Htv Punjabi
corona news Fitness Health India

ਇਹ ਐ ਦੁਨੀਆ ਦਾ ਸਭ ਤੋਂ ਕਾਲਾ ਪਦਾਰਥ, ਇਸਦੇ ਕਾਲੇਪਨ ਦਾ ਰਾਜ਼ ਜਾਣਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਨਵੀਂ ਦਿੱਲੀ : ਦੁਨੀਆਂਭਰ ਵਿੱਚ ਕਾਲੇ ਰੰਗ ਨੂੰ ਬਹੁਤ ਜਿ਼ਆਦਾ ਮਨਹੂਸ ਮੰਨਿਆ ਜਾਂਦਾ ਹੈ, ਚਾਹੇ ਉਹ ਕਾਲੇ ਰੰਗ ਦਾ ਕੱਪੜਾਾ ਹੀ ਕਿਉਂ ਨਾ ਹੋਵੇ ਪਰ ਵਿਗਿਆਨਿਕਾਂ ਨੇ ਇਸ ਰੰਗ ਨੂੰ ਬਹੁਤ ਹੀ ਮਹੱਤਵਪੂਰਨ ਮੰਨਿਆ ਹੈ।ਵਿਗਿਆਨ ਦੇ ਅਨੁਸਾਰ, ਕਾਲਾ ਰੰਗ ਅਤਿਅਧਿਕ ਗਰਮੀ ਪ੍ਰਦਾਨ ਕਰਨ ਵਾਲਾ ਹੁੰਦਾ ਹੈ।ਇਹੀ ਕਾਰਨ ਹੈ ਕਿ ਸਰਦੀਆਂ ਦੇ ਦਿਨਾਂ ਵਿੱਚ ਕਾਲੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਕਾਲਾ ਰੰਗ ਸੂਰਜ ਦੀ ਗਰਮੀ ਨੂੰ ਆਪਣੇ ਅੰਦਰ ਸਮਾਂ ਲੈੱਦਾ ਹੈ ਉਸ ਨੂੰ ਬਾਹਰ ਜਾਣ ਨਹੀਂ ਦਿੰਦਾ, ਜਿਸ ਕਾਰਨ ਸਰੀਰ ਵਿੱਚ ਗਰਮੀ ਬਣੀ ਰਹਿੰਦੀ ਹੈ।ਕਾਲੇ ਰੰਗ ਨੂੰ ਸਾਰੇ ਰੰਗਾਂ ਵਿੱਚ ਪ੍ਰਧਾਨ ਰੰਗ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਾਰੇ ਰੰਗਾਂ ਦੇ ਮਿਸ਼ਰਣ ਨਾਲ ਤਿਆਰ ਹੁੰਦਾ ਹੈ।ਵੈਸੇ ਤਾਂ ਦੁਨੀਆਂ ਵਿੱਚ ਕਈ ਚੀਜ਼ਾਂ ਹਨ ਜੋ ਬਹੁਤ ਹੀ ਜਿ਼ਆਦਾ ਕਾਲੀ ਹਨ ਪਰ ਕੀ ਤੁਸੀਂ ਜਾਣਦੇ ਹੋ ਦੁਨੀਆਂ ਦਾ ਸਭ ਤੋਂ ਕਾਲਾ ਪਦਾਰਥ ਕਿਹੜਾ ਹੈ।

ਦੁਨੀਆਂ ਦੇ ਸਭ ਤੋਂ ਕਾਲੇ ਪਦਾਰਥ ਨੂੰ ਵੇਂਟਾਬਲੈਕ ਨਾਮ ਨਾਲ ਜਾਣਿਆ ਜਾਂਦਾ ਹੈ।ਇਹ ਇੰਲਾ ਕਾਲਾ ਹੈ ਕਿ ਜੇਕਰ ਇਸ ਨੂੰ ਕਿਸੀ ਉਬੜ ਖਾਬੜ ਜਗ੍ਹਾ ਤੇ ਪੋਤ ਦਿੱਤਾ ਜਾਵੇ ਤਾਂ ਉਸ ਦੀ ਸਤ੍ਹਾ ਬਿਲਕੁਲ ਸਪਾਟ ਦਿਖਣ ਲੱਗਦੀ ਹੈ।ਇਸ ਦੇ ਕਾਲੇਪਨ ਦੀ ਵਜ੍ਹਾ ਇਹ ਹੈ ਕਿ ਇਹ ਪ੍ਰਕਾਸ਼ ਦੇ 99.96 ਫੀਸਦੀ ਹਿੱਸੇ ਨੂੰ ਸੋਖ ਲੈਂਦਾ ਹੈ।

ਵੇਂਟਾਬਲੈਕ ਨੂੰ ਬ੍ਰਿਟੇਨ ਦੀ ਨੈਨੋਟੇਕ ਕੰਪਨੀ ਸਰੇ ਨੈਨੋਸਿਸਟਮਸ ਨੇ ਸਾਲ 2014 ਵਿੱਚ ਵਿਕਸਿਤ ਕੀਤਾ ਸੀ।ਪਿਛਲੇ ਸਾਲ ਹੀ ਕੰਪਨੀ ਨੇ ਇਸ ਸਪਰੇਅ ਦੇ ਰੂਪ ਵਿੱਚ ਵੀ ਪੇਸ਼ ਕੀਤਾ ਹੈ।ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕੋਈ ਪੇਂਟ ਹੈ ਤਾਂ ਤੁਸੀਂ ਗਲਤ ਹੋ।ਵੇਂਟਾਬਲੈਕ ਕੋਈ ਪੇਂਟ ਨਹੀਂ ਬਲਕਿ ਇਹ ਕਾਰਬਨ ਦੇ ਨੋਨਾਟਿਉਬਸ ਨਾਲ ਮਿਲ ਕੇ ਬਣਿਆ ਹੈ।

ਵੇਂਟਾਬਲੈਕ ਵਿੱਚ ਹਰ ਨੈਨੋਟਿਉਬ ਦੀ ਮੋਟਾਈ 20 ਨੈਨੋਮੀਟਰ ਦੇ ਬਰਾਬਰ ਹਨ ਯਾਨੀ ਇੱਕ ਇਨਸਾਨੀ ਵਾਲ ਦੀ ਮੋਟਾਈ ਨਾਲ ਵੀ 3500 ਗੁਣਾ ਪਤਲਾ।ਰੌਸ਼ਨਿੀ ਇੰਨੀ ਨੈਨੋਟਿਉਬਸ ਦੇ ਵਿੱਚ ਦੀ ਬਬਰੀਕ ਜਗ੍ਹਾ ਤੇ ਫਸ ਕੇ ਰਹਿ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਵੇਂਟਾਬਲੈਕ ਵਿੱਚ ਸਿਰਫ ਅਤੇ ਸਿਰਫ ਕਾਲਾਪਨ ਹੀ ਨਜ਼ਰ ਆਉਂਦਾ ਹੈ, ਇਸ ਦੇ ਇਲਾਵਾ ਕੁਝ ਨਹੀਂ।ਪਿਛਲੇ ਸਾਲ ਹੀ ਇਸ ਪਦਾਰਥ ਦੀ ਮਦਦ ਨਾਲ ਬੀਐਮਡਬਲਿਊ ਨੇ ਇੱਕ ਕਾਰ ਬਣਾਈ ਸੀ, ਜਿਸ ਨੂੰ ਦੁਨੀਆਂ ਦੀ ਸਭ ਤੋਂ ਕਾਲੀ ਕਾਰ ਮੰਨਿਆ ਗਿਆ ਸੀ।

Related posts

ਜੇਕਰ ਹਾਰਟ ਅਟੈਕ ਨਾਲ ਨਹੀਂ ਮਰਨਾ ਚਾਹੁੰਦੇ ਤਾਂ ਸੁਣੋ ਵੈਦ ਦੀ ਗੱਲ

htvteam

ਨਿਹੰਗ ਹਮਲੇ ‘ਚ ਹੱਥ ਵਡਾਉਣ ਵਾਲਾ ਥਾਣੇਦਾਰ ਬਣਿਆ ਸਬ ਇੰਸਪੈਕਟਰ, ਡੀਜੀਪੀ ਦਫਤਰ ਨੇ ਜਾਰੀ ਕੀਤਾ ਤਰੱਕੀ ਵਾਲਾ ਪੱਤਰ

Htv Punjabi

ਜੋੜੇ ਨੇ ਕੀਤਾ ਅਜਿਹਾ ਕੰਮ ਕਿ ਹੈਰਾਨ ਹੋ ਗਏ ਪੁਲਿਸੀਏ, ਫੇਰ ਦੇਖੋ ਪੁਲਿਸ ਵਾਲਿਆਂ ਨੇ ਕਿਵੇਂ ਦਿਖਾਇਆ ਨਵਾਂ ਰੂਪ

Htv Punjabi