ਜੇਕਰ ਕੋਈ ਸੱਸ ਆਪਣੀ ਨੂੰ ਸੋਹਣਾ ਨਾ ਹੋਣ ਦਾ ਮਹਿਣਾ ਮਾਰਦੀ ਐ ਜਾਂ ਫੇਰ ਕਿਸੇ ਕੰਮ ਨੂੰ ਲੈ ਕੇ ਤੰਗ ਪਰੇਸ਼ਾਨ ਕਰਦੀ ਐ ਤਾਂ ਇਹ ਖ਼ਬਰ ਸਪੈਸ਼ਲ ਉਨਾਂ ਸੱਸਾਂ ਲਈ ਲੈ ਕੇ ਆਏ ਹਾਂ ਜਿਸ ਨੂੰ ਦੇਖ ਕੇ ਸੱਸਾਂ ਤਾਹਣੇ ਮਾਰਨਾ ਭੁੱਲ ਜਾਣਗੀਆਂ।. ਲੜਣਾ ਝਗੜਣਾ ਤਾਂ ਦੂਰ ਦੀ ਗੱਲ ਹਮੇਸ਼ਾਂ ਨੂੰਹਾਂ ਦਾ ਸੇਵਾਂ ਹੀ ਕਰਨਗੀਆਂ। ਅਜਿਹਾ ਅਸੀਂ ਕਿਉਂ ਕਹਿ ਰਹੇ ਹਾਂ ਜਰਾ ਓਹ ਵੀ ਸੁਣੋ।.. ਦਰਅਸਲ ਅਜਨਾਲਾ ਦੇ ਪਿੰਡ ਸੈਂਸਰਾਂ ਕਲਾਂ ਚ ਸੱਸ ਨੂੰਹ ਦਾ ਕਲੇਸ਼ ਇਸ ਕਦਰ ਵਧਿਆ ਕਿ ਗੱਲ ਕਤਲ ਤੱਕ ਆ ਗਈ।
ਹੁਣ ਤੁਹਾਨੂੰ ਖ਼ਬਰ ਦੀ ਪੂਰੀ ਜਾਣਕਾਰੀ ਦਿੰਦੇ ਹਾਂ। ਕਹਿੰਦੇ ਪਿਛਲੇ 15 ਸਾਲਾਂ ਤੋਂ ਸੱਸ ਆਪਣੇ ਨੂੰਹ ਨੂੰ ਹਮੇਸ਼ਾਂ ਤਾਹਨੇ ਮਾਰਦੀ ਸੀ ਕਿ ਤੂੰ ਸੋਹਣੀ ਨਹੀਂ ਐ..ਤੇ ਕਹਿੰਦੇ ਕਾਲੋ ਕਾਲੋ ਕਹਿ ਕੇ ਹਰ ਰੋਜ਼ ਚਿੜਾਉਂਦੀ ਸੀ, ਜੋ ਗੱਲ਼ ਨੂੰਹ ਹਰ ਰੋਜ ਸੁਣ ਸੁਣ ਅੱਕ ਚੁੱਕੀ ਸੀ ਤੇ ਫੇਰ ਉਸਨੇ ਆਪਣੀ ਸੱਸ ਨਾਲ ਉਹ ਕੰਮ ਕੀਤਾ ਜੋ ਕਿਸੇ ਦੁਸ਼ਮਣ ਨਾਲ ਵੀ ਨਹੀਂ ਕਰਦਾ ਕੋਈ…. ਨੂੰਹ ਨੇ ਆਪਣੀ ਸੱਸ ਦੇ ਪਹਿਲਾਂ ਤਾਂ ਸਿਰ ਚ ਬਾਲਾ ਮਾਰਿਆ ਫੇਰ ਉਸ ਨੂੰ ਕਰੰਟ ਲਾਉਂਦੀ ਰਹੀ,,, ਸਾਰਾ ਓਹੀ ਸੀਨ ਬਣਾਇਆ ਜੋ ਕ੍ਰਾਈਮ ਪੈਟਰੋਲ ਚ ਦੇਖਣ ਨੂੰ ਮਿਲਦਾ।.. ਜਿਸ ਤੋਂ ਬਾਅਦ ਸੱਸ ਦੀ ਮੌਤ ਹੋ ਜਾਂਦੀ ਐ… ਜਿਸ ਤੋਂ ਬਾਅਦ ਪੁਲਿਸ ਨੇ ਨੂੰਹ ਨੂੰ ਹਿਰਾਸਤ ਚ ਲੈ ਲਿਆ ਤੇ ਦੋ ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿਆ।
ਘਰ ਚ ਚਾਹੇ ਲੱਖ ਲੜਾਈਆਂ ਹੋਣ ਪਰ ਉਨਾਂ ਨੂੰ ਬੈਠ ਕੇ ਸੁਲਝਾਇਆ ਜਾ ਸਕਦਾ ਐ ਪਰ ਕਿਸੇ ਨੂੰ ਤੈਸ਼ ਚ ਆ ਕੇ ਮਾਰ ਦੇਣਾ ਕੋਈ ਬਹਾਦਰੀ ਨਹੀਂ ਹੁੰਦੀ। ਜਿਸ ਨਾਲ ਹੁਣ ਪਰਿਵਾਰ ਦੇ ਕਈ ਜੀਆਂ ਨੂੰ ਨਰਕ ਦੀ ਜਿੰਦਗੀ ਭੋਗਣ ਲਈ ਮਜਬੂਰ ਹੋਣਾ ਪਵੇਗਾ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
