Htv Punjabi
Punjab

ਬਿਜਲੀ ਦੇ ਵਧੇ ਰੇਟਾਂ ਨੇ ਆਹ ਦੇਖੋ ਭਗਵੰਤ ਮਾਨ ਦਾ ਕੀ ਕਰਾਤਾ ਹਾਲ

ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਓਪੀਨੀਅਨ ਪੋਲ ਦੇਖ ਕੇ ਆਪ ਰਿਵਾਈਵਲ ਮੋਡ ਵਿੱਚ ਆ ਗਈ ਹੈ ਅਤੇ ਫਿਰ ਚੰਡੀਗੜ੍ਹ ਵਿੱਚ ਇੰਨਾ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ l ਦਰਸਅਲ ਬਿਜਲੀ ਦੇ ਵੱਧਦੇ ਰੇਟਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਅੰਦੋਲਨ ਦੇ ਦੌਰਾਨ ਆਮ ਆਦਮੀ ਪਾਰਟੀ ਲੰਬੇ ਸਮੇਂ ਬਾਅਦ ਆਪਣੇ ਰੌ ਵਿੱਚ ਨਜ਼ਰ ਆਈ l ਕਾਫੀ ਸਮੇਂ ਬਾਅਦ ਆਪ ਨੇਤਾਵਾਂ ਅਤੇ ਵਰਕਰਾਂ ਵਿੱਚ ਪਹਿਲਾਂ ਵਰਗਾ ਜੋਸ਼ ਨਜ਼ਰ ਆਇਆ l ਪਿਛਲੇ ਸਾਲ ਆਪ ਆਪਸੀ ਗੁੱਟਬਾਜ਼ੀ ਨਾਲ ਹੀ ਜੁੱਝਦੀ ਰਹੀ.ਸੁਖਪਾਰ ਖਹਿਰਾ ਨੇ ਆਪਣੀ ਪਾਰਟੀ ਬਣਾ ਲਈ l ਦੋ ਵਿਧਾਇਕ ਆਪ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ l ਲੋਕ ਸਭਾ ਚੋਣਾਂ ਵਿੱਚ ਵੀ ਭਗਵੰਤ ਮਾਨ ਦੇ ਇਲਾਵਾ ਕਿਤੇ ਵੀ ਕਿਸੀ ਦਾ ਵੀ ਚੰਗਾ ਪ੍ਰਦਰਸ਼ਨ ਨਹੀਂ ਹੋ ਰਿਹਾ ਸੀ l ਜਿਸ ਕਾਰਨ ਪਾਰਟੀ ਦੇ ਵਲੰਟੀਅਰ ਲਗਾਤਾਰ ਨਿਰਾਸ਼ ਹੋ ਰਹੇ ਸਨ l ਆਪ ਜ਼ਮੀਨੀ ਲੈਵਲ ‘ਤੇ ਕੋਈ ਵੱਡਾ ਅੰਦੋਲਨ ਨਹੀਂ ਕਰ ਸਕੀ ਸੀ, ਜਿਸ ਨਾਲ ਵਲੰਟੀਅਰ ਉਤਸ਼ਾਹਿਤ ਹੋ ਸਕਣ l ਸ਼ੁੱਕਰਵਾਰ ਨੂੰ ਚੰਡੀਗੜ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਨੂੰ ਇਹ ਮੰਨਿਆ ਜਾ ਸਕਦਾ ਹੈ ਕਿ ਦਿੱਲੀ ਦੀ ਖਬਰਾਂ ਨੇ ਪੰਜਾਬ ਦੇ ਨਿਰਾਸ਼ ਵਲੰਟੀਅਰਾਂ ਵਿੱਚ ਨਵਾਂ ਜੋਸ਼ ਭਰਿਆ ਹੈ.ਪਾਰਟੀ ਇੱਥੇ ਰਿਵਾਇਵਲ ਮੋਡ ਵਿੱਚ ਆ ਗਈ ਹੈ l ਇਸ ਤੋਂ ਪਹਿਲਾਂ ਇੰਟਾ ਵੱਡਾ ਪ੍ਰਦਰਸ਼ਨ 6 ਦਸੰਬਰ 2015 ਨੂੰ ਮੋਹਾਲੀ ਵਿੱਚ ਬੇਰੁਜ਼ਗਾਰੀ ਦੇ ਮੁੱਦੇ ‘ਤੇ ਕੀਤਾ ਗਿਆ ਸੀ l ਇਸ ਤਰ੍ਹਾਂ ਕਰੀਬ ਚਾਰ ਸਾਲ ਬਾਅਦ ਪਾਰਟੀ ਚੰਡੀਗੜ੍ਹ ਵਿੱਚ ਇੰਨਾ ਵੱਡਾ ਸ਼ਕਤੀ ਪ੍ਰਦਰਸ਼ਨ ਕਰ ਸਕੀ l ਇੰਨੀ ਠੰਡ ਵਿੱਚ ਸੀਐਮ ਦੇ ਘਰ ਦਾ ਘਿਰਾਓ ਕਰਨ ਦੇ ਫੈਸਲੇ ਦੇ ਨਾਲ ਹੀ ਇਹ ਤੈਅ ਹੋ ਗਿਆ ਸੀ ਕਿ ਪਾਣੀ ਦੀ ਬੌਛਾਰਾਂ ਝੱਲਣੀਆਂ ਪੈਣਗੀਆਂ l ਇਸਦੇ ਬਾਵਜੂਦ ਪਾਰਟੀ ਦੇ ਸਾਰੇ ਵਿਧਾਇਕ ਅਤੇ ਅਹੁਦੇਦਾਰ ਪਹੁੰਚੇ l ਵਲੰਟੀਅਰ ਵੀ ਆਪਣਾ ਜੋਸ਼ ਦਿਖਾਉਂਦੇ ਹੋਏ ਵੱਡੀ ਤਾਦਾਦ ਵਿੱਚ ਪਹੁੰਚੇ l ਆਮ ਤੌਰ ‘ਤੇ ਪ੍ਰਦਰਸ਼ਨ ਵਿੱਚ ਵੱਡੇ ਨੇਤਾ ਸਾਈਡ ‘ਤੇ ਰਹਿੰਦੇ ਹਨ ਪਰ ਇਸ ਬਾਰ ਭਗਵੰਤ ਮਾਨ ਦੇ ਨਾਲ ਨਾਲ ਕਈ ਵਿਧਾਇਕ ਸਿੱਧੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ l ਕਰੀਬ ਅੱਧੇ ਘੰਟੇ ਤੱਕ ਵਿਧਾਇਕ ਅਤੇ ਵਲੰਟੀਅਰ ਪਾਣੀ ਦੀ ਬੌਛਾਰਾਂ ਝੇਲਦੇ ਰਹੇ l ਕਈ ਲੋਕਾਂ ਦੇ ਸੱਟਾਂ ਲੱਗਣ ‘ਤੇ ਵੀ ਪ੍ਰਦਰਸ਼ਨ ਜਾਰੀ ਰਿਹਾ l

Related posts

ਪੁੱਠੇ ਕੰਮਾਂ ਦੇ ਚਸਕੇ ਨੇ ਪੱਟੀ ਸੀ ਕਾਲੀ ਥਾਰ ਵਾਲੀ ਕਾਂਸਟੇਬਲ, ਵੱਡੀ ਖ਼ਬਰ ?

htvteam

ਬਾਬੇ ਨੇ ਤੜਫਾ ਤੜਫਾ ਕੇ ਨਾਬਾਲਿਗ ਕੁੜੀ ਨਾਲ ਕੀਤਾ ਮੂੰਹ ਕਾਲਾ

htvteam

ਰੋਟੀਆਂ ਪਕਾਉਂਦੀ 3 ਬੱਚਿਆਂ ਦੀ ਮਾਂ ਨਾਲ ਰਸੋਈ ‘ਚ ਕਰ’ਤਾ ਕਾਂਡ

htvteam

Leave a Comment