ਨਵੀਂ ਦਿੱਲੀ : ਚੰਦ ਗ੍ਰਹਿਣ ਦੇ ਬਾਅਦ ਇਸ ਮਹੀਨੇ ਵਿੱਚ 21 ਜੂਨ ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ।ਇਹ ਗ੍ਰਹਿਣ ਕਈ ਹਾਲਾਤਾਂ ਵਿੱਚ ਖਾਸ ਹੈ ਅਤੇ ਇਸ ਦੋਰਾਨ ਸੂਰਜ ਦਾ ਵੀ ਅਲੱਗ ਅੰਦਾਜ਼ ਦੇਖਣ ਨੂੰ ਮਿਲੂਗਾ।21 ਜੂਨ ਨੂੰ ਇਸ ੍ਰਿਹਿਣ ਦੀ ਸ਼ੁਰੂਆਤ ਸਵੇਰੇ 9 ਵਜ ਕੇ 15 ਮਿੰਟ ਤੇ ਹੋ ਜਾਵੇਗੀ, ਜਿਹੜੀ ਦੁਪਹਿਰ 3 ਵਜ ਕੇ 5 ਮਿੰਟ ਤੇ ਖਤਮ ਹੋਵੇਗਾ।ਵਿਗਿਆਨਿਕਾਂ ਦੇ ਮੁਤਾਬਿਕ ਕਰੀਬ 6 ਘੰਟੇ ਤੱਕ ਇਸ ਗ੍ਰਹਿਣ ਦੇ ਲੱਗੇ ਰਹਿਣ ਨਾਲ ਕਈ ਰਹੱਸਿਆਂ ਤੋਂ ਪਰਦਾ ਉੱਠਣ ਵਿੰਚ ਮਦਦ ਮਿਲੇਗੀ।ਐਂਵੇਂ ਕਹੀਏ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਗ੍ਰਹਿਣ ਮੀਲ ਦਾ ਪੱਥਰ ਸਾਬਿਤ ਹੋ ਸਕਦਾ ਹੈ।
21 ਜੂਨ ਨੂੰ ਲੱਗਣ ਵਾਲੇ ਇਸ ਗ੍ਰਹਿਣ ਦਾ ਪੂਰੇ ਵਿਸ਼ਵ ਵਿੱਚ ਬਹੁਤ ਚਰਚਾ ਹੈ ਅਤੇ ਇਸ ਨੂੰ ਲੈ ਕੇ ਕਾਫੀ ਅਧਿਐਨ ਵੀ ਕੀਤਾ ਜਾ ਰਿਹਾ ਹੈ।9 ਵਜ ਕੇ 15 ਮਿੰਟ ਤੇ ਇਸ ਗ੍ਰਹਿਣ ਦੀ ਸ਼ੁਰੂ ਆਤ ਹੋ ਜਾਵੇਗੀ ਅਤੇ 12 ਵੱਜ ਕੇ 10 ਮਿੰਟ ਤੇ ਇਸ ਵਿੱਚ ਰਿੰਗ ਆਫ ਫਾਇਰ ਦਿਖੇਗੀ।
ਖਗੋਲਸ਼ਾਸ਼ਤਰੀਆਂ ਦੇ ਮੁਤਾਬਿਕ, ਭਾਰਤ ਵਿੱਚ ਇਹ ਗ੍ਰਹਿਣ 10 ਵਜੇ ਤੋਂ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ।ਉੱਥੇ ਪੂਰੀ ਦੁਨੀਆਂ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਅਫਰੀਕਾ ਨਾਲ ਹੋ ਰਹੀ ਹੈ।ਇਹ ਸਭ ਤੋਂ ਪਹਿਲਾਂ ਅਘਰੀਕਾ ਦੇ ਯੁਥੋਪੀਆ ਵਿੱਚ ਦਿਖੇਗਾ।ਇੱਥੇ ਇਹ 100 ਫੀਸਦੀ ਹੋਵੇਗਾ।ਇਸ ਦੇ ਬਾਅਦ ਇਹ ਦੱਖਣੀ ਅਫਰੀਕਾ ਪਾਕਿਸਤਾਨ ਵਿੱਚ ਦਿਖਾਈ ਦੇਵੇਗਾ।ਉਸ ਦੇ ਬਾਅਦ ਇਹ ਭਰਤ ਦੇ ਰਾਜਸਥਾਨ ਵਿੱਚ ਪ੍ਰਵੇਸ਼ ਕਰੇਗਾ।
ਗ੍ਰਹਿਣ ਦੇ ਸਮੇਂ ਸੂਰਜ, ਚੰਦਰਮਾ ਅਤੇ ਪ੍ਰਿਥਵੀ ਇੱਕ ਸੇਧ ਵਿੱਚ ਆ ਜਾਦੇ ਹਨ ਤਾਂ ਇਸ ਨਾਲ ਮੈਗਨੇਟਿਕ ਪ੍ਰਭਾਵ ਪੈਂਦਾ ਹੈ।ਪ੍ਰਿਥਵੀ ਅਤੇ ਚੰਦ ਨਾਲ ਜਵਾਰਭਾਟਾ ਉੱਠਣ ਲੱਗਦੇ ਹਨ ਅਤੇ ਤਿੰਨਾਂ ਦੇ ਇੱਕ ਸੇਧ ਵਿੱਚ ਆਉਣ ਦੀ ਵਜ੍ਹਾ ਨਾਲ ਚੁੰਬਕੀ ਤਰੰਗਾਂ ਪੈਦਾ ਹੋਣ ਲੱਗਦੀ ਹੈ।ਇਨ੍ਹਾਂ ਤਰੰਗਾਂ ਦੇ ਵਜ੍ਹਾ ਕਾਰਨ ਕੁਝ ਲੋਕਾਂ ਵਿੱਚ ਮਾਨਸਿਕ ਬੈਚੇਨੀ ਅਤੇ ਸੁਸਤੀ ਜਿਹੇ ਲੱਛਣ ਦਿਖਾਈ ਦਿੰਦੇ ਹਨ।
ਵਿਗਿਆਨਿਕਾਂ ਫਾਇਦਿਆਂ ਦੀ ਗੱਲ ਕਰੀਏ ਤਾਂ ਇਹ ਗ੍ਰਹਿਣ ਆਯਨ ਮੰਡਲ ਦੇ ਅਧਿਐਨ ਦੇ ਲਈ ਸਭ ਤੋਂ ਬਿਹਤਰ ਮੰਨਿਆ ਜਾ ਰਿਹਾ ਹੈ।ਸੂਰਜ ਦੀ ਕਿਰਨਾਂ ਜਦ ਬੰਦ ਹੋ ਜਾਂਦੀਆਂ ਹਨ ਤਾ ਆਯਨ ਮੰਡਲ ਦਾ ਅਧਿਐਨ ਕਰਨਾ ਆਸਾਨ ਹੋ ਜਾਂਦਾ ਹੈ।ਇਸ ਦੌਰਾਨ ਆਯਨ ਮੰਡਲ ਦੀ ਬਣਾਵਟ ਅਤੇ ਸੰਰਚਨਾ ਦੇ ਪ੍ਰਭਾਵ ਦਾ ਅਧਿਐਨ ਕੀਤਾ ਜਾਂਦਾ ਹੈ।
ਇਸ ਦੇ ਇਲਾਵਾ ਵਿਗਿਆਨਿਕ ਵਾਤਾਵਰਨ ਅਤੇ ਜਾਨਵਰਾ ਤੇ ਵੀ ਗ੍ਰਹਿਣ ਨਾਲ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਕਰਦੇ ਹਨ।ਕਿਉਂਕਿ ਆਮਤੌਰ ਤੇ ਗ੍ਰਹਿਣ ਦੇ ਸਮੇਂ ਜਾਨਵਰ ਵਿਚਲਿਤ ਹੋਣ ਲੱਗਦੇ ਹਨ।ਇਹ ਗ੍ਰਹਿਣ ਲੰਬੇ ਸਮੇਂ ਤੱਕ ਜਾਰੀ ਰਹੇਗਾ।ਅਜਿਹੇ ਵਿੱਚ ਅਧਿਐਨ ਕਰਨ ਦੇ ਲਹੀ ਕਾਫੀ ਸਮਾਂ ਮਿਲੇਗਾ।