Htv Punjabi
Punjab

ਕਰਫਿਊ ਦੌਰਾਨ ਸਬਜ਼ੀ ਨੂੰ ਲੈ ਕੇ ਹੋਇਆ ਝਗੜਾ, ਲੈ ਗਿਆ ਧਾਰਮਿਕ ਰੰਗਤ, ਹੋਇਆ ਦੱਬ ਕੇ ਪਥਰਾਅ, ਪੁਲਿਸ ਵਾਲੇ ਸਮੇਤ 8 ਜਖ਼ਮੀ

ਲੁਧਿਆਣਾ : ਬੀਤੀ ਰਾਤ ਥਾਣਾ ਟਿੱਬਾ ਦੇ ਅਧੀਨ ਆਉਂਦੇ ਏਰੀਆ ਮਾਇਆ ਪੁਰੀ ਦੇ ਪੰਜਾਬੀ ਬਾਗ ਵਿੱਚ ਸਬਜ਼ੀ ਖਰੀਦਣ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਅਤੇ ਬਹਿਸਬਾਜੀ ਸਵੇਰ ਹੁੰਦੇ ਹੁੰਦੇ ਧਰਮਿਕ ਮੁੱਦੇ ਵਿੱਚ ਤਬਦੀਲ ਹੋ ਗਈ, ਘਟਨਾ ਵਾਲੀ ਥਾਂ ਤੇ ਪਹੁੰਚ ਕੇ ਪਤਾ ਲੱਗਿਆ ਕਿ ਰਾਤ ਸਾਹਿਲ ਨਾਮ ਦੇ ਮੁੰਡੇ ਦੀ ਮੁਹੱਲੇ ਵਿੱਚ ਰਹਿਣ ਵਾਲੇ ਕੁਝ ਨੌਜਵਾਨਾਂ ਦੇ ਨਾਲ ਸਬਜ਼ੀ ਦੇ ਰੇਟ ਨੂੰ ਲੈ ਕੇ ਬਹਿਸਬਾਜੀ ਹੋ ਗਈ ਜਿਹੜੀ ਸਵੇਰ ਹੁੰਦੇ ਹੀ ਗੰਭੀਰ ਰੂਪ ਧਾਰਨ ਕਰ ਗਈ।

ਸਵੇਰੇ ਹੋਏ ਝਗੜੇ ਵਿੱਚ ਖੁੱਲ ਕੇ ਜਮਾਂ ਹੋਏ ਲੋਕਾਂ ਵੱਲੋਂ ਖੁੱਲ ਕੇ ਇੱਕ ਦੂਜੇ ਤੇ ਪੱਥਰਬਾਜ਼ੀ ਕੀਤੀ ਗਈ, ਇੱਕ ਪਾਸੇ ਦੇ ਲੋਕਾਂ ਵੱਲੋਂ ਅਲੱਗ ਅਲੱਗ ਘਰਾਂ ਦੀ ਛੱਤਾਂ ਤੇ ਇੱਟਾਂ ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਗਏ।ਇਸ ਝਗੜੇ ਵਿੱਚ ਦੋਨਾਂ ਪਾਸੇ ਤੋਂ 8 ਦੇ ਕਰੀਬ ਲੋਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ।ਜਿਨ੍ਹਾਂ ਨੂੰ ਈਐਸਆਈ ਹਸਪਤਾਲ ਵਿੱਚ ਇਲਾਜ ਦੇ ਲਈ ਭੇਜ ਦਿੱਤਾ ਗਿਆ,ਝਗੜੇ ਨੂੰ ਸ਼ਾਂਤ ਕਰਾਉਣ ਗਏ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਝਗੜੇ ਦਾ ਕਾਰਨ ਨਹੀਂ ਪਤਾ ਫੇਰ ਵੀ ਉਨ੍ਹਾਂ ਲੋਕਾਂ ਨੇ ਆਪਸੀ ਭਾਈਚਾਰੇ ਦੇ ਕਾਰਨ ਮਾਮਲੇ ਨੂੰ ਨਬੇੜਨ ਦੀ ਕੋਸਿ਼ਸ਼ ਕੀਤੀ ਪਰ ਦੂਜੇ ਪਾਸੇ ਤੋਂ ਪੱਥਰਬਾਜ਼ੀ ਸ਼ੁਰੂ ਹੋਣ ਦੇ ਕਾਰਨ ਉਨ੍ਹਾਂ ਨੂੰ ਵੀ ਆਪਣੀ ਜਾਨ ਬਚਾ ਕੇ ਉੱਥੇ ਤੋਂ ਦੌੜਨਾ ਪਿਆ।

ਸੂਚਨਾ ਮਿਲਦੇ ਹੀ ਤਿੰਨਾਂ ਥਾਣਿਆਂ ਦੀ ਪੁਲਿਸ ਅਤੇ ਏਆਰਪੀ ਫੋਰਸ ਨੇ ਇਲਾਕੇ ਨੂੰ ਘੇਰ ਕੇ ਡਰੋਨ ਨਾਲ ਇਲਾਕੇ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ।ਮੌਕੇ ਤੇ ਇਲਾਕਾ ਪੁਲਿਸ ਐਸਪੀ ਅਜਿੰਦਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੇ ਬਾਰੇ ਵਿੱਚ ਜਾਣਕਾਰੀ ਹਾਸਿਲ ਕੀਤੀ।ਗੱਲਬਾਤ ਦੌਰਾਨ ਐਸਪੀ ਅਜਿੰਦਰ ਸਿੰਘ ਦਾ ਕਹਿਣਾ ਹੈ ਕਿ ਦੋਨਾਂ ਪੱਖਾਂ ਵਿੱਚ ਝਗੜਾ ਹੋਇਆ ਸੀ।ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

 

 

 

 

Related posts

ਕਾਲੇ ਚੌਲਾਂ ਵਾਲਾ ਪਾਣੀ ਘਰੇ ਬਣਾਓ ਆਪਣੀ ਸ਼ੂਗਰ ਨੂੰ ਟਾਟਾ-ਟਾਟਾ ਬਾਏ-ਬਾਏ ਕਰ ਜਾਓ

htvteam

ਜਲੰਧਰ ਘ/ਟ/ਨਾ ਆ/ਰੋ/ਪੀ ਦੇ ਸਾਰੇ ਪਾ-ਪ ਮੁਆਫ਼ ਕਰੇਗਾ ਯਿਸ਼ੂ ਮਸੀਹ !

htvteam

21 ਦਿਨ ਪੀਓ ਆਹ ਦੁੱਧ 22ਵੇਂ ਦਿਨ ਤੱਕ ਸਰੀਰ ਕਰ ਲਓ ਸ਼ੁੱਧ

htvteam

Leave a Comment