ਖੰਨਾ ; ਖੰਨਾ ਦੇ ਬਾਹੋਮਾਜਰਾ ਵਿੱਚ ਘਰ ਦੇ ਬਾਹਰ ਖੇਡ ਰਹੇ 4 ਸਾਲ ਦੇ ਬੱਚੇ ਨੂੰ 3 ਅਵਾਰਾ ਕੁੱਤਿਆਂ ਨੇ ਨੋਚ ਖਾਧਾ.ਬੁਰੀ ਤਰ੍ਹਾ ਜ਼ਖ਼ਮੀ ਬੱਚੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਆਪਣੀ ਮਾਂ ਦੀ ਗੋਦੀ ਵਿੱਚ ਤੜਪ ਤੜਪ ਕੇ ਦਮ ਤੋੜ ਦਿੱਤਾ l ਪਿਤਾ ਪ੍ਰੇਮ ਚੰਦ ਨੇ ਦੱਸਿਆ ਕਿ ਉਹ ਬਿਹਾਰ ਤੋਂ 4 ਦਿਨ ਪਹਿਲਾਂ ਪਰਿਵਾਰ ਸਮੇਤ ਪਿੰਡ ਬਾਹੋਮਾਜਰਾ ਆਇਆ ਸੀ l 26 ਜਨਵਰੀ ਦੇ ਦਿਨ 4 ਸਾਲ ਦਾ ਮੁੰਡਾ ਵਿਰਾਜ ਘਰ ਦੇ ਬਾਹਰ ਖੇਡ ਰਿਹਾ ਸੀ, ਜਦਕਿ ਕੁੜੀ ਅਤੇ ਉਸ ਦੀ ਮਾਂ ਕਮਰੇ ਦੇ ਅੰਦਰ ਸਨ l 3 ਅਵਾਰਾ ਕੁੱਤੇ ਆਏ ਅਤੇ ਉਸ ਨੂੰ ਘਸੀਟਦੇ ਹੋਏ ਲੈ ਗਏ.ਬੱਚੇ ਦੀਆਂ ਚੀਖਾਂ ਸੁਣ ਕੇ ਕੁੜੀ ਅਤੇ ਮਾਂ ਦੋਨਾਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਤਦ ਤੱਕ ਕੁੱਤਿਆਂ ਨੇ ਬੱਚੇ ਦਾ ਜ਼ਬੜਾ, ਕੰਨ ਅਤੇ ਮੂੰਹ, ਸਿਰ ਬੁਰੀ ਤਰ੍ਹਾਂ ਨੋਚ ਦਿੱਤਾ l ਬੱਚੇ ਦੇ ਸ਼ਰੀਰ ਵਿਚ 20 ਤੋਂ ਜ਼ਿਆਦਾ ਜ਼ਖ਼ਮ ਸਨ l ਪਿੰਡ ਦੇ ਨਾਲ ਹੀ ਕੂੜੇ ਦਾ ਡੰਪ ਹੈ l ਇੱੇ ਜਾਨਵਰ ਵੀ ਸੁੱਟੇ ਜਾਂਦੇ ਹਨ.ਇਸ ਲਈ ਕੁੱਤੇ ਖੂੰਖਾਰ ਹੋ ਗਏ ਹਨ l ਕੁੱਤਿਆਂ ਤੋਂ ਬਚਣ ਨੂੰ ਨਗਰ ਕੌਂਸਿਂਲ ਦੇ ਕੋਲ ਕੋਈ ਉਪਾਅ ਨਹੀਂ ਹੈ l ਹਸਪਤਾਲ ਵਿੱਚ ਐਂਟੀ ਰੈਬੀਜ਼ ਟੀਕਿਆਂ ਦਾ ਸਟਾਕ ਨਹੀਂ ਹੈ l ਐਸਡੀਐਮ ਨੇ ਟੀਮ ਬੁਲਾਉਣ ਨੂੰ ਕਿਹਾ ਸੀ, ਪਰ ਹੋਇਆ ਕੁਝ ਨਹੀਂ l
