Htv Punjabi
Punjab

ਗਾਣਿਆਂ ‘ਚ ਹਥਿਆਰ ਪ੍ਰਮੋਟ ਕਰਦਾ ਗਾਇਕ ਬੰਦੂਕ ਚੱਕ ਗੋਲੀਆਂ ਚਲਾਉਂਦਾ ਜਾ ਪੁੱਜਾ ਬੰਦੇ ਦੇ ਘਰ

ਫਗਵਾੜਾ : ਹੁਣ ਤੱਕ ਤਾਂ ਗਾਇਕ ਕਲਾਕਾਰਾਂ ਤੇ ਸਿਰਫ ਇਹ ਦੋਸ਼ ਲੱਗਦੇ ਆਏ ਨੇ ਕਿ ਉਹ ਆਪਣੇ ਗੀਤਾਂ ਰਾਹੀਂ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ ਪਰ ਅਜ ਜਿਸ ਗਾਇਕ ਕਲਾਕਾਰ ਦੀ ਗੱਲ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।ਉਸ ਨੇ ਹਥਿਆਰਾਂ ਨੂੰ ਪ੍ਰਮੋਝ ਤਾਂ ਕੀ ਕਰਨਾ ਸੀ ਬਲਕਿ ਖੁਦ ਹਥਿਆਰ ਚਲਾ ਕੇ ਫੁਕਰਪੁਣੇੇ ਦੀਆਂ ਸਾਰੀਆਂ ਹੱਦਾਂ ਪਰ ਕਰ ਦਿੱਤੀਆਂ ਨੇ। ਇਹ ਫੁਕਰਪੁਣਾ ਕਰਕੇ ਪੁਲਿਸ ਨੇ ਇਸ ਗਾਇਕ ਕਲਾਕਾਰ ਨੂੰ ਘੁੰਮਣ ਨਹੀਂ ਦਿੱਤਾ ਤੇ ਏਸ ਤੋਂ ਪਹਿਲਾਂ ਕਿ ਉਹ ਇਹੋਿ ਜਿਹੀ ਕੋਈ ਹੋਰ ਵਾਰਦਾਤ ਕਰਦਾ ਉਸ ਨੂੰ ਸਲਾਖਾਂ ਵਾਲੇ ਕਮਰੇ ਅੰਦਰ ਵਾੜ ਦਿੱਤਾ ਗਿਆ।ਦੱਸ ਦਈਏ ਕਿ ਇਹ ਕਲਾਕਾਰ ਹੈ ਸਾਜਨ ਜੋਹਰਾ ਜਿਸ ਦਾ ਪੰਜਾਬੀ ਗਾਣਾ ਸਰਕਾਰ ਤਾਂ ਸਾਡੀ ਆਪਣੀ ਹੈ ਗੀਤ ਬੜਾ ਮਕਬੂਲ ਹੋਇਆ ਸੀ।ਪਤਾ ਲੱਗਾ ਹੈ ਕਿ ਏਸ ਤੋਂ ਇਲਾਵਾ ਇਸ ਕਲਾਕਾਰ ਦੇ ਗਾਣੇ ਪਾਕਿਸਤਾਨ ‘ਚ  ਵੀ ਮਸ਼ਹੂਰ ਹਨ।ਪੁਲਿਸ ਨੇ ਸਾਜਨ ਜੋਹਰਾ ਉੱਤੇ ਇਰਾਦਾ ਕਤਲ ਦੀ ਧਾਰਾ 307 ਹਵਾਈ ਫਾਇਰਿੰਗ ਦੀ ਧਾਰਾ 336 ਅਤੇ ਨਜਾਇਜ਼ ਅਸਲਾ ਰੱਖਣ ਦੀ ਧਾਰਾ 25, 27, 54, 59 ਤਹਿਤ ਪਰਚਾ ਦਰਜ ਕੀਤਾ ਹੈ ਤੇ ਏਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿਛ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਲੰਘੀ 28 ਫਰਵਰੀ ਨੂੰ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਵੱਲੋਂ ਫਗਵਾੜਾ ਦੀ ਪਾਸ਼ ਕੋਲੋਨੀ ਗੋਵਿੰਦ ਨਗਰ ‘ਚ ਰਹਿੰਦੇ ਆਈਸਕਰੀਮ ਵਪਾਰੀ ਰਵੀ ਸਿ਼ਵਾਨੀ ਦੇ ਘਰ ਤੇ ਅੰਨੇਵਾਹ ਗੋਲੀਆਂ ਚਲਾਈ ਗਈਆਂ ਸਨ।ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਬੰਦਿਆਂ ਖਿਲਾਫ ਪਰਚਾ ਦਰਜ ਕਰਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕੀਤੀ ਸੀ।ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਜਿਨ੍ਹਾਂ ਲੋਕਾਂ ਵੱਲੋਂ ਰਵੀ ਸਿ਼ਵਾਨੀ ਦੇ ਘਰ ਦੇ ਗੇਟ ਤੇ ਫਾਇਰਿੰਗ ਕੀਤੀ ਸੀ।ਉਹ ਲੋਕ ਬਰੇਜ਼ਾ ਕਾਰ ਵਿੱਚ ਸਵਾਰ ਹੋ ਕੇ ਆਏੇ ਸਨ।ਮੌਕੇ ਤੋਂ ਪੁਲਿਸ ਨੂੰ ਚੱਲੀਆਂ ਹੋਈਆਂ ਗੋਲੀਆਂ ਦੇ ਖਾਲੀ ਖੋਲ ਵੀ ਮਿਲੇ ਸਨ ਤੇ ਉਸ ਵੇਲੇ ਐਸਪੀ ਮਨਵਿੰਦਰ ਸਿੰਘ ਅਤੇ ਥਾਣਾ ਸਿਟੀ ਮੁਖੀ ਓਂਕਾਰ ਸਿੰਘ ਬਰਾੜ ਨੇ ਇਹ ਦਾਅਵਾ ਕੀਤਾ ਸੀ ਕਿ ਹਮਲਾਵਰਾਂ ਨੂੰ ਜਲਦ ਫੜ ਲਿਆ ਜਾਵੇਗਾ ਤੇ ਆਖਰਕਾਰ ਪੁਲਿਸ ਨੇ ਆਪਣੀ ਕਹੀ ਹੋਈ ਗੱਲ ਪੁਗਾਈ ਤੇ ਗਾਇਕ ਸਾਜਨ ਜੋਹਰਾ ਨੂੰ ਗ੍ਰਿਫਤਾਰ ਕਰ ਹੀ ਲਿਆ।ਹੁਣ ਵੇਖਣਾ ਇਹ ਹੋਵੇਗਾ ਕਿ ਗਾਇਕ ਜੋਹਰਾ ਦੀ ਗ੍ਰਿਫਤਾਰੀ ਤੋਂ ਬਾਅਦ ਅਜਿਹੇ ਗਾਇਕਾਂ ਵਿਰੁੱਧ ਖਾਸ ਮੁਹਿੰਮ ਵਿੱਢੀ ਬੈਠੇ ਪ੍ਰੋ. ਪੰਡਿਤ ਰਾਓ ਧਰੇਨਵਰ ਕੀ ਸਾਜਨ ਜੋਹਰਾ ਖਿਲਾਫ ਹੋਰ ਕੀ ਕਾਰਵਾਈ ਦੀ ਮੰਗ ਕਰਦੇ ਨੇ।

Related posts

ਟਾਈਮ ਰਹਿੰਦੇ-ਰਹਿੰਦੇ ਕਰ ਲਓ ਆਹ ਕੰਮ ਨਹੀਂ ਤਾਂ ਫੇਰ ਪਛਤਾਉਂਗੇ

htvteam

ਮਾਡਰਨ ਲੋਕਾਂ ਦੇ ਦੇਸੀ ਵੈਦ ਦਾ ਲੋਹਾ ਸਰਕਾਰ ਨੇ ਮੰਨਿਆ ਦਿੱਤਾ ਐਵਾਰਡ

htvteam

ਗੁੱਸੇ ‘ਚ ਆਏ ਜਵਾਨ ਨੇ ਕਾਰ ਚਲਾ ਕਰ’ਤਾ ਓਹੀ ਕਾਰਾ; ਦੇਖੋ ਵੀਡੀਓ

htvteam

Leave a Comment