ਪਟਿਆਲਾ (ਨਿਊਜ਼ ਡੈਸਕ): ਕੋਰੋਨਾ ਕਰਫਿਊ ਦੌਰਾਨ ਘਰਾਂ ‘ਚ ਬੰਦ ਹੋਏ ਲੋਕਾਂ ਦਾ ਦਿਲ ਲਵਾਉਣ ‘ਚ ਸ਼ੋਸ਼ਲ ਐਪਸ ਨੇ ਬਹੁਤ ਮਦਦ ਕੀਤੀ। ਜਿੰਨ੍ਹਾਂ ‘ਚੋਂ ਟਿਕਟੌਕ ਵੀ ਇੱਕ ਐ। ਜੋ ਅੱਜ ਦੇ ਸਮੇਂ ਸਭ ਤੋਂ ਜਿਆਦਾ ਵਰਤੀ ਜਾਣ ਵਾਲੀ ਅਤੇ ਲੋਕਾਂ ਦਾ ਮਨੋਰੰਜਨ ਕਰਨ ਵਾਲੀ ਸ਼ੋਸ਼ਲ ਐਪ ਮੰਨੀ ਜਾਂਦੀ ਐ। ਟਿਕਟੌਕ ‘ਤੇ ਕਈ ਲੋਕ ਆਪਣੀਆਂ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਬਣਾ ਕੇ ਪਾਉਂਦੇ ਨੇ ਤੇ ਲੋਕਾਂ ਦਾ ਮਨੋਰੰਜਨ ਕਰਦੇ ਨੇ ਅਜਿਹੇ ਲੋਕਾਂ ‘ਚ ਇੱਕ ਨੰਨਾ ਬੱਚਾ ਵੀ ਸ਼ਾਮਿਲ ਐ ਜਿਸਦਾ ਨਾਂ ਐ ਨੂਰ, ਜੋ ਮੋਗਾ ਦੇ ਇੱਕ ਪਿੰਡ ਦਾ ਰਹੋਣ ਵਾਲੈ ਤੇ ਸੰਦੀਪ ਤੂਰ ਨਾਂ ਦੇ ਟਿਕਟੌਕ ਅਕਾਂਊਂਰ ‘ਤੇ ਆਪਣੀਆਂ ਹਾਸੇ ਭਰੀਆਂ ਵੀਡੀਓਜ਼ ਬਣਾ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਉਂਦਾ ਆਮ ਦਿਖਾਈ ਦੇ ਜਾਂਦੈ। ਇਥੋਂ ਤੱਕ ਕਿ ਉਸਦੀ ਪੰਜਾਬੀ ਗਾਇਕ ਗੈਰੀ ਸੰਧੁ ਨੇ ਵੀ ਤਾਰੀਫ ਕੀਤੀ ਐ ਤੇ ਕਿਹੈ ਕਿ ਨੂਰ ਕੋਰਨਾ ਕਰਫਿਊ ਦੌਰਾਨ ਘਰਾਂ ਅੰਦਰ ਬੈਠੇ ਲੋਕਾਂ ਦਾ ਖੂਬ ਦਿਲ ਲਵਾ ਰਿਹੈ।
ਦੱਸ ਦੇਈਏ ਕਿ ਨੂਰ ਨਾਂ ਦਾ ਇਹ ਬੱਚਾ ਮੋਗਾ ਜਿਲ੍ਹੇ ਚ ਪੈਂਦੇ ਇੱਕ ਪਿੰਡ ਦੇ ਸਧਾਰਨ ਪਰਵਾਰ ਦਾ ਬੱਚਾ ਹੈ ਤੇ ਇਨੀਂ ਦਿਨੀ ਟਿਕਟੌਕ ‘ਤੇ ਛਾਇਆ ਹੋਇਐ। ਜਿਸਦੀਆਂ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ ਸੁਣਕੇ ਹਰ ਕੋਈ ਉਸਦਾ ਦਿਵਾਨਾ ਹੋ ਜਾਂਦੈ।
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,…