Htv Punjabi
Punjab Religion Video

ਇੱਕ ਵਾਰ ਫਿਰ ਖੰਨਾ ਦੇ ਥਾਣੇ ਸਾਹਮਣੇ ਗੁਰਸਿੱਖ ਬੰਦੇ ਨੇ ਲਾਹੇ ਕੱਪੜੇ, ਦੇਖੋ LIVE ਤਸਵੀਰਾਂ

ਖੰਨਾ (ਰਵਿੰਦਰ ਸਿੰਘ ਢਿੱਲੋਂ) :- ਇੱਕ ਪਾਸੇ ਜਦੋਂ ਪਟਿਆਲਾ ਨਿਹੰਗ ਹਮਲੇ ‘ਚ ਜ਼ਖਮੀ ਹੋਏ ਥਾਣੇਦਾਰ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਨ ਲਈ ਸੂਬੇ ਭਰ ਦੀ ਪੁਲਸ ਆਪਣੀ ਛਾਤੀ ‘ਤੇ ਲੱਗੀ ਆਪਣੇ ਨਾਂ ਵਾਲੀ ਤਖ਼ਤੀ ਦੀ ਥਾਂ ਉੱਤੇ ਹਰਜੀਤ ਸਿੰਘ ਦੇ ਨਾਂ ਦੀ ਤਖ਼ਤੀ ਲਾਉਂਦਿਆਂ, ਹੱਥਾਂ ਵਿੱਚ ਸਲੋਗਨ ਫੜ ‘ਮੈਂ ਵੀ ਹਾਂ ਹਰਜੀਤ ਸਿੰਘ’ ਦੇ ਨਾਅਰੇ ਲਾਕੇ ਆਪਣੇ ਬਾਕੀ ਸਾਥੀਆਂ ਦੇ ਹੌਂਸਲੇ ਵਧਾ ਰਹੀ ਸੀ ਕਿ ਬਹਾਦਰੀ ਦਾ ਕੰਮ ਕਰਨ ਵਾਲਿਆਂ ਦਾ ਮਹਿਕਮੇ ਵਿਚ ਆਹ ਸਥਾਨ ਹੈ, ਉਥੇ ਦੂਜੇ ਪਾਸੇ ਲੋਕ ਇਨਸਾਫ ਪਾਰਟੀ ਆਗੂ ਇੰਜੀਨੀਅਰ ਮਨਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ‘ਚ ਲੋਕ ਖੰਨਾ ਪੁਲਿਸ  ਦੇ ਥਾਣੇਦਾਰ ਬਲਜਿੰਦਰ ਸਿੰਘ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਐੱਸਐੱਸਪੀ ਦਫਤਰ ਦੇ ਬਾਹਰ ਪਹੁੰਚ ਗਏ।
ਇਸ ਦੌਰਾਨ ਫਤਹਿਗੜ੍ਹ ਸਾਹਿਬ ਤੋਂ ਲੋਕ ਇਨਸਾਫ ਪਾਰਟੀ ਲਈ ਲੋਕ ਸਭਾ ਦੀ ਚੋਣ ਲੜ ਚੁੱਕੇ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਸਾਥੀਆਂ ਸਮੇਤ ਐੱਸਐੱਸਪੀ ਦਫਤਰ ਅੱਗੇ ਕੱਪੜੇ ਉਤਾਰ ਕੇ ਅੱਧ ਨੰਗੇ ਹੁੰਦਿਆਂ ਨਾਅਰੇਬਾਜ਼ੀ ਕੀਤੀ । ਗਿਆਸਪੁਰਾ ਨੇ ‘ਜੋਗੀ ਅਸੀਂ ਤੇਰੇ ਨਾਲ ਹਾਂ’ ਦੇ ਨਾਅਰੇ ਲਗਾਉਂਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਵੀਡਿਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਸੀ, ਜਿਸ ਵਿੱਚ ਪਿੰਡ ਦਹਿੜੂ ਦੇ ਸਾਬਕਾ ਸਰਪੰਚ ਦੇ ਪਤੀ ਜਗਪਾਲ ਸਿੰਘ ਜੋਗੀ, ਉਸਦੇ ਪੁੱਤਰ ਅਤੇ ਇੱਕ ਹੋਰ ਵਿਅਕਤੀ ਨੂੰ ਥਾਣਾ ਸਦਰ ਵਿੱਚ ਨੰਗਾ ਕੀਤਾ ਗਿਆ ਸੀ, ਪੁਲੀਸ ਵੱਲੋਂ ਇਸ ਮਾਮਲੇ ‘ਚ ਐੱਸਐੱਚਓ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਤੇ ਛੋਟੇ ਮੁਣਸ਼ੀ, ਜਿਸ ਦੇ ਮੋਬਾਈਲ ਨਾਲ ਵੀਡੀਓ ਬਣਾਈ ਗਈ ਸੀ, ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। ਗਿਆਸਪੁਰਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਲਗਾਤਾਰ ਐੱਸਐੱਚਓ ਬਲਜਿੰਦਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਪੁਲਸ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ। ਗਿਆਸਪੁਰਾ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਪੁਲਿਸ ਆਪਣੇ ਮੁਲਾਜ਼ਮਾਂ ਦਾ ਹੌਂਸਲਾ ਵਧਾਉਣ ਲਈ ਉਪਰਾਲਾ ਕਰ ਰਹੀ ਹੈ, ਇਸੇ ਤਰ੍ਹਾਂ ਅਸੀਂ ਵੀ ਪੀੜਤ ਜਗਪਾਲ ਸਿੰਘ ਜੋਗੀ ਦਾ ਹੌਂਸਲਾ ਵਧਾਉਣ ਲਈ ਕੱਪੜੇ ਉਤਾਰ ਕੇ ਸੁਨੇਹਾ ਦਿੱਤਾ ਹੈ ਕਿ ਅਸੀਂ ਹਰ ਤਰ੍ਹਾਂ ਉਸਦੇ ਨਾਲ ਹਾਂ, ਇਨਸਾਫ਼ ਲੈਣ ਲਈ ਸੰਘਰਸ਼ ਵਿੱਚ ਉਸਦੇ ਨਾਲ ਤੁਰਾਂਗੇ ।
ਇਸ ਖ਼ਬਰ ਨੂੰ ਵੀਡੀਓ ਰੂਪ ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ ,…

Related posts

ਪ੍ਰਵਾਸੀ ਨੇ ਸਿੱਖ ਸਰਦਾਰ ਦਾ ਫੜ੍ਹਿਆ ਗਲਾਮਾ, ਦੇਖੋ ਪਵਾਈਆਂ ਭਾਜੜਾਂ

htvteam

ਨੂੰਹ ਨੂੰ ਸੱਸ ਕਾਲੋ ਕਾਲੋ ਕਹਿ ਕੇ ਮਾਰਦੀ ਸੀ ਤਾਹਨੇ, ਫੇਰ ਦੇਖੋ ਕਿਵੇਂ ਨੂੰਹ ਨੇ ਚੜ੍ਹਤਾ ਨਵਾਂ ਚੰਨ

htvteam

ਜ਼ੇਬ ‘ਚ ਪੈਸੇ ਨਾ ਮਿਲਣ ‘ਤੇ ਲੁਟੇਰਿਆਂ ਮੁੰਡੇ ਨਾਲ ਕੀਤਾ ਪੁੱਠਾ ਕੰਮ

htvteam

Leave a Comment