Htv Punjabi
Punjab

ਘਰ ਤੋਂ ਸਬਜ਼ੀ ਮੰਡੀ ਜਾ ਰਿਹਾ ਸੀ ਆੜਤੀ, ਪਤੰਗ ਦੀ ਡੋਰ ਵਿੱਚ ਉਲਝਣ ਨਾਲ ਗਲਾ ਕੱਟਿਆ

ਬਠਿੰਡਾ : ਬਠਿੰਡਾ ਵਿੱਚ ਪਤੰਗ ਦੀ ਡੋਰ ਨਾਲ ਇੱਕ ਆੜਤੀ ਦਾ ਗਲਾ ਕੱਟ ਗਿਆ l ਹਾਦਸਾ ਉਸ ਸਮੇਂ ਹੋਇਆ, ਜਦ ਆੜਤੀ ਘਰ ਤੋਂ ਸਬਜ਼ੀ ਮੰਡੀ ਦੇ ਲਈ ਨਿਕਲਿਆ ਸੀ.ਰਸਤੇ ਵਿੱਚ ਲਟਕ ਰਹੀ ਪਤੰਗ ਦੀ ਡੋਰ ਉਨ੍ਹਾਂ ਦੇ ਗਲੇ ਵਿੱਚ ਉਲਝ ਗਈ l ਕਾਫੀ ਦੇਰ ਤੱਕ ਉਹ ਡੋਰ ਤੋਂ ਨਿਕਲਣ ਦੀ ਕੋਸ਼ਿਸ਼ ਵਿੱਚ ਲੱਗੇ ਰਹੇ ਪਰ ਤਦ ਤੱਕ ਗਰਦਨ ਤੋਂ ਖੂਨ ਵਹਿਣਾ ਸ਼ੁਰੂ ਹੋ ਗਿਆ ਸੀ l ਹਸਪਤਾਲ ਪਹੁੰਚਾਇਆ ਜਾਣ ‘ਤੇ ਡਾਕਟਰਸ ਨੇ ਉਨ੍ਹਾਂ ਦੇ ਗਲੇ ‘ਤੇ 15 ਟਾਂਕੇ ਲਾਏ, ਤਦ ਕਿਤੇ ਜਾਨ ਬਚਾਉਣ ਦੀ ਜੁਗਤ ਸਿਰੇ ਚੜ੍ਹਦੀ ਨਜ਼ਰ ਆਈ l
ਸਬਜ਼ੀ ਮੰਡੀ ਦੇ ਆੜਤੀ ਗੋਪਾਲ ਕਪੂਰ ਨੇ ਦੱਸਿਆ ਕਿ 26 ਜਨਵਰੀ ਨੂੰ ਉਹ ਘਰ ਤੋਂ ਸਬਜ਼ੀ ਮੰਡੀ ਵਿੱਚ ਕੰਮ ਦੇ ਲਈ ਜਾ ਰਿਹਾ ਸੀ l ਜਦ ਉਹ ਬੱਸ ਸਟੈਂਡ ਦੇ ਕੋਲ ਪਹੁੰਚੇ ਤਾਂ ਪਤੰਗ ਦੀ ਡੋਰ ਅਚਾਨਕ ਉਨ੍ਹਾਂ ਦੇ ਗਲੇ ਵਿੱਚ ਬੁਰੀ ਤਰ੍ਹਾਂ ਫਸ ਗਈ l ਗੋਪਾਲ ਚਾਈਨਾ ਡੋਰ ਤੋਂ ਛੁਟਕਾਰਾ ਪਾਉਣ ਦੇ ਲਈ ਜੱਦੋ ਜਹਿਦ ਕਰਦੇ ਰਹੇ ਪਰ ਤਦ ਤੱਕ ਡੋਰ ਨੇ ਆਪਣਾ ਕੰਮ ਕਰ ਦਿੱਤਾ l ਇਸ ਦੌਰਾਨ ਉਨ੍ਹਾਂ ਦਾ ਗਲਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ l ਆਲੇ ਦੁਆਲੇ ਦੇ ਲੋਕਾਂ ਨੇ ਰੌਲਾ ਸੁਣਿਆ ਤਾਂ ਉਨ੍ਹਾਂ ਦੇ ਇੱਕ ਸਹਿਯੋਗੀ ਨੇ ਸਰਕਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਦੀ ਟੀਮ ਨੂੰ ਗੋਪਾਲ ਦੇ ਗਲੇ ‘ਤੇ ਕਰੀਬ 15 ਟਾਂਕੇ ਲਾਉਣੇ ਪਏ l
ਗੋਪਾਲ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹੇ ਦੇ ਬਾਕੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਪਤੰਗ ਉਡਾਉਣ ਦੇ ਲਈ ਚਾਈਨਾ ਡੋਰ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ l ਉਨ੍ਹਾਂ ਨੇ ਮੰਗ ਕੀਤੀ ਹੈ ਕਿ ਬਸੰਤ ‘ਤੇ ਵਿਸ਼ੇਸ਼ ਟੀਮਾਂ ਬਣਾ ਕੇ ਲੋਕਾਂ ਦੀਆਂ ਛੱਤਾਂ ‘ਤੇ ਰੇਡ ਕਰਕੇ ਚਾਈਨਾ ਡੋਰ ਜ਼ਬਤ ਕੀਤੀ ਜਾਵੇ, ਤਾਂ ਕਿ ਹੋਰ ਲੋਕ ਹਾਦਸੇ ਦਾ ਸ਼ਿਕਾਰ ਨਾ ਹੋਣ l

Related posts

ਸ਼ਿਵ ਸੈਨਾ ਦੇ ਵੱਡੇ ਆਗੂ ਦਾ ਦਿਨ ਦਿਹਾੜੇ ਕਤਲ, ਸ਼ਹਿਰ ‘ਚ ਤਣਾਅ

htvteam

ਦਰਬਾਰ ਸਾਹਿਬ ਵਿੱਚ ਫੋਨ ਲੈ ਜਾਣ ‘ਤੇ ਲੱਗ ਸਕਦੀ ਹੈ ਰੋਕ

Htv Punjabi

ਰੇਲਵੇ ਟਿਕਟਾ ਦੇ ਵੱਡੇ ਫਰਜ਼ੀਵਾੜੇ ਦਾ ਹੋਇਆ ਅਹਿਮ ਖੁਲਾਸਾ

htvteam

Leave a Comment