ਅੰਮ੍ਰਿਤਸਰ : ਸੁਲਤਾਨਵਿੰਡ ਰੋਡ ‘ਤੇ ਫੜੀ ਗਈ ਡਰਗੱਸ ਫੈਕਟਰੀ ਦੀ ਜਾਂਚ ਜਿੱਥੇ ਪਹਿਲਾਂ ਅਕਾਲੀ ਦਲ ਵੱਲ ਸੀ, ਉਹ ਹੁਣ ਕਾਂਗਰਸ ਵੱਲ ਘੁੰਮਣ ਲੱਗੀ ਹੈ.ਐਸਟੀਐਫ ਨੇ ਕਾਂਗਰਸੀ ਪਾਰਸ਼ਦ ਪ੍ਰਦੀਪ ਸ਼ਰਮਾ ਦੇ ਮੁੰਡੇ ਸਾਹਿਲ ਸ਼ਰਮਾ ਦੀ ਮਿਲੀ ਭਗਦ ਮਿਲਣ ‘ਤੇ ਕੇਸ ਦਰਜ ਕਰਨ ਦੇ ਬਾਅਦ ਪਾਰਸ਼ਦ ਨੂੰ ਨੋਟਿਸ ਭੇਜਿਆ ਹੈ ਅਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਲਈ ਕਿਹਾ ਹੈ l ਐਸਟੀਐਫ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਪਾਰਸ਼ਦ ਦੇ ਮੁੰਡੇ ਸਾਹਿਲ ਸ਼ਰਮਾ ਨੇ ਮਜੀਠਾ ਰੋਡ ਸਥਿਤ ਇੱਕ ਕੋਠੀ ਵਿੱਚ ਹੈਰੋਈਨ ਦੀ ਖੇਪ ਲੁਕੋ ਕੇ ਰੱਖੀ ਸੀ l ਐਸਟੀਐਫ ਉਸ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕਰ ਰਹੀ ਹੈ l ਉੱਥੇ, ਦੂਜੇ ਪਾਸੇ ਸਾਬਕਾ ਐਸਐਸ ਬੋਰਡ ਦੇ ਮੈਂਬਰ ਅਨਵਰ ਮਸੀਹ ਨੂੰ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਉਹ ਪੱਖ ਰੱਖਣ ਨਹੀਂ ਪਹੁੰਚਿਆ l ਉਨ੍ਹਾਂ ਦੇ ਫੋਨ ਵੀ ਬੰਦ ਹਨ l ਪੁਲਿਸ ਦੇ ਮੁਤਾਬਿਕ ਉਹ ਅੰਡਰ ਗਰਾਊਂਡ ਹੋ ਗਿਆ ਹੈ l
previous post