Htv Punjabi
Punjab

ਮਾਂ ਤੇ ਚਾਚਾ ਬਣਾ ਰਹੇ ਸਨ ਸੰਬੰਧ, 7ਸਾਲਾ ਬੱਚੇ ਨੇ ਲਿਆ ਦੇਖ ਅੱਗੋਂ ਸਕੀ ਮਾਂ ਨੇ ਕਰਤਾ ਆ ਕੰਮ, ਪੂਰਾ ਇਲਾਕਾ ਗਿਆ ਹਿੱਲ

ਪਠਾਨਕੋਟ : ਇੱਥੋਂ ਨੇੜੇ ਇੰਦੌਰ ਸਥਿਤ ਪਿੰਡ ਪਾਲਖੀ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸਨੇ ਉਸ ਕਥਨ ਨੂੰ ਸ਼ਰਮਸਾਰ ਕੀਤਾ,ਕਿ ਮਾਂ ਧਰਤੀ ਤੇ ਰੱਬ ਦਾ ਦੂਜਾ ਰੂਪ ਹੰੁਦਾ ਹੈ l ਅਜਿਹਾ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਇਸ ਪਿੰਡ ਦੀ ਇੱਕ ਕਲਯੁਗੀ ਮਾਂ ਨੇ ਆਪਣੇ ਦਿਓਰ ਦੇ ਪਿਆਰ ‘ਚ ਅੰਨੀ ਹੋ ਕੇ ਆਪਣੇ 7 ਸਾਲਾ ਪੁੱਤਰ ਇਸ ਲਈ ਜਾਨ ਤੋਂ ਮਾਰ ਦਿੱਤਾ, ਕਿਉਂਕਿ ਉਸ ਮਾਸੂਮ ਬੱਚੇ ਨੇ ਆਪਣੀ ਮਾਂ ਅਤੇ ਚਾਚੇ ਨੂੰ ਸੰਬੰਧ ਬਣਾਉਂਦਿਆਂ ਦੇਖ ਲਿਆ ਸੀ l ਜਿਸ ਤੋਂ ਬਾਅਦ ਦੋਵਾਂ ਪ੍ਰੇਮੀਆਂ ਨੇ ਬੱਚੇ ਨੂੰ ਮਾਰ ਕੇ ਜੰਗਲ ‘ਚ ਸੁੱਟ ਦਿੱਤਾ l
ਮਿਲੀ ਜਾਣਕਾਰੀ ਅਨੁਸਾਰ ਇਸ ਸੰਬੰਧ ਵਿਚ ਇਸ ਕਲਯੁਗੀ ਮਾਂ ਪੂਨਾਂ ਦੇਵੀ ਦੇ ਪਤੀ ਬਲਵੰਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਸਦਾ 7 ਸਾਲਾ ਪੁੱਤਰ ਦੇਰ ਸ਼ਾਮ ਤੋਂ ਲਾਪਤਾ ਹੈ l ਬਲਵੰਤ ਸਿੰਘ ਨੇ ਇਸ ਸੰਬੰਧ ਵਿੱਚ ਪੁਲਿਸ ਕੋਲ ਆਪਣੇ ਛੋਟੇ ਭਰਾ ਸੇਵਾ ਸਿੰਘ ਤੇ ਪੂਨਾਂ ਦੇਵੀ ਦੇ ਖਿਲਾਫ਼ ਇਸ ਲਈ ਸ਼ੱਕ ਜ਼ਾਹਿਰ ਕੀਤਾ ਸੀ, ਕਿਉਂਕਿ ਇਨ੍ਹਾਂ ਦੋਵਾਂ ਵਿੱਚਕਾਰ ਪਿਛਲੇ ਲੰਬੇ ਸਮੇਂ ਤੋਂ ਨਜ਼ਾਇਜ਼ ਸੰਬੰਧ ਚੱਲ ਰਹੇ ਸਨ, ਤੇ ਉਸਦੇ ਪੱੁਤਰ ਯੁੱਧਵੀਰ ਨੇ ਇਨ੍ਹਾਂ ਦੋਵਾਂ ਨੂੰ ਸੰਬੰਧ ਬਣਾਉਂਦਿਆਂ ਦੇਖ ਕੇ ਬਾਪ ਅੰਗੇ ਭਾਂਡਾ ਫ਼ੋੜਨ ਦੀ ਧਮਕੀ ਦਿੱਤੀ ਸੀ.ਜਿਸ ਤੋਂ ਡਰ ਕੇ ਦੋਵਾਂ ਨੇ ਯੁੱਧਵੀਰ ਨੂੰ ਮਾਰ ਕੇ ਕਿਤੇ ਗਾਇਬ ਕਰ ਦਿੱਤਾ ਹੈ l ਪੁਲਿਸ ਨੇ ਤੁਰੰਤ ਹਰਕਤ ‘ਚ ਆਉਂਦਿਆਂ ਜਦੋਂ ਦੋਵਾਂ ਪ੍ਰੇਮੀਆਂ ਤੇ ਸਖ਼ਤੀ ਵਿਖਾਈ, ਤਾਂ ਦੋਵਾਂ ਨੇ ਆਪਣਾਂ ਜ਼ੁਰਮ ਕਬੂਲ ਕਰ ਲਿਆ l ਜਿਸ ਤੋਂ ਬਾਅਦ ਦੋਵਾਂ ਤੇ ਕਤਲ ਦਾ ਮੁੱਕਮਾ ਦਰਜ ਕਰਕੇ ਲਾ਼ਸ ਬਰਾਮਦ ਕਰ ਲਈ ਗਈ ਹੈ l

Related posts

5.6 ਫੁੱਟ ਦਾ ਆਦਮੀ, 70 ਕਿਲੋ ਵਜਨ, ਲਾਸ਼ ‘ਤੇ ਇੰਨੇ ਵਾਹਨ ਗੁਜ਼ਰੇ ਕਿ ਲਿਫਾਫੇ ਵਿੱਚ ਇੱਕਠਾ ਹੋ ਗਿਆ

Htv Punjabi

ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਖਾਸ ਬੰਦਾ ਕੱਢਿਆ ਜੇਲ੍ਹ ਤੋਂ ਬਾਹਰ

htvteam

ਹੜ੍ਹ ਸਥਿਤੀ ਓਧਰੋ ਠਾਣੇਦਾਰ ਦਾ OSD ਨਾਲ ਪੈ ਗਿਆ ਪੇਚਾ ! ਦੇਖੋ ਵੀਡਿਓ

htvteam

Leave a Comment