Htv Punjabi
Punjab

ਵਿਆਹ ਦੇ 9 ਮਹੀਨੇ ਬਾਅਦ ਪਤੀ ਅਤੇ ਜੇਠ ਨੇ ਕੀਤੀ ਵਿਆਹੁਤਾ ਦੀ ਹੱਤਿਆ, ਪਤੀ ਗ੍ਰਿਫਤਾਰ

ਜਲੰਧਰ : ਥਾਣਾ ਰਾਮਾਮੰਡੀ ਪੁਲਿਸ ਨੇ ਪਤਨੀ ਦੀ ਗਲਾ ਦੱਬ ਕੇ ਹੱਤਿਆ ਕਰਨ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ l ਉਸ ਦੀ ਪਹਿਚਾਣ ਕਿਸ਼ਨਪੁਰਾ ਨਿਵਾਸੀ ਜ਼ਹੀਰੂਲ ਪੁੱਤਰ ਬੱਲਾ ਮਾਸਟਰ ਦੇ ਰੂਪ ਵਿੱਚ ਹੋਈ ਹੈ l ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਦੇ ਥਾਣਾ ਕੋਤਵਾਲਾ ਖੇਤਰ ਦੇ ਪਿੰਡ ਤਕਿਆ ਦਾ ਰਹਿਣ ਵਾਲਾ ਹੈ l ਇਸ ਮਾਮਲੇ ਵਿੱਚ ਨਾਮਜ਼ਦ ਉਸ ਦਾ ਵੱਡਾ ਭਾਈ ਕਿਸ਼ਨਪੁਰਾ ਨਿਵਾਸੀ ਸ਼ਰਾਫਤ ਫਰਾਰ ਹੈ l
21 ਜਨਵਰੀ ਨੂੰ ਕਿਸ਼ਨਪੁਰਾ ਵਿੱਚ ਰਹਿੰਦੀ ਜਾਹਿਦੂਨਿਸ਼ਾ ਪੁੱਤਰੀ ਹੁਸੈਨ ਅਹਿਮਦ ਦੀ ਲਾਸ਼ ਮਿਲੀ ਸੀ l ਜਹਿਦੂਨਿਸ਼ਾ ਦਾ ਚਚੇਰਾ ਭਾਈ ਸ਼ਮਸ਼ਾਦ ਉਸੀ ਦਿਨ ਯੂਪੀ ਤੋਂ ਕਿਸ਼ਨਪੁਰਾ ਪਹੁੰਚਿਆ ਤਾਂ ਸਹੁਰਿਆਂ ਨੇ ਉਸ ਨੂੰ ਦੱਸਿਆ ਕਿ ਉਸ ਦੀ ਭੈਣ ਘਰ ਤੋਂ ਬਾਹਰ ਗਈ ਹੋਈ ਹੈ l ਕੁਝ ਦੇਰ ਬਾਅਦ ਕਿਹਾ ਕਿ ਉਸ ਦੀ ਭੈਣ ਕਾਫੀ ਬੀਮਾਰ ਹੈ ਅਤੇ ਉਹ ਅੰਦਰ ਕਮਰੇ ਵਿੱਚ ਸੌਂ ਰਹੀ ਹੈ l ਸ਼ਮਸ਼ਾਦ ਤੁਰੰਤ ਭੈਣ ਦੇ ਕਮਰੇ ਵਿੱਚ ਪਹੁੰਚਿਆ ਤਾਂ ਦੇਖਿਆ ਕਿ ਉਸ ਦੀ ਭੈਣ ਸ਼ੱਕੀ ਹਾਲਤ ਵਿੱਚ ਬੈਡ ‘ਤੇ ਪਈ ਹੋਈ ਹੈ l ਉਸ ਦੇ ਚਿਹਰੇ ਅਤੇ ਨੱਕ ‘ਤੇ ਖੂਨ ਦੇ ਵਹਿਣ ਦੇ ਨਿਸ਼ਾਨ ਸਨ l ਸ਼ਮਸ਼ਾਦ ਨੇ ਤੁਰੰਤ ਆਪਣੇ ਘਰਵਾਲਿਆਂ ਨੂੰ ਫੋਨ ਕਰ ਮਾਮਲੇ ਦੇ ਬਾਰੇ ਵਿੱਚ ਦੱਸਣਾ ਚਾਹਿਆ ਤਾਂ ਭੈਣ ਦੇ ਸਹੁਰਿਆਂ ਨੇ ਉਸ ਨੂੰ ਡਾਂਟ ਦਿੱਤਾ ਅਤੇ ਕਿਹਾ ਕਿ ਇਹ ਕੁਦਰਤੀ ਮੌਤ ਹੈ l ਜੇਕਰ ਕਿਸੇ ਨੂੰ ਕੁਝ ਦੱਸਿਆ ਤਾਂ ਉਸ ਦੇ ਚੰਗਾ ਨਹੀਂ ਹੋਵੇਗਾ l ਇਸ ‘ਤੇ ਸ਼ਮਸ਼ਾਦ ਡਰ ਗਿਆ ਅਤੇ ਉਸ ਨੇ ਆਪਣੇ ਜ਼ਹੀਰੂਲ ਨੂੰ ਲਾਸ਼ ਯੂਪੀ ਲੈ ਕੇ ਜਾਣ ਲਈ ਕਿਹਾ l 22 ਜਨਵਰੀ ਨੂੰ ਜ਼ਹੀਰੂਲ ਆਪਣੀ ਪਤਨੀ ਦੀ ਲਾਸ਼ ਲਖੀਮਪੁਰ ਲੈ ਕੇ ਪਹੁੰਚਿਆ, ਜਿੱਥੇ ਸਿਵਿਲ ਹਸਪਤਾਲ ਵਿੱਚ ਪੋਸਟਮਾਰਟਮ ਹੋਣ ‘ਤੇ ਇਸ ਗੱਲ ਦੀ ਪੁਸ਼ਟੀ ਹੋਈ ਕਿ ਉਸ ਦੀ ਮੌਤ ਗਲਾ ਦੱਬ ਕੇ ਕੀਤੀ ਗਈ ਹੈ l

Related posts

ਨਗਰ ਕੀਰਤਨ ਦੌਰਾਨ ਚੱਲੀ ਗੋ& ਲੀ, ਮੱਚੀ ਹਾਹਾਕਾਰ

htvteam

ਆਹ ਬੰਦੇ ਕੁੱਤੇ ਸਾਹਮਣੇ ਦੇਖੋ ਕੀ ਕਰ ਗਏ

htvteam

SGPC ਦੇ ਸਿੰਘਾਂ ਦਾ ਡੇਰੇ ਵਾਲੇ ਮਹੰਤਾਂ ਨਾਲ ਪੈ ਗਿਆ ਪੇ-ਚਾ

htvteam

Leave a Comment