੱਧੂ ਦੇ ਸਾਈਨ ਨਹੀਂ ਮਿਲੇ ਤਾਂ ਉਨ੍ਹਾਂ ਦੀ ਜ਼ਮਾਨਤ ਖਤਮ ਹੋ ਜਾਵੇਗੀ।

ਸਿੱਧੂ ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਬਿਹਾਰ ਦੇ ਕਟਿਹਾਰ ਵਿੱਚ ਲੋਕਸਭਾ ਚੋਣਾਂ ਦੇ ਦੌਰਾਨ ਮਹਾਂਗਠਬੰਧਨ ਵੱਲੋਂ ਕਾਂਗਰਸ ਊਮੀਦਵਾਰ ਦੇ ਲਈ ਰੈਲੀ ਵਿੱਚ ਸੰਪਰਦਾਇਕ ਟਿੱਪਣੀ ਕੀਤੀ ਸੀ।ਇਸ ਦੇ ਬਾਅਦ ਉੱਥੇ ਦੇ ਭਾਜਪਾ ਦੇ ਇੱਕ ਨੇਤਾ ਨੇ ਉਨ੍ਹਾਂ ਦੇ ਖਿਲਾਫ ਕੇਸ ਦਰਜ ਕਰਾਇਆ ਸੀ।ਇਲਜ਼ਾਮ ਦੇ ਮੁਤਾਬਿਕ ਸਿੱਧੂ ਨੇ ਇੱਕ ਸਮੁਦਾਏ ਨੂੰ ਇੱਕਜੁੱਟ ਹੋ ਕੇ ਮਤਦਾਨ ਕਰਨ ਦੀ ਅਪੀਲ ਕੀਤੀ ਸੀ।ਸਿੱਧੂ ਨੇ ਕਿਹਾ ਸੀ ਕਿ ਤੁਹਾਡੇ ਇੱਥੇ 64 ਫੀਸਦੀ ਆਬਾਦੀ ਹੈ।

ਤੁਸੀਂ ਪੰਜਾਬ ਵਿੱਚ ਕੰਮ ਕਰਨ ਜਾਂਦੇ ਹੋ।ਜੇਕਰ ਕੋਈ ਦਿੱਕਤ ਹੋਵੇ ਤਾਂ ਉਨ੍ਹਾਂ ਨੂੰ ਯਾਦ ਕਰਨਾ।ਉਹ ਪੰਜਾਬ ਦੇ ਮੰਤਰੀ ਹਨ, ਉੱਕੇ ਵੀ ਤੁਹਾਡਾ ਸਾਥ ਦਿੱਤਾ ਜਾਵੇਗਾ।ਇੱਥੇ ਜਾਤ ਪਾਤ ਦੀ ਰਾਜਨੀਤੀ ਹੋ ਰਹੀ ਹੈ।ਵੰਡਣ ਦੀ ਰਾਜਨੀਤੀ ਹੋ ਰਹੀ ਹੈ।ਬੀਜੇਪੀ ਦੇ ਲੋਕ ਇੱਕੇ ਆ ਕੇ ਤੁਹਾਡੇ ਵੋਟ ਵੰਡਣ ਦੀ ਕੋਸਿ਼ਸ਼ ਕਰਨਗੇ।ਜੇਕਰ ਤੁਸੀਂ ਇੱਕਠੇ ਰਹੇ ਤਾਂ ਕਾਂਗਰਸ ਨੂੰ ਕੋਈ ਨਹੀਂ ਹਰਾ ਸਕਦਾ।

Related posts

ਸੁੱਤੇ ਪਏ ਕਾਂਗਰਸ ਲੀਡਰ ਨੂੰ ਚੱਕ ਲਿਆ ਪੁਲਿਸ ਨੇ, ਦੇਖੋ ਲਾਈਵ ਸੀਨ

htvteam

ਬਾਦਲ ਭਰਾ ਜਨਤਕ ਤੌਰ ‘ਤੇ ਆਪਸ ‘ਚ ਲੜੇ, ਦੁਨੀਆਂ ਨੇ ਦੇਖੀ ਸ਼ਬਦੀ ਜੰਗ

Htv Punjabi

ਭਰੀ ਜਵਾਨੀ ‘ਚ ਆਹ ਦੇਖੋ ਕੁੜੀ ਨਾਲ ਕੀ ਹੋਇਆ ?

htvteam

Leave a Comment