Htv Punjabi
Uncategorized

JEE ਦੀ ਪ੍ਰੀਖਿਆ ਅੱਜ ਤੋਂ ਸ਼ੁਰੂ: ਬੱਚਿਆਂ ਨੇ ਪੇਪਰ ਯਾਦ ਕਰਨ ਦੇ ਨਾਲ ਗਾਈਡਲਾਈਜ਼ ਵੀ ਰਟੀਆਂ

ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਇੰਜੀਨੀਰਿੰਗ ‘ਚ ਸ਼ਾਮਿਲ ਹੋਣ ਦੀ ਪ੍ਰੀਖਿਆਂ ਦੇਸ਼ਭਰ ‘ਚ ਮੰਗਲਵਾਰ ਨੂੰ ਸ਼ੁਰੂ ਹੋ ਗਈ ਹੈ। ਇਹ ਪ੍ਰੀਖਿਆ 6 ਦਸੰਬਰ ਤੱਕ ਹੋਵੇਗੀ। ਇਸ ਦੇ ਲਈ ਦੇਸ਼ ਭਰ ‘ਚ ਲਗਭਗ 660 ਪ੍ਰੀਖਿਆ ਸੈਂੇਟਰ ਬਣਾਏ ਗਏ ਨੇ। ਪਹਿਲੇ ਦਿਨ ਸੈਂਟਰ ‘ਤੇ ਕੋਰਨਾ ਬਚਾਅ ਅਤੇ ਸੁਰੱਖਿਆ ਦੇ ਇੰਤਜ਼ਾਮ ਦੇਖਣ ਨੂੰ ਮਿਲੇ। ਵਿਦਿਆਰਥੀ ਵੀ ਪ੍ਰੀਖਿਆ ਕੇਂਦਰ ‘ਚ ਪੂਰੀ ਸੁਰੱਖਿਆ ਦੇ ਨਾਲ ਵੇਖਣ ਨੂੰ ਮਿਲੇ। ਉਹ ਆਪਣੇ ਨਾਲ ਹੈਂਡ ਸੈਨੇਟਾਈਜਰ ਅਤੇ ਮਾਸਕ ਲਗਾ ਕੇ ਆਏ ਸਨ।

ਪ੍ਰੀਖਿਆ ‘ਚ 8.58 ਲੱਖ ਵਿਦਿਆਰਥੀ ਹਨ। ਪਹਿਲੇ ਦਿਨ ਦੋ ਪਾਰੀਆਂ ‘ਚ ਪ੍ਰੀਖਿਆਵਾਂ ਹੋਈਆਂ। ਵਿਦਿਆਰਥੀਆਂ ਨੂੰ ਵੀ ਪੂਰੀ ਧਿਆਨ ਨਾਲ ਸਾਰੀਆਂ ਗਾਈਡਲਾਈਜ ਦੱਸੀਆਂ ਗਈਆਂ ਅਤੇ ਬਾਰ ਕੋਡ ਦੇ ਨਾਲ ਉਹਨਾਂ ਦੇ ਐਡਮਿਨ ਕਾਰਡ ਚੈੱਕ ਕੀਤੇ ਗਏ ਸਨ।

 

ਪ੍ਰੀਖਿਆ ਸੈਂਟਰ ‘ਤੇ ਬੱਚਿਆਂ ਨੂੰ ਮਾਸਕ ਦਿੱਤੇ ਗਏ। ਜਿਸ ਤੋਂ ਬਾਅਦ ਹੀ ਉਹਨਾਂ ਨੂੰ ਐਂਟਰੀ ਮਿਲੀ। ਮੱਧ ਪ੍ਰਦੇਸ਼, ਓਡੀਸ਼ਾ, ਛੱਤੀਸਗੜ੍ਹ ਸਰਕਾਰਾਂ ਨੇ ਵਿਦਿਆਰਥੀਆਂ ਨੂੰ ਫ੍ਰੀ ਪ੍ਰੀਖਿਆ ਸੈਂਟਰ ਲਿਆਉਣ ਅਤੇ ਵਾਪਸ ਜਾਣ ਦੀ ਵਿਵਸਥਾ ਵੀ ਕੀਤੀ ਗਈ ਸੀ। ਬੱਚੇ ਆਪਣੇ ਨਾਲ 50 ਐੱਮਐੱਲ ਤੱਕ ਸੈਨੇਟਾਈਜਰ ਦੀ ਟਰਾਂਸਪੇਰੇਟ ਬੋਤਲ ਵੀ ਨਾਲ ਲੈ ਕੇ ਜਾ ਸਕਦੇ ਸਨ। ਜੇਕਰ ਕਿਸੇ ਵਿਦਿਆਰਥੀ ਦਾ ਤਾਪਨਾਮ 9.4 ਡਿਗਰੀ ਤੋਂ ਜਿਆਦਾ ਹੋਇਆ ਤਾਂ ਉਸਨੂੰ ਆਈਸੋਲੇਸ਼ਨ ਰੂਮ ‘ਚ ੧੦ ਮਿੰਟ ਰੱਖਿਆ ਜਾਵੇਗਾ। ਜੇਕਰ ਫਿਰ ਵੀ ਉਸ ਦਾ ਸਰੀਰਕ ਤਾਪਮਾਨ ਜਿਆਦਾ ਰਿਹਾ ਤਾਂ ਉਸ ਨੂੰ ਆਈਸੋਲੇਸ਼ਨ ਰੂਮ ‘ਚ ਪੇਪਰ ਦੇਣ ਦਿੱਤਾ ਜਾਵੇਗਾ।

Related posts

ਤਾਲਾਬੰਦੀ ‘ਚ ਕਰਵਾਉਣ ਗਿਆ ਸੀ ਵਿਆਹ, ਰਸਤੇ ‘ਚ ਪੈ ਗਿਆ ਵੱਡਾ ਪੰਗਾ, ਲਾੜਾ ਚੀਕਾਂ ਮਾਰਦਾ ਕਾਰ ਚੋਂ ਬਾਹਰ ਨਿਕਲਿਆ, ਹੋਗੀ ਪੁਲਿਸ ਹੀ ਪੁਲਿਸ!

Htv Punjabi

ਜ਼ੋਰ ਨਾਲ ਬੋਲਣਾ ਵੀ ਕਰੋਨਾ ਵਾਇਰਸ ਦੇ ਪ੍ਰਸਾਰ ‘ਚ ਹੋ ਸਕਦਾ ਹੈ ਮਦਦਗਾਰ: ਵਿਧਾਨ ਸਭਾ ਸਪੀਕਰ

htvteam

ਟਰੰਪ ਨੇ ਕਿਹਾ- ਮੇਰੀ ਬਿਮਾਰੀ ਰੱਬ ਦਾ ਅਸ਼ੀਰਵਾਦ, ਮਹਾਮਾਰੀ ਦੀ ਚੀਨ ਨੂੰ ਵੱਡੀ ਕੀਮਤ ਪਵੇਗੀ ਚੁੱਕਾਉਣੀ

htvteam