Htv Punjabi
Punjab Video

ਪਾਣੀ ਚ ਡੁੱਬਿਆ ਆਹ ਪਿੰਡ, ਆਇਆ ਹੜ੍ਹ ?

ਲਹਿਰਾਗਾਗਾ ਦੀ ਘੱਗਰ ਬਰਾਂਚ ਚ 20 ਫੁੱਟ ਦੇ ਕਰੀਬ ਪਿਆ ਪਾੜ
ਨਹਿਰ ਵਿੱਚ ਪਾੜ ਪੈਣ ਨਾਲ 25 ਤੋਂ 30 ਏਕੜ ਵਿੱਚ ਖੜਿਆ ਪਾਣੀ
ਨਰਮਾ ,ਮੂੰਗੀ ,ਮੱਕੀ ਅਤੇ ਜੀਰੀ ਦਾ ਹੋਇਆ ਨੁਕਸਾਨ
ਲਹਿਰਾ ਗਾਗਾ ਵਿੱਚ ਦੀ ਲੰਘਦੀ ਘੱਗਰ ਬਰਾਂਚ ਵਿੱਚ ਪਿੰਡ ਕੋਟੜਾ ਨੇੜੇ 20 ਫੁੱਟ ਦੇ ਕਰੀਬ ਪਾੜ ਪਿਆ ਉਸ ਪਾੜ ਪੈਣ ਨਾਲ 25 ਤੋਂ 30 ਏਕੜ ਫਸਲ ਵਿੱਚ ਪਾਣੀ ਖੜ ਗਿਆ ਬੇਸ਼ੱਕ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਿਹਾ ਪਰ ਗੱਲ ਘੱਗਰ ਬਰਾਂਚ ਦੀ ਕਰੀਏ ਤਾਂ ਕਈ ਜਗ੍ਹਾ ਦੇ ਉੱਤੇ ਨਹਿਰ ਖਸਤਾ ਹਾਲਾਤ ਵਿੱਚ ਹੋਣ ਕਾਰਨ ਨੁਕਸਾਨ ਹੋਣ ਦਾ ਹੋਰ ਵੀ ਖਤਰਾ ਬਣਿਆ ਰਹਿੰਦਾ।

ਕਿਸਾਨ ਬਿੰਦਰ ਸਿੰਘ ਨੇ ਦੱਸਿਆ ਨਹਿਰ ਟੁੱਟਣ ਨਾਲ 25 ਤੋਂ 30 ਏਕੜ ਫਸਲ ਵਿੱਚ ਪਾਣੀ ਵੜ ਗਿਆ ਤੇ ਇਹ ਨਹਿਰ ਸਵੇਰੇ 5ਵਜੇ ਦੇ ਕਰੀਬ ਟੁੱਟੀ ਹੈ ਇਹ ਪਾਣੀ ਪਿੰਡ ਗਾਗਾ ਅਤੇ ਆਲਮਪੁਰ ਦੇ ਠੱਡੇ ਨਾਲ ਜਾ ਕੇ ਲੱਗ ਗਿਆ ਇਸ ਪਾਣੀ ਨਾਲ ਮੂੰਗੀ ,ਨਰਮਾ ,ਮੱਕੀ ਅਤੇ ਜੀਰੀ ਦਾ ਨੁਕਸਾਨ ਹੋਇਆ ਹੈ ਕਿਸਾਨ ਨੇ ਦੱਸਿਆ ਹੈ ਕਿ ਇਹ ਨਹਿਰ ਇੱਕ ਜਗ੍ਹਾ ਤੋਂ ਨਹੀਂ ਕਾਫੀ ਜਗ੍ਹਾ ਦੇ ਉੱਤੇ ਟੁੱਟੀ ਹੋਈ ਹੈ। ਜਦੋਂ ਨਹਿਰ ਖਾਲੀ ਹੁੰਦੀ ਹੈ ਤਾਂ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਜੇਕਰ ਧਿਆਨ ਦਿੱਤਾ ਹੁੰਦਾ ਤਾਂ ਅੱਜ ਇਹ ਨਹਿਰ ਨਾ ਟੁੱਟਦੀ।

ਉਧਰ ਮੌਕੇ ਤੇ ਪਹੁੰਚੇ ਐਕਸੀਅਨ ਕਿਰਨਦੀਪ ਕੌਰ ਨੇ ਦੱਸਿਆ ਹੈ ਕਿ ਸਵੇਰੇ ਚਾਰ ਪੰਜ ਵਜੇ ਸਾਨੂੰ ਮੈਸੇਜ ਲੱਗਿਆ ਸੀ ਕਿ ਨਹਿਰ ਵਿੱਚ ਪਾੜ ਪਿਆ ਤਾਂ ਅਸੀਂ ਮੌਕੇ ਤੇ ਹੀ ਮਨਰੇਗਾ ਅਤੇ ਨਹਿਰੀ ਵਿਭਾਗ ਦੇ ਸਾਰਾ ਪ੍ਰਸ਼ਾਸਨ ਨੂੰ ਮੌਕੇ ਤੇ ਪਹੁੰਚੇ ਤੇ ਪਾੜ ਪੂਰਨ ਦੀ ਕੋਸ਼ਿਸ਼ ਕਰ ਰਿਹਾ।

ਲਹਿਰਾ ਗਾਗਾ ਦੇ ਤਹਿਸੀਲਦਾਰ ਪ੍ਰਵੀਨ ਸ਼ੀਬਰ ਨੇ ਦੱਸਿਆ ਹੈ ਕਿ ਨਹਿਰੀ ਵਿਭਾਗ ਤੇ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੈ ਜਲਦੀ ਹੀ ਇਸ ਨਹਿਰ ਦੇ ਪਾੜ ਨੂੰ ਬੰਦ ਕਰ ਦਿੱਤਾ ਜਾਵੇਗਾ। ਅਤੇ ਉਹਨਾਂ ਨੇ ਕਿਹਾ ਇਸ ਨਾਲ ਖੇਤਾਂ ਨੂੰ ਜਿਆਦਾ ਨੁਕਸਾਨ ਨਹੀਂ ਹੋਇਆ ਜੇ ਕਿਤੇ ਨੁਕਸਾਨ ਹੋਇਆ ਵੀ ਹੈ ਤਾਂ ਉਸ ਦਾ ਸਰਵੇ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੋਰਟ ਨੇ ਗੈਂਗਸਟਰ ਬੁੱਢਾ ਨੂੰ 13 ਫਰਵਰੀ ਤੱਕ ਸੰਗਰੂਰ ਜ਼ੇਲ੍ਹ ਭੇਜਿਆ

Htv Punjabi

ਭੜਕ ਉਠੇ ਮਸੀਹ ਭਾਈਚਾਰੇ ਦੇ ਲੋਕ, ਪਿੰਡ ‘ਚ ਮੱਚੀ ਤਰਥੱਲੀ

htvteam

ਗੁਰੂਘਰ ਦੀ ਵੀ ਨਹੀ ਕੀਤੀ ਕੋਈ ਪਰਵਾਹ

htvteam

Leave a Comment