ਲੁਧਿਆਣਾ (ਸੁਰਿੰਦਰ ਸੋਨੀ) : – ਤਾਲਾਬੰਦੀ ‘ਚ ਜਦੋਂ ਹੋਟਲ, ਮੈਰਿਜ ਪੈਲੇਸ ਅਤੇ ਰੈਸਟੋਰੈਂਟ ਆਦਿ ਬੰਦ ਪਏ ਨੇ, ਕਾਰੋਬਾਰ ਬੰਦ ਹੋਣ ਕਰਨ ਲੋਕਾਂ ਦੀਆਂ ਜੇਬ੍ਹਾਂ ਖਾਲੀ ਹੋਈਆਂ ਪਈਆਂ ਨੇ ਤੇ ਕਰਫਿਊ ਦੇ ਹੁਕਮਾਂ ਨੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ‘ਏ ਵੀ ਪਾਬੰਦੀ ਲਈ ਹੋਈ ਹੈ ਤਾਂ ਅਜਿਹੇ ਮਾਹੌਲ ‘ਚ ਲੋਕਾਂ ਨੇ ਆਪਣੇ ਬੱਚਿਆਂ ਦੇ ਵਿਆਹ ਸਾਦੇ ਢੰਗ ਨਾਲ ਕਰਨੇ ਸ਼ੁਰੂ ਕਰ ਦਿੱਤੇ ਨੇ, ਏਸੇ ਲੜੀ ਤਹਿਤ ਲੁਧਿਆਣਾ ਦੇ ਦੋ ਪਰਿਵਾਰਾਂ ਨੇ ਵੀ ਆਪਣੇ ਮੁੰਡੇ ਕੁੜੀ ਦਾ ਵਿਆਹ ਬੜੇ ਸਾਦੇ ਢੰਗ ਨਾਲ ਕਰਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਐ। ਜਾਣਕਾਰੀ ਮੁਤਾਬਕ ਲਾੜਾ ਆਸ਼ੇਸ਼ ਸਿੰਘ ਆਪਣੀ ਪਤਨੀ ਨੂੰ ਬੁਲੇਟ ਮੋਟਲਸਾਈਲਕ ‘ਤੇ ਵਿਆਹ ਕੇ ਲਿਆਇਆ ਜਿੰਨ੍ਹਾਂ ਦਾ ਲੁਧਿਆਣਾ ਪੁਲਿਸ ਵੱਲੋਂ ਨਾਕੇ ‘ਤੇ ਰੋਕ ਕੇ ਕੇਕ ਕਟਵਾ ਕੇ ਸਵਾਗਤ ਵੀ ਕੀਤਾ ਗਿਆ ਗਿਆ। ਇਸ ਮੌਕੇ ਨੌਂ ਬੰਦਿਆਂ ਦੀ ਹਾਜਰੀ ਤੇ ਸਿਰਫ 1000 ਰੁਪਏ ਦੇ ਖਰਚੇ ‘ਚ ਵਿਆਹ ਕਰਵਾਉਣ ਵਾਲੇ ਨਵੇਂ ਵਿਆਹੇ ਜੋੜੇ ਦਾ ਕਹਿਣੈ ਸੀ ਕਿ ਉਹ ਇਸ ਵਿਆਹ ਤੋਂ ਬਹੁਤ ਖੁਸ਼ ਨੇ ਕਿਉਂਕਿ ਉਨ੍ਹਾਂ ਨੇ ਇਹ ਵਿਆਹ ਦੀਆਂ ਰਸਮਾਂ ਸਿਰਫ 8-9 ਸੌ ਰੁਪਏ ਦੇ ਖਰਚੇ ਨਾਲ ਹੀ ਮੁਕੰਮਲ ਕਰਵਾ ਲਈਆਂ ਹਨ। ਦੱਸ ਦਈਏ ਕਿ ਲੁਧਿਆਣਾ ਦੇ ਸਿਵਲ ਲਾਈਨ ‘ਚ ਪੈਂਦੇ ਕੁੰਦਨਪੁਰੀ ਇਲਾਕੇ ਦੇ ਵਸਨੀਕ ਲਾੜੇ ਆਸ਼ੇਸ਼ ਸਿੰਘ ਤੇ ਇਸੇ ਸ਼ਹਿਰ ਦੇ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਲਾੜੀ ਦੇ ਪਰਿਵਾਰ ਨੇ ਇਹ ਵਿਆਹ ਬੜੇ ਹੀ ਸਾਦੇ ਢੰਗ ਨਾਲ ਕਰਨ ਦਾ ਫੈਸਲਾ ਕੀਤਾ ਸੀ । ਜਿਸ ਵਿੱਚ ਲਾੜੀ ਦੇ ਪਰਿਵਾਰ ਵੱਲੋ 5 ਜਾਣੇ ਤੇ ਲਾੜੇ ਦੇ ਪਰਿਵਾਰ ਵੱਲੋ ਸਿਰਫ 4 ਜਾਣਿਆਂ ਨੇ ਸ਼ਾਰਿੱਕ ਹੋਕੇ ਆਨੰਦ ਕਾਰਜ ਦੀ ਰਸਮ ਅਦਾ ਕਰਵਾ ਕੇ ਲੜਕੇ ਲੜਕੀ ਨੂੰ ਆਪਣਾ ਅਸ਼ੀਰਵਾਦ ਦਿੱਤਾ
ਇਹ ਵਿਆਹ ਕਰਵਾਕੇ ਜਿਉਂ ਹੀ ਉਹ ਮੋਟਰਸਾਈਕਲ ‘ਤੇ ਵਾਪਸ ਆ ਰਹੇ ਸਨ ਤਾਂ ਲੁਧਿਆਣਾ ਪੁਲਿਸ ਨੇ ਨਾਕੇ ਤੇ ਹੀ ਉਨ੍ਹਾਂ ਦਾ ਭਰਭੂਰ ਸਵਾਗਤ ਕੀਤਾ। ਜਿਨ੍ਹਾਂ ਨੇ ਨਵੇਂ ਵਿਆਹੇ ਜੋੜੇ ਕੋਲੋਂ ਕੇਕ ਕਟਵਾ ਕੇ ਉਂਨ੍ਹਾਂ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ। ਮੌਕੇ ‘ਤੇ ਮੌਜੂਦ ਏਐਸਆਈ ਹਰਮੀਤ ਸਿੰਘ ਅਨੁਸਾਰ ਇੱਕ ਹਾਜ਼ਰ ਰੁਪਏ ‘ਚ ਸਾਦਾ ਵਿਆਹ ਕਰਕੇ ਇਸ ਜੋੜੇ ਨੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਈ ਉੱਨੀ ਘੱਟ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਚ ਸਾਰੇ ਵਿਆਹ ਇਸੇ ਢੰਗ ਨਾਲ ਹੋਣ ਲੱਗ ਪੈਣ ਤਾਂ ਉਨ੍ਹਾਂ ਮਾਪਿਆਂ ਦੇ ਮਨਾਂ ਤੋਂ ਬੋਝ ਲਹਿ ਜਾਏ ਜਿਹੜੇ ਬੱਚਿਆਂ ਦੇ ਜਵਾਨ ਹੋਣ ਦੇ ਨਾਲ ਆਪ ਇਹ ਸੋਚਕੇ ਬੁੱਢੇ ਹੋਣ ਲੱਗਦੇ ਹਨ ਕਿ ਉਨ੍ਹਾਂ ਨੇ ਬੱਚਿਆਂ ਦਾ ਵਿਆਹ ਕਰਨਾ ਹੈ ਤੇ ਪੈਸੇ ਕਿਥੋਂ ਆਏਗਾ। ਜਦਕਿ ਮੌਕੇ ‘ਤੇ ਮੌਜੂਦ ਲਾਡੀ ਦਾ ਕਹਿਣਾ ਸੀ ਕਿ ਜਿਨ੍ਹਾਂ ਨੇ ਵਿਆਹ ਕਰਨਾ ਜਾ ਕਰਵਾਉਣਾ ਹੈ ਉਹ ਕੱਖ ‘ਚ ਵੀ ਹੋ ਜਾਂਦਾ ਹੈ ਜਿਨ੍ਹਾਂ ਨੇ ਨਹੀਂ ਕਰਵਾਉਣਾ ਉਨ੍ਹਾਂ ਦਾ ਲੱਖ ਚ ਵੀ ਨਹੀਂ ਹੁੰਦਾ ਲਿਹਾਜ ਮਾਮਲਾ ਸਾਰਾ ਸੋਚ ਤੇ ਤਸੱਲੀ ਦਾ ਹੈ, ਪਰ ਉਹ ਇਸ ਵਿਆਹ ਤੋਂ ਬਹੁਤ ਸੰਤੁਸ਼ਟ ਹਨ।
ਪੰਜਾਬ ‘ਚ ਕੋਰੋਨਾ ਕਰਫਿਊ ਦੌਰਾਨ ਹੋ ਰਹੇ ਸਾਦੇ ਵਿਆਹ, ਉਨ੍ਹਾਂ ਪੁਰਾਣੇ ਸਮਿਆਂ ਦੀ ਯਾਦ ਤਾਜ਼ਾ ਕਰਵਾਉਂਦੇ ਨੇ ਜਿਹੜੇ ਸਾਦੇ ਢੰਗ ਨਾਲ ਬਿਨ੍ਹਾਂ ਦਾਜ ਦਹੇਤ ਤੋਂ ਕੀਤੇ ਜਾਂਦੇ ਸੀ, ਇਸ ਤਰ੍ਹਾਂ ਸਾਦੇ ਵਿਆਹ ਕਰਨ ਨਾਲ ਮੁੰਡੇ-ਕੁੜੀ ਦੇ ਪਰਿਵਾਰ ਦਾ ਜਿੱਥੇ ਖਰਚਾ ਘੱਟ ਹੁੰਦੈ ਉੱਥੈ ਹੀ ਕਰਜ਼ੇ ਤੋਂ ਵੀ ਆਜਾਦੀ ਮਿਲ ਜਾਂਦੀ ਐ।
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,..