Htv Punjabi
Punjab Video

ਮੁਸਲਮਾਨਾਂ ਲਈ ਕੈਪਟਨ ਅਮਰਿੰਦਰ ਸਿੰਘ ਹੋਏ Live, ਫੇਰ ਮੌਲਵੀ ਸਾਬ੍ਹ ਨੇ ਸੁਣਾ ਦਿੱਤੀਆਂ ਅਹਿਮ ਗੱਲਾਂ !

ਮਾਲੇਰਕੋਟਲਾ : ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਕਰਫਿਊ ਤੇ ਤਾਲਾਬੰਦੀ ਦੇ ਮਾਹੌਲ ‘ਚ ਦੇਸ਼ ਅੰਦਰ ਮੁਸਲਮਾਨ ਭਾਈਚਾਰੇ ਖਿਲਾਫ ਨਫਰਤ ਦਾ ਮਾਹੌਲ ਬਣਾਉਣ ਲਈ ਬਹੁਤ ਸਾਰੀਆਂ ਅਫਵਾਹਾਂ ਤੇ ਬਹੁਤ ਸਾਰੀਆਂ ਗੱਲਾਂ ਨੂੰ ਵਾਧਾ ਚੜ੍ਹਾ ਕੇ ਉਸ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਅਜਿਹੇ ਵਿੱਚ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਮੁਸਲਿਮ ਭਾਈਚਾਰੇ ਦੇ ਹੱਕ ਚ ਆਵਾਜ਼ ਉਠਾਉਂਦਿਆਂ ਅਜਿਹੀਆਂ ਅਫਵਾਹਾਂ ਤੇ ਵਾਧਾ ਚੜ੍ਹਾ ਕੇ ਕੀਤੀ ਜਾ ਰਹੀਆਂ ਗੱਲਾਂ ਦੀ ਨਿੰਦਾ ਕਰਦਿਆਂ ਇਹ ਸਭ ਬੰਦ ਕਰਵਾਉਣ ਲਈ ਸਰਕਾਰ ਨੂੰ ਸਖਤ ਕਦਮ ਚੁੱਕੇ ਜਾਣ ਦੀ ਅਪੀਲ ਕੀਤੀ ਹੈ ਉਥੇ ਹੀ ਮੁਫਤੀ-ਏ-ਆਜ਼ਮ ਪੰਜਾਬ ਇਰਤਕਾਲ ਉਲ ਹਸਨ ਕੰਧਾਲਵੀ ਨੇ ਇਨ੍ਹਾਂ ਗੱਲਾਂ ‘ਤੇ ਅਫਸੋਸ ਜਾਹਰ ਕੀਤਾ ਹੈ।
ਮੁਫਤੀ-ਏ-ਆਜ਼ਮ ਦਾ ਕਹਿਣਾ ਹੈ ਕਿ ਕਿਸੇ ਬਿਮਾਰੀ ਨੂੰ ਲੈਕੇ ਅਜਿਹੀਆਂ ਅਫਵਾਹਾਂ ਫੈਲਾਉਣਾ ਬਹੁਤ ਹੀ ਗ਼ਲਤ ਗੱਲ ਹੈ। ਮੁਫਤੀ-ਏ-ਆਜ਼ਮ ਅਨੁਸਾਰ ਕੋਰੋਨਾ ਇੱਕ ਬਿਮਾਰੀ ਹੈ ਤੇ ਇਹ ਬਿਮਾਰੀ ਇਨਸਾਨੀਅਤ ਦੀ ਦੁਸ਼ਮਣ ਹੈ ਤੇ ਅਜਿਹੇ ਵਿੱਚ ਇਸ ਬਿਮਾਰੀ ਨੂੰ ਲੈਕੇ ਇਹ ਗੱਲਾਂ ਕਰਨਾ ਕਿ ਇਹ ਬਿਮਾਰੀ ਦਾ ਉਸ ਭਾਈਚਾਰੇ ਨਾਲ ਸਬੰਧ ਹੈ, ਇਹ ਕੋਈ ਤੱਕ ਹੀ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਕੋਈ ਅਕਲਮੰਦ ਇਨਸਾਨ ਅਜਿਹੀਆਂ ਗੱਲਾਂ ਕਰ ਹੀ ਨਹੀਂ ਸਕਦਾ।
ਇਸ ਤੋਂ ਇਲਾਵਾ ਮੁਫਤੀ-ਏ-ਆਜ਼ਮ ਪੰਜਾਬ ਇਰਤਕਾਲ ਉਲ ਹਸਨ ਕੰਧਾਲਵੀ ਨੇ ਹਕੀਕਤ ਟੀਵੀ ਦੇ ਸੀਨੀਅਰ ਐਡੀਟਰ ਕਾਸ਼ਿਫ਼ ਫਾਰੂਕੀ ਨਾਲ ਖਾਸ ਗੱਲਬਾਤ ਦੌਰਾਨ ਹੋਰ ਕੀ ਕੀ ਕਿਹਾ, ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਇਹ ਪੂਰੀ ਇੰਟਰਵਿਊ,….

Related posts

ਦੂਜੇ ਦਿਨ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਭ-ੜਥੂ ਪੱਟੇ ਬੇਰੀਕੇਡ, ਦੇਖੋ ਸੀਨ

htvteam

ਰੁਮਾਲ ਨਾਲ ਹੁੰਦੈ ਕਮਾਲ Good information By Surjit Singh

htvteam

ਪੇਪਰ ਦਿਵਾਉਣ ਆਈ ਔਰਤ ਨਾਲ ਮਾਰਕੁੱਟ ਕਰ ਮੁੰਡੇ ਨੂੰ ਸਰਕਾਰੀ ਸਕੂਲ ਤੋਂ ਅਗਵਾ ਕਰਕੇ ਲੈ ਗਏ

Htv Punjabi

Leave a Comment