Htv Punjabi
Punjab

ਪੰਜਾਬ ਪੁਲਿਸ ਨੇ ਚੱਕਤੇ ਫੱਟੇ,ਕਰਤਾ ਉਹ ਕੰਮ ਨਾਲੇ ਕਰਲੀ ਆਪਣੀ ਜਾਨ ਸੁਖਾਲੀ ਨਾਲੇ ਮੰਤਰੀ ਰੰਧਾਵੇ ਦੀ

ਬਠਿੰਡਾ : ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸ਼ੋਸ਼ਲ ਮੀਡੀਆ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੌਜਵਾਨ ਨੂੰ ਆਖਰ ਪੁਲਿਸ ਨੇ ਕਾਬੂ ਕਰ ਹੀ ਲਿਆ l ਬਠਿੰਡਾ ਜਿਲੇ ਦੇ ਪਿੰਡ ਪੂਲਾ ਦੇ ਜੱਸ ਪੂਲਾ ਨਾਮ ਦੇ ਇਸ ਨੌਜਵਾਨ ਤੇ ਦੋਸ਼ ਹੈ ਕਿ ਇਸਨੇ ਆਪਣੇ ਫੇਸਬੱਕ ਅਕਾਊਂਟ ਤੇ ਪਾਈ ਗਈ ਪੋਸਟ ਤੇ ਮਜੀਠੀਆ ਨੂੰ ਇਹ ਧਮਕੀ ਦਿੱਤੀ ਸੀ ਕਿ ਤੂੱ ਸਾਡੇ ਵੀਰ ਜੱਗੂ ਨੂੰ ਗਲਤ ਬੋਲ ਕੇ ਪੰਗਾ ਲਿਆ l ਹੁਣ ਤੱਕ ਅਸੀਂ ਚੁੱਪ ਸੀ, ਪਰ ਹੁਣ ਤੇਰਾ ਵੀ ਨੰਬਰ ਲੱਗੂ l ਦੱਸ ਦਈਏ ਕਿ ਇਹ ਪੋਸਟ 25 ਦਸੰਬਰ ਵਾਲੇ ਦਿਨ ਇੱਕ ਵੱਜਕੇ ਬਾਈ ਮਿੰਟ ਤੇ ਪਾਈ ਗਈ ਸੀ, ਜਿਸਨੂੰ ਜਸਪੂਲਾ ਨਾਮ ਦੇ ਇਸ ਬੰਦੇ ਨੇ ਅੱਗੇ 46 ਦੋਸਤਾਂ ਨੂੰ ਨੱਥੀ ਕੀਤਾ ਸੀ l
ਜਿਉਂ ਹੀ ਇਹ ਪੋਸਟ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ,ਜਿੱਥੇ ਇੱਕ ਪਾਸੇ ਪੰਜਾਬ ਦੀ ਰਾਜਨੀਤੀ ਬੁਰੀ ਤਰ੍ਹਾ ਗਰਮਾ ਗਈ , ਉੱਥੇ ਦੂਜੇ ਪਾਸੇ ਪੰਜਾਬ ਪੁਲਿਸ ਲਈ ਵੀ ਸੂਬੇ ਦੇ ਇੱਕ ਸੀਨੀਅਰ ਆਗੂ ਨੂੰ ਇਸ ਤਰ੍ਹਾਂ ਸ਼ਰੇਆਮ ਧਮਕੀ ਮਿਲਣ ਤੋਂ ਬਾਅਦ ਸਿਰਦਰਦੀ ਵੱਧ ਗਈ ਸੀ l ਲਿਹਾਜ਼ਾ ਪੁਲਿਸ ਦੀ ਸਾਈਬਰ ਸੈਲ ਨੇ ਧਕਮੀ ਦੇਣ ਵਾਲੇ ਨੌਜਵਾਨ ਦਾ ਪਤਾ ਲਾ ਕੇ ਉਸਨੂੰ ਤੁਰੰਤ ਕਾਬੂ ਕਰ ਲਿਆ ਹੈ l ਇੱਥੇ ਇਹ ਵੀ ਦੱਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨੀਂ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸੰਬੰਧ ਗੈਂਗਸਟਰ ਜੱਗੂ ਭਗਵਾਨਪੁਰੀਏ ਨਾਲ ਹੋਣ ਦੇ ਦੋਸ਼ ਲਾਏੇ ਸਨ l

Related posts

ਪਾਕਿ ਸਿੱਖਾਂ ਨੇ ਯੂਰਪ ਅਤੇ ਅਮਰੀਕਾ ਦੇ ਸਿੱਖਾਂ ਨੂੰ ਕਰਤਾਰਪੁਰ ਲਾਂਘੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ

htvteam

20-20 ਸਾਲ ਪੁਰਾਣੇ ਨਸ਼ੇੜੀਆਂ ਦਾ ਅੱਧੇ ਘੰਟੇ ‘ਚ ਨਸ਼ਾ ਛੁਡਾਉਣ ਵਾਲਾ ਨੁਸਕਾ

htvteam

ਬੱਚਕੇ ਰਿਹਾ ਕਰੋ ਭਾਈ ਕੁਝ ਪਤਾ ਨਹੀਂ ਚੱਲਦਾ ਅੱਜ ਕੱਲ੍ਹ

htvteam

Leave a Comment