Htv Punjabi
Uncategorized

ਪੁੱਤਰ ਦੇ ਹੱਥਾਂ ਵਿੱਚ ਤੜਫਦੀ ਮਾਂ ਦੀ ਵੀਡੀਓ ਆਈ ਸਾਹਮਣੇ, ਮੁੰਡਾ ਡਾਕਟਰ ਡਾਕਟਰ ਚੀਕਾਂ ਮਾਰਦਾ ਰਹਿ ਗਿਆ ਤੇ….ਪੜ੍ਹੋ ਦਿਲ ਦਹਿਲਾ ਦੇਣ ਵਾਲਾ ਮਾਮਲਾ!  

ਆਗਰਾ ; ਉੱਤਰ ਪ੍ਰਦੇਸ਼ ਦੇ ਆਗਰਾ ਦੇ ਇੱਕ ਹਸਪਤਾਲ ਤੋਂ ਇੱਕਦਿਲ ਦਹਿਲਾ ਦੇਣ ਵਾਲਾ ਵੀਡੀਓ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ l ਇਸ ਵੀਡੀਓ ਵਿੱਚ ਇੱਕ ਨੌਜਵਾਨ ਬਿਸਤਰੇ ‘ਤੇ ਪਈ ਆਪਣੀ ਮਿ੍ਰਤਕ ਮਾਂ ਦੀ ਛਾਤੀ ਨੂੰ ਹੱਥ ਨਾਲ ਦੱਬ ਕੇ ਉਸ ਵਿੱਚ ਜਾਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਮਦਦ ਦੇ ਲਈ ਡਾਕਟਰ ਨੂੰ ਬੁਲਾ ਰਿਹਾ ਹੈ l ਹਾਲਾਂਕਿ ਇਸ ਕੋਸ਼ਿਸ਼ ਦਾ ਕੋਈ ਅਸਰ ਨਹੀਂ ਹੋਇਆ ਅਤੇ ਉਸ ਨੌਜਵਾਨ ਦੀ 61 ਸਾਲਾ ਮਾਂ ਦੀ ਸੋਮਵਾਰ ਸਵੇਰੇ ਉਸ ਦੀਆਂ ਬਾਹਾਂ ਵਿੱਚ ਹੀ ਮੌਤ ਹੋ ਗਈ l
ਮਿਲੀ ਜਾਣਕਾਰੀ ਅਨੁਸਾਰਉਸ ਨੌਜਵਾਨ ਦਾ ਨਾਂ ਮੋਹਿਤ ਹੈ ਜਿਹੜਾ ਆਪਣੀ ਮਾਂ ਮਮਤਾ ਸ਼ਰਮਾ ਨੂੰ ਸੋਮਵਾਰ ਸਵੇਰੇ ਸ਼ਹਿਰ ਦੇ ਸਰੋਜਿਨੀ ਨਾਇਡੂ ਹਸਪਤਾਲ ਲੈ ਕੇ ਗਿਆ ਸੀ l ਮੋਹਿਤ ਨੇ ਦੱਸਿਆ ਕਿ ਉਸ ਦੀ ਮਾਂ ਦੀ ਕੋਵਿਡ-19 ਦੀ ਰਿਪੋਰਟ ਆਉਣੀ ਹਲੇ ਬਾਕੀ ਹੈ l ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਮੋਹਿਤ ਨੇ ਹਸਪਤਾਲ ਵਿੱਚ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ‘ਤੇ ਉਸ ਦੀ ਮਾਂ ਦਾ ਇਲਾਜ ਨਾ ਕਰਨ ਦਾ ਇਲਜ਼ਾਮ ਲਾਇਆ ਹੈ l ਮੋਹਿਤ ਦੇ ਅਨੁਸਾਰ, ਉਸ ਦੀ ਮਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਸੀ (ਜਿਹੜਾ ਕਿ ਕੋਰੋਨਾ ਵਾਇਰਸ ਦਾ ਇੱਕ ਲੱਛਣ ਹੈ, ਜਿਸ ਦੇ ਕਾਰਨ ਉਸ ਨੇ ਆਪਣੀ ਮਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਸੀ ਪਰ ਹਸਪਤਾਲ ਸਟਾਫ ਉਨ੍ਹਾਂ ਦੇ ਨੇੜੇ ਆਉਣ ਤੋਂ ਹਿਚਕਿਚਾ ਰਿਹਾ ਸੀ l ਦੱਸ ਦਈਏ ਕਿ ਸਰੋਜਿਨੀ ਨਾਇਡੂ ਮੈਡੀਕਲ ਕਾਲਜ ਆਗਰਾ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ ਅਤੇ ਸ਼ਹਿਰ ਵਿੱਚ ਕੋਵਿਡ-19 ਇਲਾਜ ਦਾ ਨੋਡਲ ਕੇਂਦਰ ਵੀ ਹੈ l ਤਾਜ ਨਗਰੀ ਆਗਰਾ, ਯੂਪੀ ਦਾ ਸਭ ਤੋਂ ਵੱਡਾ ਕੋਰੋਨਾ ਵਾਇਰਸ ਹਾਟਸਪਾਟ ਹੈ l ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਵਿੱਚ ਮੋਹਿਤ ਨੂੰ ਆਪਣੀ ਮਾਂ ਨੂੰ ਸੀਪੀਆਰ ਦੇ ਜ਼ਰੀਏ ਦੁਬਾਰਾ ਤੋਂ ਜੀਵਿਤ ਕਰਨ ਦੀ ਕੋਸ਼ਿਸ ਕਰਦੇ ਹੋਏ ਅਤੇ ਇਹ ਆਵਾਜ਼ ਲਾਉਂਦੇ ਹੋਏ ਸੁਣਿਆ ਜਾ ਸਕਦਾ ਹੈ, ਬੁਲਾ ਦੋ, ਫੋਨ ਕਰ ਦੋ l ਮੋਹਿਤ ਨੇ ਦੱਸਿਆ ਕਿ ਇਸ ਦੇ ਬਾਅਦ ਸਵੇਰੇ ਸਾਢੇ ਦਸ ਵਜੇ ਉਸ ਦੀ ਮਾਂ ਦੀ ਮੌਤ ਹੋ ਗਈ l
ਮੋਹਿਤ ਨੇ ਆਪਣੀ ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਮਾਂ ਪਿਛਲੇ 3 ਸਾਲਾਂ ਤੋਂ ਸਾਹ ਦੀ ਬੀਮਾਰੀ ਦੀ ਨਾਲ ਲੜ ਰਹੀ ਹੈ l ਐਤਵਾਰ ਦੀ ਰਾਤ ਉਨ੍ਹਾਂ ਦੀ ਹਾਲਤ ਖਰਾਬ ਹੋ ਗਈ ਅਤੇ ਮੋਹਿਤ ਨੇ ਮਾਂ ਨੂੰ ਨਜ਼ਦੀਕ ਦੇ ਹਸਪਤਾਲ ਲੈ ਜਾਣ ਦਾ ਫੈਸਲਾ ਕੀਤਾ l ਮੋਹਿਤ ਨੇ ਦੱਸਿਆ ਕਿ ਮੇਰੀ ਜਾਣਕਾਰੀ ਇੱਕ ਡਾਕਟਰ ਨੇ ਕਿਹਾ ਕਿ ਕੋਈ ਵੀ ਹਸਪਤਾਲ ਕੋਰੋਨਾ ਵਾਇਰਸ ਦੇ ਟੈਸਟ ਦੇ ਬਗੈਰ ਮਰੀਜ਼ ਨੂੰ ਦਾਖਲ ਨਹੀਂ ਕਰ ਰਿਹਾ l ਮੋਹਿਤ ਨੇ ਦੱਸਿਆ ਕਿ ਉਹ ਆਪਣੀ ਮਰੀਜ਼ ਮਾਂ ਨੂੰ ਐਸਐਨ ਮੈਡੀਕਲ ਕਾਲਜ ਦੇ ਸਰਜੀਕਲ ਵਾਰਡ ਵਿੱਚ ਲੈ ਗਿਆ, ਜਿੱਥੇ ਇੱਕ ਡਾਕਟਰ ਨੇ ਮੈਨੂੰ ਪੁੱਛਿਆ ਕਿ ਸਮੱਸਿਆ ਕੀ ਹੈ ਅਤੇ ਮੈਨੂੰ ਦੂਸਰੇ ਕਮਰੇ ਵਿੱਚ ਭੇਜ ਦਿੱਤਾ l ਮੋਹਿਤ ਨੇ ਕਿਹਾ ਕਿ ਮੈਂ ਉੱਥ ਜਾ ਕੇ ਦੂਸਰੇ ਡਾਕਟਰ ਨੂੰ ਮਿਲਿਆ, ਜਿੱਥੇ ਮੋਹਿਤ ਨੇ ਉਸ ਡਾਕਟਰ ਨੂੰ ਦੱਸਿਆ ਕਿ ਉਸ ਦੀ ਮਾਂ ਦੀ ਇਸ ਹਾਲਤ ਦਾ ਕੋਵਿਡ-19 ਨਾਲ ਕੋਈ ਲੈਣਾ ਦੇਣਾ ਨਹੀਂ ਹੈ l ਉਸ ਨੇ ਕਿਹਾ ਕਿ ਉਸ ਦੀ ਮਾਂ 3 ਸਾਲ ਤੋਂ ਸਾਹ ਲੈਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ l ਮੋਹਿਤ ਨੇ ਦੱਸਿਆ ਕਿ ਇਸ ਡਾਕਟਰ ਨੇ ਉਸ ਨੂੰ ਕਾਗਜ਼ੀ ਕੰਮ ਪੂਰੇ ਕਰਨ ਲਈ ਕਿਹਾ ਜਿਹੜੇ ਕਿ ਉਸ ਨੇ ਕੀਤੇ l ਮੋਹਿਤ ਦਾ ਕਹਿਣਾ ਸੀ ਕਿ ਫੇਰ ਉਸ ਨੂੰ ਮੰਜ਼ਿਲ ਦੇ ਇੱਕ ਵਾਰਡ ਵਿੱਚ ਮਾਂ ਨੂੰ ਲੈ ਕੇ ਜਾਣ ਲਈ ਕਿਹਾ, ਜਿਸ ਦਾ ਕਿ ਬਾਅਦ ਵਿੱਚ ਪਤਾ ਲੱਗਾ ਕਿ ਇਹ ਇੱਕ ਆਈਸੋਲੇਸ਼ਨ ਵਾਰਡ ਹੈ l
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਹੋਰ ਵੀਡੀਓ ਵਿੱਚ ਮੋਹਿਤ ਨੇ ਰਾਤ ਨੂੰ ਆਪਣੇ ਨਾਲ ਹੋਏ ਵਿਵਹਾਰ ਦੇ ਕੌੜੇ ਅਨੁਭਵ ਦੇ ਬਾਰੇ ਵਿੱਚ ਦੱਸਿਆ l ਜਿਸ ਵਿੱਚ ਮੋਹਿਤ ਨੇ ਦਾਅਵਾ ਕੀਤਾ ਕਿ ਉਸ ਦੀ ਮਾਂ ਨੂੰ ਪਹਿਲੀ ਮੰਜ਼ਿਲ ਤੇ ਆਈਸੋਲੇਸ਼ਨ ਵਾਰਡ ਵਿੱਚ ਉਸ ਨੂੰ ਇੱਕਲੇ ਹੀ ਲੈ ਕੇ ਜਾਣਾ ਪਿਆ l ਮੋਹਿਤ ਨੇ ਵੀਡੀਓ ਵਿੱਚ ਕਿਹਾ ਕੋਈ ਵੀ ਉਸ ਦੀ ਮਾਂ ਨੂੰ ਛੂਹਣਾ ਨਹੀਂ ਚਾਹੁੰਦਾ ਸੀ l ਮੋਹਿਤ ਨੇ ਕਿਹਾ ਕਿ ਵਾਰਡ ਤੱਕ ਦੇ ਰਸਤੇ ਵਿੱਚ ਡਾਕਟਰਾਂ ਨੇ ਕਿਹਾ ਕਿ ਵਾਰਡ ਵਿੱਚ ਸਿਲੰਡਰ ਅਤੇ ਨੇਬੁਲਾਈਜ਼ਰ ਹੈ ਅਤੇ ਉਨ੍ਹਾਂ ਦਾ ਉਪਯੋਗ ਉਸ ਨੂੰ ਆਪਣੀ ਮਾਂ ਤੇ ਖੁਦ ਹੀ ਕਰਨਾ ਪੈਣਾ ਪਰ ਮੋਹਿਤ ਦਾ ਕਹਿਣਾ ਕਿ ਉਸ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦਾ ਉਪਯੋਗ ਕਿਵੇਂ ਕਰਨਾ ਹੈ l ਮੋਹਿਤ ਨੇ ਦੱਸਿਆ ਇਸ ਲਈ ਉਸ ਨੂੰ ਵਾਰ ਵਾਰ ਵਾਰਡ ਬੁਆਏ ਅਤੇ ਗੇਟ ਦੇ ਬਾਹਰ ਖੜੇ ਗਾਰਡਸ ਨਾਲ ਸੰਪਰਕ ਕਰਨਾ ਪਿਆ l ਜਿਸ ਤੋਂ ਬਾਅਦ ਉਨ੍ਹਾਂ ਨੇ ਮੋਹਿਤ ਨੂੰ ਦੱਸਿਆ ਕਿ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਿਵੇਂ ਕਰਨੀ ਹੈ ਪਰ ਉਨ੍ਹਾਂ ਨੇ ਵੀ ਮੋਹਿਤ ਦੀ ਮਾਂ ਕੋਲ ਜਾਣ ਤੋਂ ਮਨ੍ਹਾਂ ਕਰ ਦਿੱਤਾ l ਮੋਹਿਤ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਦੱਸਿਆ ਕਿ ਉਹ ਗਰਾਊਂਡ ਫਲੋਰ ਤੇ ਬਣੇ ਡਾਕਟਰਾਂ ਦੇ ਕਮਰੇ ਵਿੱਚ 3 ਵਾਰ ਗਿਆ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ l
ਦੱਸ ਦਈਏ ਕਿ ਇਸ ਮਾਮਲੇ ਤੇ ਉੱਤਰ ਪ੍ਰਦੇਸ਼ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਗੱਲ ਦੀ ਜਾਂਚ ਦੇ ਹੁਕਮ ਦਿੱਤੇ ਹਨ ਕਿ ਕੀ ਉਸ ਔਰਤ ਨੂੰ ਇਲਾਜ ਤੋਂ ਵਾਂਝਾ ਰੱਖਿਆ ਗਿਆ ਹੈ l ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਦੇਖਰੇਖ ਦੇ ਲਈ ਹਾਲ ਹੀ ਵਿੱਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੁਆਰਾ ਨਿਯੁਕਤ ਕੀਤੇ ਗਏ ਨੌਕਰਸ਼ਾਹ ਆਲੋਕ ਕੁਮਾਰ ਨੇ ਕਿਹਾ, ਮੈਂ ਇਹ ਪੱਕਾ ਕਰਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਲੋਕਾਂ ਨੇ ਕੋਵਿਡ-19 ਦੇ ਇਲਾਵਾ ਹੋਰ ਸਥਿਤੀਆਂ ਵਿੱਚ ਇਲਾਜ ਕਰਵਾਉਣਾ ਹੈ, ਉਨ੍ਹਾਂ ਨੂੰ ਹਸਪਤਾਲ ਵਿੱਚ ਜਾਣ ਦੀ ਇਜ਼ਾਜ਼ਤ ਮਿਲਣੀ ਚਾਹਦੀ ਹੈ l ਉੱਥੇ ਦੀ ਕੁਝ ਅਖਬਾਰਾਂ ਨੇ ਇੱਕ ਔਰਤ ਦੀ ਮੌਤ ਦੀ ਖਬਰ ਛਾਪੀ ਹੈ, ਜਿਸ ਤੇ ਉਨ੍ਹਾਂ ਨੇ ਇਸ ਗੱਲ ਦੀ ਜਾਂਚ ਦੇ ਹੁਕਮ ਦਿੱਤੇ ਹਨ ਕਿ ਮਰੀਜ਼ ਦਾ ਇਲਾਜ ਕੀਤਾ ਗਿਆ ਸੀ ਜਾਂ ਨਹੀਂ l

Related posts

ਕੰਪਨੀ ਆਪਣੀ ਵੈਬਸਾਈਟ ‘ਤੇ ਦਿਖਾ ਰਹੀ ਸੀ ਬਲੂ ਫ਼ਿਲਮਾਂ, ਉੱਤੋਂ ਪੈ ਗਿਆ ਸੀਬੀਆਈ ਦਾ ਛਾਪਾ ਦੇਖੋ ਕੀ ਕੀ ਸ਼ਰਮਨਾਕ ਫਡ਼ਿਆ ਗਿਆ!

Htv Punjabi

ਇੱਕ ਦਿਨ ਦੇ ਜਨਤਾ ਕਰਫਿਊ ਤੋਂ ਬਾਅਦ ਦਿੱਲੀ ਦੀ ਹਵਾ ਵਿੱਚ ਹੋਇਆ ਸੁਧਾਰ

Htv Punjabi

ਡਰੱਗ ਕੇਸ ‘ਚ ਰੀਆ ਦੇ ਜੇਲ੍ਹ ਜਾਣ ਦੀ ਪਹਿਲੀ ਰਾਤ ਦਾ ਹਾਲ!

htvteam

Leave a Comment