ਪੁਲਿਸ ਦੇ ਇੱਕ ਹੌਲਦਾਰ ਦੇ ਪੁੱਠੇ ਕਾਰਨਾਮੇ ਦੀ ਵੀਡੀਓ ਅੱਜ ਕੱਲ ਸੋਸ਼ਲ ਮੀਡਿਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ | ਇਸ ਵੀਡੀਓ ‘ਚ ਚਿੱਟੇ ਰੰਗ ਦੀ ਕਾਰ ‘ਚ ਬੈਠਾ ਉਹ ਹੌਲਦਾਰ ਇੱਕ ਨੌਜਵਾਨ ਨਾਲ ਜੋ ਸ਼ਰਮਨਾਕ ਕਾਰਾ ਕਰਨ ਜਾ ਰਿਹਾ ਹੈ ਉਸਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ | ਉਸ ਪੀੜਤ ਨੌਜਵਾਨ ਵੱਲੋਂ ਗੁਪਤ ਤਰੀਕੇ ਨਾਲ ਬਣਾਈ ਗਈ ਪਹਿਲਾਂ ਦੇਖੋ ਆਹ ਸਾਰੀ ਵੀਡੀਓ ‘ਤੇ ਫੇਰ ਤੁਹਾਨੂੰ ਦੱਸਦੇ ਹਾਂ ਪੂਰਾ ਮਾਮਲਾ |
ਮਾਮਲਾ ਹੈ ਮੁਕਤਸਰ ਸਾਹਿਬ ਦਾ, ਜਿੱਥੇ ਦੇ ਗੋਨਿਆਣੇ ਰੋਡ ਦਾ ਰਹਿਣ ਵਾਲਾ ਨੌਜਵਾਨ ਸਤਨਾਮ ਸਿੰਘ ਆਟੋ ਰਿਕਸ਼ਾ ਚਲਾ ਕੇ ਆਪਣਾ ਟੱਬਰ ਪਾਲ ਰਿਹਾ ਹੈ | ਲੰਘੀ 20 ਤਰੀਕ ਦੀ ਰਾਤ ਨੂੰ ਇਸ ਨੌਜਵਾਨ ਨਾਲ ਜੋ ਕੁੱਝ ਹੁੰਦੈ ਸੁਣੋ ਇਸਦੀ ਹੀ ਜ਼ੁਬਾਨੀ |
