Htv Punjabi
Punjab

ਗੈਰ ਕਾਨੂੰਨੀ ਅਸਲਾ ਵੇਚਣ ਵਾਲਾ ਗਨ ਹਾਊਸ ਮਾਲਿਕ ਗ੍ਰਿਫਤਾਰ

ਮੁਕਤਸਰ : ਪੰਜਾਬ ਪੁਲਿਸ ਦੀ ਓਕੂ ਅਤੇ ਮੋਹਾਲੀ ਪੁਲਿਸ ਨੇ ਜੁਆਇੰਟ ਆਪਰੇਸ਼ਨ ਦੇ ਦੌਰਾਨ ਸੁਖਪ੍ਰੀਤ ਬੁੱਢਾ ਦੀ ਗ੍ਰਿਫਤਾਰੀ ਦੇ ਬਾਅਦ ਹੋਏ ਖੁਲਾਸੇ ਵਿੱਚ ਪੁਸਿ ਨੇ ਜ਼ਲਾਲਾਬਾਦ, ਅਬੋਹਰ, ਫਾਜ਼ਿਲਕਾ ਦੇ ਅਸਲਾ ਡੀਲਰਾਂ ਦੀ ਗ੍ਰਿਫਤਾਰੀ ਦੇ ਬਾਅਦ ਹੁਣ ਮੁਕਤਸਰ ਦੇ ਦੂਮੜਾ ਗਨ ਹਾਊਸ ਦੇ ਮਾਲਿਕ ਅੰਕੁਰ ਦੂਮੜਾ ਨੂੰ ਗ੍ਰਿਫਤਾਰ ਕੀਤਾ ਹੈ l ਦੂਮੜਾ ਤੋਂ ਵੱਡੇ ਖੁਲਾਸੇ ਹੋਣ ਦੀ ਆਸ਼ੰਕਾ ਹੈ l ਮੁਕਤਸਰ ਦੇ ਡੀਐਸਪੀ ਤਲਵਿੰਦਰ ਸਿੰਘ ਵਿੱਲ ਨੇ ਦੱਸਿਆ ਕਿ ਥਾਣਾਂ ਸਿਟੀ ਪੁਲਿਸ ਨੂੰ ਮਿਲੀ ਸੀ ਕਿ ਅੰਕੁਰ ਦੂਮੜਾ ਜੋ ਦੂਮੜਾ ਗਨ ਹਾਊਸ ਦਾ ਮਾਲਿਕ ਹੈ, ਆਪਣੀ ਦੁਕਾਨ ਤੋਂ ਹਥਿਆਰ ਗੈਰ ਕਾਨੂੰਨੀ ਤੌਰ ‘ਤੇ ਜਲਾਲਾਬਾਦ ਅਤੇ ਫਾਜ਼ਿਲਕਾ ਦੇ ਅਸਲਾ ਡੀਲਰਾਂ ਨੂੰ ਵੇਚਦਾ ਹੈ ਅਤੇ ਇਹ ਅਸਲਾ ਗੈਂਗਸਟਰਾਂ ਅਤੇ ਹੋਰ ਮੁਲਜ਼ਮਾਂ ਤੱਕ ਸਪਲਾਈ ਹੁੰਦਾ ਹੈ l ਇਸ ‘ਤੇ ਪੁਲਿਸ ਨੇ ਅੰਕੁਰ ਦੂਮੜਾ ਦੇ ਖਿਲਾਫ ਅਸਲਾ ਐਕਟ 29,54,59 ਦੇ ਅਧੀਨ ਮਾਮਲਾ ਦਰਜ ਕਰ ਦੂਮੜਾ ਨੂੰ ਗ੍ਰਿਫਤਾਰ ਕਰ ਅਦਾਲਤ ਵਿੱਚ ਪੇਸ਼ ਕਰ ਉਸ ਦਾ ਦੋ ਦਿਨ ਦਾ ਰਿਮਾਂਡ ਲੈ ਕੇ ਗਨ ਹਾਊਸ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ l

Related posts

ਆਹ ਪਿੰਡ ਚ ਇੱਕ ਇੱਕ ਕਰਕੇ ਕਈ ਮੁੰਡਿਆਂ ਦੀ ਨਿਕਲੀ ਜਾ# ਨ

htvteam

ਇਸ ਦਰੱਖਤ ਦੇ ਪੱਤੇ ਨੇ ਅਨਮੋਲ ਤੁਸੀਂ ਸਿੱਖੋ ਵਰਤਣ ਦੀ ਵਿਧੀ

htvteam

ਗਰਮੀਆਂ ‘ਚ ਛੱਤ ‘ਤੇ ਸੌਂਣ ਵਾਲਿਆਂ ਨੂੰ ਪੈ ਰਹੇ ਨੇ ਘਾਟੇ, ਸੀਨ ਦੇਖਕੇ ਤੁਸੀ ਛੱਤ ‘ਤੇ ਸੌਣਾਂ ਜਾਓਂਗੇ ਭੁੱਲ

htvteam

Leave a Comment