Htv Punjabi
Punjab

ਗੇਟ ਦਾ ਤਾਲਾ ਠੀਕ ਕਰਾਉਣ ਲਈ ਬੁਲਾਇਆ ਮੈਕੇਨਿਕ, ਘਰ ‘ਚ ਵੜ ਕੇ ਕਰ ਗਿਆ ਆਹ ਕਾਰਾ

ਕਪੂਰਥਲਾ : ਪ੍ਰਾਈਵੇਟ ਬੈਂਕ ਮੈਨੇਜਰ ਦੇ ਘਰ ਦੇ ਗੇਟ ਦਾ ਲਾਕ ਖਰਾਬ ਸੀ l ਔਰਤ ਨੇ ਬਜ਼ਾਰ ਤੋਂ ਮੈਕੇਨਿਕ ਬੁਲਾ ਕੇ ਠੀਕ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਚਾਬੀ ਬਣਾਉਂਦੇ ਮੈਕੇਨਿਕ ਨੇ ਅਲਮਾਰੀ ‘ਤੇ ਹੱਥ ਸਾਫ ਕਰ ਲਿਆ l ਨੌਜਵਾਨ ਅਲਮਾਰੀ ਤੋਂ 5 ਸੋਨੇ ਦੀ ਮੁੰਦੀਆਂ, ਇੱਕ ਸੋਨੇ ਦੀ ਚੈਨ, ਇੱਕ ਮੰਗਲ ਸੂਤਰ ਅਤੇ ਟਾਪਸ ਚੋਰੀ ਕਰ ਕੇ ਲੈ ਗਿਆ l ਪ੍ਰਿੰਸ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਜੇਗੋਵਾਲ ਵਿੱਚ ਆਈਸੀਆਈਸੀਆਈ ਬੈਂਕ ਵਿੱਚ ਮੈਨੇਜਰ ਹੈ l ਘਰ ਦੇ ਗੇਟ ਦਾ ਲਾਕ ਖਰਾਬ ਸੀ l ਠੀਕ ਕਰਵਾਉਣ ਦੇ ਲਈ ਬਜ਼ਾਰ ਤੋਂ ਮੈਕੇਨਿਕ ਬੁਲਾਇਆ ਪਰ ਲਾਕ ਠੀਕ ਨਹੀਂ ਹੋਇਆ l ਮੈਕੇਨਿਕ ਨੇ ਔਰਤ ਤੋਂ ਅਲਮਾਰੀ ਦੀ ਚਾਬੀ ਮੰਗੀ l ਮੈਕੇਨਿਕ ਨੇ ਅਲਮਾਰੀ ਦੀ ਚਾਬੀ ਲੈ ਕੇ ਉਸ ਨੂੰ ਕਈ ਵਾਰ ਦਰਵਾਜ਼ੇ ਦੇ ਲਾਕ ਨੂੰ ਲਾਇਆ, ਜਿਸ ਨਾਲ ਉਹ ਚਾਬੀ ਵੀ ਖਰਾਬ ਹੋ ਗਈ l ਮੈਕੇਨਿਕ ਨੇ ਚਾਬੀ ਅਲਮਾਰੀ ਨੂੰ ਲਾਉਣ ਨੂੰ ਕਿਹਾ l ਔਰਤ ਨੇ ਚਾਬੀ ਲਾਈ ਤਾਂ ਨਹੀਂ ਲੱਗੀ l ਇਸੀ ਦੌਰਾਨ ਔਰਤ ਦੂਜੀ ਚਾਬੀ ਲੈਣ ਰਸੋਈ ਵਿੱਚ ਗਈ ਤਾਂ ਮੈਕੇਨਿਕ ਨੇ ਅਲਮਾਰੀ ਵਿੱਚ 5 ਸੋਨੇ ਦੀ ਮੁੰਦੀਆਂ, ਇੱਕ ਸੋਨੇ ਦੀ ਚੈਨ, ਇੱਕ ਮੰਗਲ ਸੂਤਰ ਅਤੇ ਟਾਪਸ ਚੋਰੀ ਕਰ ਲਏ l ਔਰਤ ਰਸੋਈ ਤੋਂ ਮੁੜੀ ਤਾਂ ਮੈਕੇਨਿਕ ਅਲਮਾਰੀ ਤੋਂ ਸੋਨਾ ਲੈ ਕੇ ਫਰਾਰ ਹੋ ਗਿਆ ਸੀ l ਪੁਲਿਸ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ l

Related posts

ਆਸ਼ਕ ਨੇ ਮਾਸ਼ੂਕ ‘ਤੇ ਭਰੇ ਬਾਜ਼ਾਰ ਚਾਕੂ ਨਾਲ ਕਰਤਾ ਹਮਲਾ

htvteam

ਮਾਸੀ ਨੇ ਕੈਮਰਿਆਂ ਸਾਹਮਣੇ ਭਾਣਜੇ ਦੀ ਕੀਤੀ ਛਿੱਤਰੋਲ

htvteam

ਮੁੰਡੇ ਸੋਸ਼ਲ ਮੀਡਿਆ ਤੇ ਦਿੰਦੇ ਸੀ ਧਮਕੀਆਂ; ਹਥਿਆਰਾਂ ਸਣੇ ਗ੍ਰਿਫ਼ਤਾਰ ਦੇਖੋ ਵੀਡੀਓ

htvteam

Leave a Comment