Htv Punjabi
Punjab

ਪ੍ਰਾਈਵੇਟ ਕਲੀਨਿਕਾਂ ‘ਚ ਟੀਕੇ ਧਿਆਨ ਨਾਲ ਲਵਾਓ, ਆ ਦੇਖੋ ਕਿਵੇਂ ਹੋਈ ਮੌਤ

ਲੁਧਿਆਣਾ : ਲੋਹਾਰਾ ਰੋਡ ਸਥਿਤ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਟੀਕਾ ਲਗਵਾਉਣ ਨਾਲ ਕੁਝ ਦੇਰ ਬਾਅਦ ਹੀ ਵਿਅਕਤੀ ਦੀ ਮੌਤ ਹੋ ਗਈ l ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਭੇਜ ਦਿੱਤਾ ਗਿਆ l ਮ੍ਰਿਤਕ ਦੀ ਪਹਿਚਾਣ 40 ਸਾਲਾ ਜਸਵੀਰ ਸਿੰਘ ਨਿਵਾਸੀ ਡਾਬਾ ਰੋਡ ਲੋਹਾਰਾ ਦੇ ਰੂਪ ਵਿੱਚ ਹੋਈ ਹੈ l ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਤਿੰਨ ਬੱਚਿਆਂ ਦਾ ਪਿਤਾ ਜਸਵੀਰ ਟੈਂਟ ਦਾ ਕੰਮ ਕਰਦਾ ਸੀ l ਉਹ ਕੁਝ ਦਿਨਾਂ ਤੋਂ ਬੀਮਾਰ ਸੀ. ਉਸਦੇ ਢਿੱਡ ਵਿੱਚ ਦਰਦ ਸੀ l ਸ਼ਨੀਵਾਰ ਦੀ ਸਵੇਰ ਪਰਿਵਾਰ ਦੇ ਮੈਂਬਰ ਉਸਨੂੰ ਲੋਹਾਰਾ ਡਾਬਾ ਰੋਡ ਸਥਿਤ ਇੱਕ ਪ੍ਰਈਵੇਟ ਕਲੀਨਿਕ ਵਿੱਚ ਲੈ ਗਏ l ਉੱਥੇ ਇਸਨੂੰ ਇੰਜੈਕਸ਼ਨ ਲਗਾਇਆ l ਜਦ ਉਹ ਉਸਨੂੰ ਘਰ ਲੈ ਕੇ ਆ ਰਹੇ ਸੀ ਤਾਂ ਰਸਤੇ ਵਿੱਚ ਜਸਵੀਰ ਬੇਹੋਸ਼ ਹੋ ਕੇ ਗਿਰ ਗਿਆ l ਪਰਿਵਾਰਕ ਮੈਂਬਰ ਉਸਨੂੰ ਦੁਬਾਰਾ ਹਸਪਤਾਲ ਲੈ ਕੇ ਗਏ ਤਦ ਤੱਕ ਉਸਦੀ ਮੌਤ ਹੋ ਚੁੱਕੀ ਸੀ l ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਦੋ ਜਗਾ ਹੋਰ ਪਟਿਆਲਾ ਅਤੇ ਖਰੜ ਜਾਂਚ ਦੇ ਲਈ ਭੇਜਿਆ ਗਿਆ l ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ l ਫ਼ਿਲਹਾਲ ਮ੍ਰਿਤਕ ਦੇ ਭਤੀਜੇ ਜਗਦੀਪ ਸਿੰਘ ਦੇ ਬਿਆਨਾਂ ਤੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ l

Related posts

ਸ਼ੀਲਾਜੀਤ ਖਾਣ ਦਾ ਅਸਲੀ ਤਰੀਕਾ ਤੁਹਾਡੀ ਲਾਈਫ ਦੀ ਲਾਈਫ ਬਣਾ ਦੇਵੇਗਾ

htvteam

MLA ਨੂੰ ਅਦਾਲਤ ਕੀਤਾ ਪੇਸ਼ ਦੇਖੋ ਕੀ ਬਣੇ ਹਾਲਾਤ

htvteam

ਲਓ ਬਈ ਇੱਕ ਹੋਰ ਗੈਂਗਸਟਰ ਨੂੰ ਪੁਲਿਸ ਨੇ ਮੁਕਾਬਲੇ ‘ਚ ਮਾਰ ਮੁਕਾਇਆ ਹੈ

Htv Punjabi

Leave a Comment