ਇੱਕ ਔਰਤ ਨਾਲ ਨੱਚ ਰਿਹਾ ਇਹ ਹੋਏ ਕੋਈ ਨਹੀਂ ਬਲਕਿ ਪੰਜਾਬ ਦੇ ਮੌਜ਼ੂਦਾ MLA ਸਾਹਿਬ ਨੇ, ਜੋ ਤੀਆਂ ਦੇ ਮੇਲੇ ‘ਤੇ ਰੱਖੇ ਇੱਕ ਪ੍ਰੋਗਰਾਮ ਦੇ ਦੌਰਾਨ ਦਿਲ ਖੋਲ੍ਹ ਕੇ ਨੱਚਣ ਦਾ ਆਨੰਦ ਮਾਨ ਰਹੇ ਨੇ |
ਅਸਲ ‘ਚ ਇਹ ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ “ਅਸ਼ੋਕ ਪਰਾਸ਼ਰ ਪੱਪੀ” ਹੁਰੀਂ ਨੇ ਤੇ ਇਹਨਾਂ ਦੇ ਠੁਮਕੀਆਂ ਦਾ ਸਾਥ ਦੇ ਰਹੀ ਇਹ ਇਹਨਾਂ ਦੀ ਧਰਮਪਤਨੀ ਮੀਨੂ ਪਰਾਸ਼ਰ ਨੇ |
ਲੁਧਿਆਣਾ ਦੇ ਮਿਲਰ ਗੰਜ ਇਲਾਕੇ ‘ਚ ਰੱਖੇ ਇੱਕ ਪ੍ਰੋਗਰਾਮ ‘ਚ ਵਿਧਾਇਕ ਪੱਪੀ ਹੁਰਾਂ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਪੱਤਰ ਮਿਲਿਆ ਤਾਂ ਉਹਨਾਂ ਦੇ ਧਰਮਪਤਨੀ ਵੀ ਉਹਨਾਂ ਨਾਲ ਓਥੇ ਗਏ |
ਇਸ ਦੌਰਾਨ ਜਦੋਂ ਪੱਪੀ ਹੁਰਾਂ ਨੇ ਓਥੇ ਦੂਜਿਆਂ ਨੂੰ ਨੱਚਦੀਆਂ ਦੇਖਿਆ ਤਾਂ ਇਹਨਾਂ ਕੋਲੋਜ ਵੀ ਨਹੀਂ ਰਿਹਾ ਗਿਆ | ਫੇਰ ਕੀ ਸੀ ਮਿਸਟਰ ਐਂਡ ਮਿਸੇਜ਼ ਐਮਐਲਏ ਦਾ ਡਾਂਸ ਦੇਖ ਸਭ ਦੇ ਚਿਹਰੇ ਖਿੜ ਗਏ |
